image caption:

ਪਾਕਿਸਤਾਨ ਦੇ ਵਿਦਿਆਰਥੀ ਨੇ ਦਿੱਤੀ ਸੀ ਗੌਤਮ ਗੰਭੀਰ ਨੂੰ ਜਾਨੋਂ ਮਾਰਨ ਦੀ ਧਮਕੀ

 ਨਵੀਂ ਦਿੱਲੀ: ਪੁਲਿਸ ਨੇ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ  ਅਤੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ   ਨੂੰ ਜਾਨੋਂ ਮਾਰਨ ਦੀ ਧਮਕੀ  ਵਾਲੀ ਈਮੇਲ ਦਾ ਭੇਤ ਸੁਲਝਾ ਲਿਆ ਹੈ। ਦਿੱਲੀ ਪੁਲਿਸ  ਦੇ ਸਾਈਬਰ ਸੈੱਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਧਮਕੀ ਭਰੀ ਈਮੇਲ ਉਨ੍ਹਾਂ ਨੂੰ ਪਾਕਿਸਤਾਨ ਦੇ ਵਿਦਿਆਰਥੀਆਂ  ਨੇ ਭੇਜੀ ਸੀ। ਦੱਸ ਦੇਈਏ ਕਿ ਗੰਭੀਰ ਨੂੰ ਦੋ ਮੇਲ ਭੇਜੇ ਗਏ ਸਨ, ਜਿਸ ਵਿੱਚ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਕਿਹਾ ਗਿਆ ਸੀ ਕਿ ਉਸ ਨੂੰ ਇਹ ਦੋਵੇਂ ਧਮਕੀਆਂ ਆਈਐਸਆਈਐਸ ਕਸ਼ਮੀਰ  ਤੋਂ ਮਿਲੀਆਂ ਸਨ। ਇਸ ਧਮਕੀ ਤੋਂ ਬਾਅਦ ਗੰਭੀਰ ਦੇ ਘਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਸੀ।