ਲਿਓਨਲ ਮੈਸੀ ਫਿਰ ਬਣਿਆ ਸਰਵੋਤਮ ਫੁਟਬਾਲਰ
_30Nov21084716AM.jpg)
 ਅਰਜਨਟੀਨਾ ਦੇ ਲਿਓਨਲ ਮੈਸੀ ਨੇ ਰਿਕਾਰਡ ਸੱਤਵੀਂ ਵਾਰ ਸਰਵੋਤਮ ਫੁਟਬਾਲਰ ਦਾ ਬੈਲੋਨ ਡੀ ਓਰ ਪੁਰਸਕਾਰ ਜਿੱਤਿਆ ਹੈ। 34 ਸਾਲਾ ਸਟਾਰ ਨੇ ਬਾਰਸੀਲੋਨਾ ਦੇ ਨਾਲ ਪਿਛਲੇ ਸੀਜ਼ਨ &lsquoਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਅਰਜਨਟੀਨਾ ਨਾਲ ਆਪਣਾ ਪਹਿਲਾ ਅੰਤਰਰਾਸ਼ਟਰੀ ਖਿਤਾਬ ਜਿੱਤਿਆ।
ਦਰਅਸਲ ਮੈਸੀ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ &lsquoਤੇ ਅਰਜਨਟੀਨਾ ਨੇ ਜੁਲਾਈ &lsquoਚ ਕੋਪਾ ਅਮਰੀਕਾ ਖਿਤਾਬ ਜਿੱਤਿਆ ਸੀ। ਮੈਸੀ ਨੇ ਪੁਰਸਕਾਰ ਜਿੱਤਣ ਤੋਂ ਬਾਅਦ ਕਿਹਾ, &ldquoਮੈਂ ਬਹੁਤ ਖੁਸ਼ ਹਾਂ। ਨਵੇਂ ਖ਼ਿਤਾਬ ਲਈ ਲੜਦੇ ਰਹਿਣਾ ਚੰਗਾ ਲੱਗਦਾ ਹੈ। ਮੈਂ ਬਾਰਸੀਲੋਨਾ ਅਤੇ ਅਰਜਨਟੀਨਾ ਦੇ ਸਾਰੇ ਸਾਥੀ ਖਿਡਾਰੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ।&rdquo ਇਸ ਤੋਂ ਪਹਿਲਾਂ ਮੈਸੀ ਨੇ ਸਾਲ 2009, 2010, 2011, 2012, 2015 ਅਤੇ 2019 &lsquoਚ ਬੈਲਨ ਡੀ&rsquoਓਰ ਐਵਾਰਡ ਜਿੱਤਿਆ ਸੀ। ਕਿਸੇ ਹੋਰ ਖਿਡਾਰੀ ਨੇ ਇੰਨੀ ਵਾਰ ਇਹ ਪੁਰਸਕਾਰ ਨਹੀਂ ਜਿੱਤਿਆ ਹੈ।