image caption:

ਸਿੱਧੂ ਦਾ ਕੇਜਰੀਵਾਲ ‘ਤੇ ਹਮਲਾ, ਬੋਲੇ- ‘ਪੰਜਾਬ ਦਾ ਇੰਨਾ ਬਜਟ ਨਹੀਂ ਤੇ ਐਲਾਨ ਤੁਸੀਂ 1 ਲੱਖ ਕਰੋੜ ਤੋਂ ਉੱਪਰ ਦੇ ਕਰ ਗਏ’

 ਪਿਛਲੇ ਦਿਨ ਅਰਵਿੰਦ ਕੇਜਰੀਵਾਲ ਵੱਲੋਂ ਤਰੀਫ਼ਾਂ ਦੇ ਪੁਲ ਬੰਨ੍ਹਣ ਵਿਚਕਾਰ ਨਵਜੋਤ ਸਿੱਧੂ ਨੇ ਉਨ੍ਹਾਂ &lsquoਤੇ ਉਲਟਾ ਤਿੱਖਾ ਪਲਟਵਾਰ ਕੀਤਾ ਹੈ। ਸਿੱਧੂ ਨੇ ਅਰਵਿੰਦ ਕੇਜਰੀਵਾਲ &lsquoਤੇ ਜ਼ੁਬਾਨੀ ਹਮਲਾ ਬੋਲਦਿਆਂ ਕਿਹਾ ਕਿ ਸ਼ਾਰਟ ਕੱਟ ਵਾਲੇ ਜੁਗਾੜ ਜ਼ਿਆਦਾ ਦੇਰ ਨਹੀਂ ਚੱਲਦੇ। ਸਿੱਧੂ ਨੇ ਕਿਹਾ ਕਿ 1 ਲੱਖ 10 ਹਜ਼ਾਰ ਕਰੋੜ ਦੇ ਐਲਾਨ ਕੇਜਰੀਵਾਲ ਸਾਬ੍ਹ ਕਰਕੇ ਗਏ ਹਨ ਪਰ ਪੰਜਾਬ ਦਾ ਬਜਟ ਸਿਰਫ 72 ਹਜ਼ਾਰ ਕਰੋੜ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਸਾਬ੍ਹ ਦੱਸਣ ਕਿ ਇੰਨਾ ਪੈਸਾ ਕਿਥੋਂ ਆਵੇਗਾ। ਦਿੱਲੀ ਤੇ ਪੰਜਾਬ ਦੇ ਹਾਲਾਤ ਬਿਲਕੁਲ ਵੱਖ ਹਨ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਖਜ਼ਾਨਾ ਭਰਨਾ ਸ਼ੀਲਾ ਦੀਕਸ਼ਿਤ ਨੇ ਸਿਖਾਇਆ ਸੀ ਤੇ ਕੇਜਰੀਵਾਲ ਦੀ ਸਿਆਸਤ ਵਿਚ ਐਂਟਰੀ ਅੰਨਾ ਹਜ਼ਾਰੇ ਦੁਆਰਾ ਹੋਈ ਸੀ।

ਸਿੱਧੂ ਦਾ ਇਹ ਬਿਆਨ ਇਸ ਲਈ ਅਹਿਮ ਹੈ ਕਿਉਂਕਿ ਅਜੇ ਬੀਤੇ ਦਿਨੀਂ ਹੀ &lsquoਆਪ&rsquo ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਤਾਰੀਫਾਂ ਦੇ ਪੁਲ ਬੰਨ੍ਹੇ ਸਨ। ਉਨ੍ਹਾਂ ਕਿਹਾ ਕਿ ਮੈਂ ਸਿੱਧੂ ਦੀ ਵਕਾਲਤ ਨਹੀਂ ਕਰ ਰਿਹਾ। ਨਵਜੋਤ ਸਿੱਧੂ ਵੱਲੋਂ ਚੁੱਕੇ ਗਏ ਨਸ਼ੇ, ਬੇਅਦਬੀ ਤੇ ਰੇਤ ਮਾਫੀਆ ਦੇ ਮੁੱਦੇ ਸਹੀ ਹਨ ਪਰ ਸਾਰੀ ਕਾਂਗਰਸ ਸਿੱਧੂ ਨੂੰ ਦਬਾ ਰਹੀ ਹੈ। ਉਨ੍ਹਾਂ ਨੂੰ ਪਹਿਲਾਂ ਕੈਪਟਨ ਸਾਹਿਬ ਵੱਲੋਂ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਹੁਣ ਚੰਨੀ ਸਾਹਿਬ ਵੱਲੋਂ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੇ ਮੁੱਦੇ ਹਨ ਤੇ ਇਨ੍ਹਾਂ ਮੁੱਦਿਆਂ ਦਾ ਸਮਾਧਾਨ ਕਰਨਾ ਜ਼ਰੂਰੀ ਹੈ।