image caption:

26 ਨਵੰਬਰ ਨੂੰ ਯੁਰਪੀਅਨ ਪਾਰਲੀਮੈਂਟ ਨੇੜੇ ਭਾਰੀ ਮੁਜਾਹਰਾ

 ਅਰਸ਼ਕੌਟ ਬੈਲਜੀਅਮ  (ਅਮਰਜੀਤ ਸਿੰਘ ਭੋਗਲ) 26 ਨਵੰਬਰ 2008 ਨੂੰ ਫਿਲਮ ਨਗਰੀ ਬੰਬੇ ਵਿਚ ਇੰਟਰਨੈਸ਼ਨਲ ਅੱਤਵਾਦ ਵਲੋ ਤਾਜ ਹੋਟਲ ਤੇ ਕੀਤੇ ਹਮਲੇ ਨਾਲ ਬਹੁਤ ਬੇਗੁਨਾਹ ਲੋਕ ਮਾਰੇ ਗਏ ਸਨ ਜਿਨਾਂ ਦੀ ਯਾਦ ਅਤੇ ਅੱਤਵਾਦ ਦੇ ਖਿਲਾਫ ਇਕ ਮੁਜਾਹਰਾ ਇੰਡੋ-ਈਯੂ ਫੋਰਮ ਬੈਲਜੀਅਮ ਵਲੋਂ 26 ਨਵੰਬਰ ਦਿਨ ਸ਼ੁਕਰਵਾਰ ਨੂੰ ਲੁਕਸਮਬਰਗ ਪਲਾਨ ਨੇੜੇ ਯੁਰਪੀਅਨ ਪਾਰਲੀਮੈਂਟ ਵਿਖੇ ਢਾਈ ਵਜੇ ਤੋ ਪੰਜ ਵਜੇ ਤੱਕ ਕੀਤਾ ਜਾ ਰਿਹਾ ਹੈ ਇਹ ਜਾਣਕਾਰੀ ਫੋਰਮ ਦੇ ਪ੍ਰਧਾਨ ਸ਼੍ਰੀ ਪ੍ਰੈਮ ਕਪੂਰ ਨੇ ਦੇਂਦੇ ਹੋਏ ਦੱਸਿਆ ਇਸ ਮੁਜਾਹਰੇ ਵਿਚ ਸਿਰਫ ਤਾ ਸਿਰਫ 26 ਨਵੰਬਰ ਨੂੰ ਹੋਏ ਅੱਤਵਾਦ ਦੇ ਹਮਲੇ ਖਿਲਾਫ ਹੀ ਗੱਲ ਕੀਤੀ ਜਾਵੇਗੀ ਸ਼੍ਰੀ ਕਪੂਰ ਵਲੋ ਸਭ ਨੂੰ ਇਸ ਮੁਜਾਹਰੇ ਵਿਚ ਸ਼ਾਮਲ ਹੋਣ ਦਾ ਸੱਦਾ ਦਿਤਾ ਜਾਦਾ ਹੈ