image caption:

ਰਣਵੀਰ ਸਿੰਘ ਦੀ ਫਿਲਮ ’83’ ਦਾ ਟ੍ਰੇਲਰ ਹੋਇਆ ਰਿਲੀਜ਼

 ਫਿਲਮ &rsquo83&rsquo ਦੇ ਟ੍ਰੇਲਰ ਦਾ ਇੰਤਜ਼ਾਰ ਕਰ ਰਹੇ ਪ੍ਰਸ਼ੰਸਕਾਂ ਦੀ ਉਡੀਕ ਆਖਿਰਕਾਰ ਅੱਜ ਖਤਮ ਹੋ ਗਈ ਹੈ। ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਦੀ ਫਿਲਮ &rsquo83&rsquo ਦਾ ਟ੍ਰੇਲਰ ਅੱਜ ਸਵੇਰੇ ਮੇਕਰਸ ਨੇ ਰਿਲੀਜ਼ ਕਰ ਦਿੱਤਾ ਹੈ।
ਭਾਰਤ ਦੀ ਪਹਿਲੀ ਕ੍ਰਿਕੇਟ ਵਰਲਡ ਕੱਪ ਜਿੱਤ &lsquoਤੇ ਆਧਾਰਿਤ, ਫਿਲਮ ਅਸਲ ਹੀਰਿਆਂ ਦੇ ਜੀਵਨ &lsquoਤੇ ਆਧਾਰਿਤ ਹੈ ਜਿਨ੍ਹਾਂ ਨੇ ਦੇਸ਼ ਦੇ ਸੁਪਨੇ ਨੂੰ ਸਾਕਾਰ ਕੀਤਾ। ਟ੍ਰੇਲਰ ਦੇਸ਼ ਭਗਤੀ ਨਾਲ ਭਰਪੂਰ ਹੈ। ਰਣਵੀਰ ਸਿੰਘ ਨੂੰ ਲੈ ਕੇ ਪੂਰੀ ਕ੍ਰਿਕਟ ਟੀਮ ਦਾ ਉਤਸ਼ਾਹ ਦੇਖ ਕੇ ਪ੍ਰਸ਼ੰਸਕਾਂ ਦਾ ਫਿਲਮ ਨੂੰ ਲੈ ਕੇ ਉਤਸ਼ਾਹ ਹੋਰ ਵਧ ਗਿਆ ਹੈ। 3 ਮਿੰਟ 49 ਸਕਿੰਟ ਦਾ ਟ੍ਰੇਲਰ ਤੁਹਾਡਾ ਸਿਰ ਮਾਣ ਨਾਲ ਉੱਚਾ ਕਰ ਦੇਵੇਗਾ। ਟ੍ਰੇਲਰ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਸਾਡੇ ਖਿਡਾਰੀਆਂ ਨੇ ਦੇਸ਼ ਦਾ ਮਾਣ ਵਧਾਉਣ ਲਈ ਵਿਦੇਸ਼ੀ ਧਰਤੀ &lsquoਤੇ ਕਿੰਨੀ ਮਿਹਨਤ ਕੀਤੀ ਹੈ। ਟ੍ਰੇਲਜ਼ ਨੂੰ ਦੇਖ ਕੇ ਪ੍ਰਸ਼ੰਸਕ ਫਿਲਮ ਨੂੰ ਹਿੱਟ ਕਹਿ ਰਹੇ ਹਨ। ਲੋਕ ਕਹਿ ਰਹੇ ਹਨ ਕਿ &lsquoਧੋਨੀ&rsquo ਤੋਂ ਬਾਅਦ ਇਹ ਫਿਲਮ ਲੋਕਾਂ ਦੇ ਦਿਲਾਂ &lsquoਤੇ ਰਾਜ ਕਰੇਗੀ।