image caption:

ਪੰਜਾਬ ਤੋਂ ਟ੍ਰੈਕਟਰ ਟਰਾਲੀਆਂ ਭਰ ਭਰ ਕੇ ਕਿਸਾਨਾਂ ਵੱਲੋਂ ਦਿੱਲੀ ਕੂਚ

 ਚੰਡੀਗੜ੍ਹ, - ਖੇਤੀ ਕਾਨੂੰਨਾਂ ਦੀ ਵਾਪਸੀ ਹੋਣ ਤੋਂ ਬਾਅਦ ਹੁਣ ਐਮਐਸਪੀ &rsquoਤੇ ਵਾਰੰਟੀ ਸਣੇ ਹੋਰ ਮੰਗਾਂ ਨੂੰ ਲੈ ਕੇ ਕਿਸਾਨ ਦਿੱਲੀ ਵੱਲ ਕੂਚ ਕਰਨ ਲੱਗ ਪਏ ਹਨ। ਇਸ ਵਿਚ ਪੰਜਾਬ ਦੇ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਪਹੁੰਚ ਗਏ ਹਨ। ਪੰਜਾਬ ਤੋਂ 26 ਨਵੰਬਰ ਨੁੂੰ ਹੋਣ ਵਾਲੇ ਦਿੱਲੀ ਕੂਚ ਵਿਚ 1 ਹਜ਼ਾਰ ਤੋਂ ਜ਼ਿਆਦਾ ਟਰੈਕਟਰ ਟਰਾਲੀਆਂ ਸ਼ਾਮਲ ਹੋਣਗੀਆਂ। ਸਾਰੇ ਕਿਸਾਨ ਦਿੱਲੀ ਦੀ ਸਰਹੱਦ &rsquoਤੇ ਇਕੱਠੇ ਹੋ ਗਏ ਹਨ।
ਪ੍ਰਧਾਨ ਮੰਤਰੀ ਮੋਦੀ ਨੇ 19 ਨਵੰਬਰ ਨੂੰ ਕੇਂਦਰ ਦੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਸਭ ਨੂੰ ਲੱਗ ਰਿਹਾ ਸੀ ਕਿ ਕਿਸਾਨ ਅੰਦੋਲਨ ਸਮਾਪਤ ਹੋ ਜਾਵੇਗਾ ਅਤੇ ਦਿੱਲੀ ਦੀ ਸਰਹੱਦਾਂ ਖਾਲੀ ਹੋ ਜਾਣਗੀਆਂ। ਅਨੁਮਾਨ ਦੇ ਉਲਟ ਅਜੇ ਵੀ ਕਿਸਾਨ ਹੋਰ ਮੰਗਾਂ ਨੂੰ ਲੈਕੇ ਧਰਨੇ &rsquoਤੇ ਡਟੇ ਹੋਏ ਹਨ।