image caption:

ਨਾਸਾ ਨੇ ਧਰਤੀ ਨੂੰ ਬਚਾਉਣ ਲਈ ਖਿੱਚੀ ਤਿਆਰੀ, ਸਪੇਸ ‘ਚ ਭੇਜਿਆ ਪੁਲਾੜਯਾਨ

 ਧਰਤੀ ਨੂੰ ਦੂਜੇ ਗ੍ਰਹਿਾਂ ਜਾਂ ਐਸਟੀਰੌਇਡ ਨਾਲ ਟਕਰਾਉਣ ਤੋਂ ਬਚਾਉਣ ਲਈ ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਆਪਣੀ ਕਮਰ ਕੱਸ ਲਈ ਹੈ। ਨਾਸਾ ਨੇ ਪੁਲਾੜ (ਸਪੇਸ/Space) ਵਿੱਚ ਮੌਜੂਦ ਗ੍ਰਹਿਆਂ ਅਤੇ ਹੋਰ ਵੱਡੇ ਖ਼ਤਰਿਆਂ ਤੋਂ ਧਰਤੀ ਨੂੰ ਬਚਾਉਣ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਲਈ ਬੁੱਧਵਾਰ ਨੂੰ ਇੱਕ ਵਿਸ਼ੇਸ਼ ਮਿਸ਼ਨ (DART Mission) ਸ਼ੁਰੂ ਕੀਤਾ। ਇਸ ਦੇ ਤਹਿਤ ਪੁਲਾੜ ਵਿਚ ਪੁਲਾੜ ਜਹਾਜ਼ ਜਾਂ ਪੁਲਾੜ ਯਾਨ (ਸਪੇਸਕ੍ਰਾਫ਼ਟ/Spacecraft) ਭੇਜਿਆ ਗਿਆ ਹੈ। ਡਾਰਟ ਸਪੇਸਕ੍ਰਾਫ਼ਟ ਨਾਮ ਦਾ ਇਹ ਪੁਲਾੜ ਜਹਾਜ਼ ਪੁਲਾੜ ਵਿੱਚ ਮੌਜੂਦ ਡਿਮੋਰਫਸ ਨਾਮਕ ਛੋਟੇ ਚੰਦਰਮਾ ਨਾਲ ਸਿੱਧਾ ਟਕਰਾਏਗਾ। ਇਸ ਟੱਕਰ ਦੇ ਨਤੀਜੇ ਭਵਿੱਖ ਵਿੱਚ ਧਰਤੀ ਨੂੰ ਬਚਾਉਣ ਵਿੱਚ ਮਦਦ ਕਰਨਗੇ।

ਜਾਣਕਾਰੀ ਮੁਤਾਬਕ ਨਾਸਾ ਦਾ ਡਾਰਟ ਪੁਲਾੜ ਯਾਨ 6.6 ਕਿਲੋਮੀਟਰ ਪ੍ਰਤੀ ਸਕਿੰਟ ਜਾਂ 24 ਹਜ਼ਾਰ ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਡਿਮੋਰਫਸ ਨਾਲ ਟਕਰਾਏਗਾ। ਮੰਨਿਆ ਜਾ ਰਿਹਾ ਹੈ ਕਿ ਦੋਵਾਂ ਵਿਚਾਲੇ ਇਹ ਟੱਕਰ 26 ਸਤੰਬਰ 2022 ਤੋਂ 1 ਅਕਤੂਬਰ 2022 ਦਰਮਿਆਨ ਹੋ ਸਕਦੀ ਹੈ।