image caption:

ਕੰਗਨਾ ਰਣੌਤ ਨੂੰ ਦਿੱਲੀ ਵਿਧਾਨ ਸਭਾ ਕਮੇਟੀ ਦਾ ਸੰਮਨ, 6 ਦਸੰਬਰ ਨੂੰ ਹੋਣਾ ਹੋਵੇਗਾ ਪੇਸ਼

ਵਿਧਾਇਕ ਰਾਘਵ ਚੱਢਾ ਦੀ ਕਮੇਟੀ ਨੇ ਸੋਸ਼ਲ ਮੀਡੀਆ &lsquoਤੇ ਨਫ਼ਰਤ ਭਰੀ ਪੋਸਟ ਨੂੰ ਲੈ ਕੇ ਅਦਾਕਾਰਾ ਕੰਗਨਾ ਰਣੌਤ ਨੂੰ ਸੰਮਨ ਜ਼ਾਰੀ ਕੀਤਾ ਹੈ। ਇਸ ਵਿੱਚ ਕੰਗਨਾ ਰਣੌਤ ਨੂੰ 6 ਦਸੰਬਰ ਨੂੰ ਦੁਪਹਿਰ 12 ਵਜੇ ਕਮੇਟੀ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਵਿਧਾਇਕ ਰਾਘਵ ਚੱਢਾ ਦੀ ਅਗਵਾਈ ਵਾਲੀ ਸ਼ਾਂਤੀ ਤੇ ਸਦਭਾਵਨਾ ਕਮੇਟੀ ਨੇ ਕੰਗਨਾ ਰਣੌਤ ਨੂੰ ਕਮੇਟੀ ਸਾਹਮਣੇ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਹੈ। ਕਮੇਟੀ ਨੂੰ ਕਈ ਸ਼ਿਕਾਇਤਾਂ ਮਿਲੀਆਂ ਸੀ ਜਿਸ ਵਿੱਚ ਅਦਾਕਾਰਾ ਦੁਆਰਾ ਪੋਸਟ ਕੀਤੀ ਗਈ ਇੱਕ ਅਪਮਾਨਜਨਕ ਇੰਸਟਾਗ੍ਰਾਮ ਸਟੋਰੀ ਦਾ ਪਤਾ ਲੱਗਿਆ।
ਸ਼ਿਕਾਇਤਾਂ &lsquoਚ ਕਿਹਾ ਗਿਆ ਹੈ ਕਿ ਕੰਗਨਾ ਰਣੌਤ ਨੇ ਆਪਣੀ ਪੋਸਟ &lsquoਚ ਸਿੱਖ ਭਾਈਚਾਰੇ ਨੂੰ &lsquoਖਾਲਿਸਤਾਨੀ ਅੱਤਵਾਦੀ&rsquo ਕਰਾਰ ਦਿੱਤਾ ਹੈ। ਸ਼ਿਕਾਇਤਾਂ ਅਨੁਸਾਰ ਅਜਿਹੀਆਂ ਪੋਸਟਾਂ ਦੀ ਸਮੱਗਰੀ ਨੇ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਸ਼ਿਕਾਇਤ ਕਰਨ ਵਾਲਿਆਂ ਨੇ ਪੀਸ ਤੇ ਹਾਰਮਨੀ ਕਮੇਟੀ ਦੇ ਚੇਅਰਮੈਨ ਵਿਧਾਇਕ ਰਾਘਵ ਚੱਢਾ ਨੂੰ ਇਸ ਮੁੱਦੇ ਵੱਲ ਤੁਰੰਤ ਧਿਆਨ ਦੇਣ ਦੀ ਅਪੀਲ ਕੀਤੀ ਹੈ।