image caption:

ਭਾਰਤ ਵਿਚ ਦਸੰਬਰ ’ਚ ਲਾਂਚ ਹੋਵੇਗੀ ਸਪੂਤਨਿਕ ਲਾਈਟ ਸਿੰਗਲ ਡੋਜ਼ ਵੈਕਸੀਨ

ਕੋਰੋਨਾ ਵਾਇਰਸ ਦੇ ਖਿਲਾਫ ਲੜਾਈ &lsquoਚ ਭਾਰਤ ਨੂੰ ਇਸ ਸਾਲ ਦੇ ਅੰਤ ਤੱਕ ਸਪੂਤਨਿਕ-ਲਾਈਟ ਵੈਕਸੀਨ ਦੇ ਰੂਪ &lsquoਚ ਇਕ ਹੋਰ ਵੱਡਾ ਹਥਿਆਰ ਮਿਲਣ ਜਾ ਰਿਹਾ ਹੈ। ਬੁੱਧਵਾਰ ਨੂੰ, ਰਸ਼ੀਅਨ ਡਾਇਰੈਕਟ ਇਨਵੈਸਟਮੈਂਟ ਫੰਡ (ਆਰਡੀਆਈਐਫ) ਦੇ ਸੀਈਓ ਕਿਰਿਲ ਦਿਮਿਤਰੀਵ ਨੇ ਕਿਹਾ ਕਿ ਸਪੂਤਨਿਕ ਲਾਈਟ ਟੀਕਾ ਦਸੰਬਰ ਤੱਕ ਭਾਰਤ ਵਿੱਚ ਲਾਂਚ ਕੀਤਾ ਜਾਵੇਗਾ। Sputnik Lite ਇੱਕ ਸਿੰਗਲ ਖੁਰਾਕ ਵੈਕਸੀਨ ਹੈ।

ਸਪੂਤਨਿਕ ਲਾਈਟ ਵਿੱਚ ਵੀ ਉਹੀ ਕੰਪੋਨੈਂਟ ਹਨ, ਜੋ ਸਪੂਤਨਿਕ-ਵੀ ਵਿਚ ਹਨ। Sputnik V ਭਾਰਤ ਅਤੇ ਹੋਰ ਥਾਵਾਂ &lsquoਤੇ ਐਮਰਜੈਂਸੀ ਵਰਤੋਂ ਲਈ ਅਧਿਕਾਰਤ ਕੀਤਾ ਗਿਆ ਹੈ। ਲਾਈਟ ਵੈਕਸੀਨ ਨੂੰ ਵੀ ਕਈ ਦੇਸ਼ਾਂ &lsquoਚ ਮਨਜ਼ੂਰੀ ਮਿਲ ਚੁੱਕੀ ਹੈ ਪਰ ਭਾਰਤੀ ਮਾਹਿਰ ਇਹ ਪਤਾ ਲਗਾਉਣ &lsquoਚ ਲੱਗੇ ਹੋਏ ਹਨ ਕਿ ਇਹ ਵੈਕਸੀਨ ਭਾਰਤੀਆਂ &lsquoਤੇ ਠੀਕ ਕੰਮ ਕਰ ਰਹੀ ਹੈ ਜਾਂ ਨਹੀਂ।