image caption:

ਅਮਰੀਕਾ ਵਿੱਚ ਹੁਣ ਬੱਚੇ ਤੇਜ਼ੀ ਨਾਲ ਇਸ ਮਹਾਂਮਾਰੀ ਦੀ ਲਪੇਟ ਵਿੱਚ ਆ ਰਹੇ

 ਵਾਸ਼ਿੰਗਟਨ- ਕੋਰੋਨਾ ਦੀ ਸਭ ਤੋਂ ਜ਼ਿਆਦਾ ਮਾਰ ਝੱਲ ਚੁੱਕੇ ਅਮਰੀਕਾ ਵਿੱਚ ਹੁਣ ਬੱਚੇ ਤੇਜ਼ੀ ਨਾਲ ਇਸ ਮਹਾਂਮਾਰੀ ਦੀ ਲਪੇਟ ਵਿੱਚ ਆ ਰਹੇ ਨੇ। ਪਿਛਲੇ ਸੱਤ ਦਿਨਾਂ &rsquoਚ 1 ਲੱਖ 41 ਹਜ਼ਾਰ 905 ਬੱਚਿਆਂ ਨੂੰ ਕੋਰੋਨਾ ਹੋਇਆ, ਜਿਸ ਦੀ ਪੁਸ਼ਟੀ ਅਮੈਰੀਕਨ ਅਕੈਡਮੀ ਆਫ਼ ਪੀਡੀਆਟ੍ਰਿਕਸ ਦੀ ਰਿਪੋਰਟ ਨੇ ਕੀਤੀ ਹੈ।
ਅਮਰੀਕਾ ਦੇ ਬੱਚਿਆਂ &rsquoਚ ਕੋਰੋਨਾ ਦਾ ਫ਼ੈਲਣਾਂ ਵਿਸ਼ਵ ਲਈ ਖ਼ਤਰੇ ਦੀ ਘੰਟੀ ਹੋ ਸਕਦਾ ਹੈ। ਰਿਪੋਰਟ ਮੁਤਾਬਕ ਪਿਛਲੇ ਦੋ ਹਫ਼ਤਿਆਂ ਦੇ ਮੁਕਾਬਲੇ ਬੱਚਿਆਂ ਵਿੱਚ ਸੰਕਰਮਣ ਦੀ ਦਰ ਵਿੱਚ 32 ਫੀਸਦੀ ਵਾਧਾ ਹੋਇਆ ਹੈ।

ਅੰਕੜੇ ਦੱਸਦੇ ਹਨ ਕਿ ਅਮਰੀਕਾ ਵਿੱਚ ਪਿਛਲੇ ਹਫ਼ਤੇ ਪਾਏ ਗਏ ਸੰਕਰਮਣ ਦੇ ਇੱਕ ਤਿਹਾਈ ਕੇਸ ਬੱਚਿਆਂ ਨਾਲ ਸਬੰਧਤ ਹਨ। ਅਮਰੀਕਾ ਵਿਚ ਬੱਚਿਆਂ ਦੀ ਆਬਾਦੀ 22 ਫੀਸਦੀ ਹੈ। ਮਹਾਮਾਰੀ ਦੀ ਚਪੇਟ &rsquoਚ ਤਿੰਨ ਫੀਸਦੀ ਤੋਂ ਵੀ ਘੱਟ ਬੱਚੇ ਆਏ ਹਨ, ਇਸ ਹਿਸਾਬ ਨਾਲ 68 ਲੱਖ ਤੋਂ ਵੱਧ ਬੱਚੇ ਸੰਕਰਮਣ ਤੋਂ ਪ੍ਰਭਾਵਿਤ ਹੋਏ ਹਨ।