image caption: -ਰਜਿੰਦਰ ਸਿੰਘ ਪੁਰੇਵਾਲ

ਮੁੱਖ ਮੰਤਰੀ ਚੰਨੀ ਅਨੁਸਾਰ ਬੇਅਦਬੀ, ਬਰਗਾੜੀ ਤੇ ਕੋਟਕਪੂਰਾ ਗੋਲੀਕਾਂਡ ਪਿੱਛੇ ਬਾਦਲ ਦੋਸ਼ੀ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬਰਗਾੜੀ ਵਿੱਚ ਬੇਅਦਬੀ ਦੀਆਂ ਘਟਨਾਵਾਂ ਤੇ ਇਸ ਦੇ ਨਤੀਜੇ ਵਜੋਂ ਬਹਿਬਲ ਕਲਾਂ ਅਤੇ ਕੋਟਕਪੂਰਾ ਵਿੱਚ ਵਾਪਰੀਆਂ ਗੋਲੀਬਾਰੀ ਦੀਆਂ ਘਟਨਾਵਾਂ ਲਈ ਬਾਦਲਾਂ ਨੂੰ ਜ਼ਿੰਮੇਵਾਰ ਠਹਿਰਾਇਆ| ਮੁੱਖ ਮੰਤਰੀ ਚੰਨੀ ਨੇ ਕਿਹਾ ਸੀ ਕਿ ਇਸ ਘਿਨਾਉਣੇ ਅਪਰਾਧ ਦੇ ਦੋਸ਼ੀਆਂ ਨਾਲ ਬਾਦਲਾਂ ਦੀ ਮਿਲੀਭੁਗਤ ਸੀ| ਬਹਿਬਲ ਕਲਾਂ ਅਤੇ ਕੋਟਕਪੂਰਾ ਵਿੱਚ ਵਾਪਰੀਆਂ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਨ੍ਹਾਂ ਥਾਵਾਂ ਤੇ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਤੇ ਗੋਲੀਬਾਰੀ ਨਹੀਂ ਹੋਈ ਸਗੋਂ ਇਹ ਗੋਲੀਬਾਰੀ ਸੰਗਤਾਂ ਦੀਆਂ ਹਿੱਕਾਂ &rsquoਤੇ ਹੋਈ ਹੈ| ਮੁੱਖ ਮੰਤਰੀ ਨੇ ਅੱਗੇ ਕਿਹਾ, &lsquoਅਸੀਂ ਪ੍ਰਣ ਲੈਂਦੇ ਹਾਂ ਕਿ ਇਸ ਨਾ-ਮੁਆਫੀਯੋਗ ਅਪਰਾਧ ਦੇ ਅਸਲ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ|
ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਸੀਨੀਅਰ ਅਕਾਲੀ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ  ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ &rsquoਤੇ ਉਹਨਾਂ ਦੀਆਂ ਬਦਲਾਖੋਰੀ ਤਕਰੀਬਾਂ ਵਾਰ ਵਾਰ ਫੇਲ੍ਹ ਹੋਣ ਤੇ ਮੂੰਹ ਦੀ ਖਾਣ ਕਾਰਨ ਨਿਰਾਸ਼ਾ ਵਿਚ ਆਪਣਾ ਦਿਮਾਗੀ ਤਵਾਜ਼ਨ ਗੁਆ ਬੈਠਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਮੁੱਖ ਮੰਤਰੀ ਦੇ ਬੇਅਦਬੀ ਤੇ ਕੋਟਕਪੂਰਾ ਤੇ ਬਹਿਬਲ ਕਲਾਂ ਫਾਇਰਿੰਗ ਮਾਮਲਿਆਂ ਵਿਚ ਆਪਾ ਵਿਰੋਧੀ ਬਿਆਨ ਹੋਰ ਕੁਝ ਨਹੀਂ ਬਲਕਿ ਇਕ ਹਤਾਸ਼ ਹੋਏ ਵਿਅਕਤੀ ਦੀ ਬੱਕੜਵਾਹ ਹਨ ਕਿਉਂਕਿ ਉਸਨੇ ਮਹਿਸੂਸ ਕਰ ਲਿਆ ਹੈ ਕਿ ਉਸਦੀ ਖੇਡ ਖਤਮ ਹੋ ਗਈ ਤੇ ਦਿਨ ਗਿਣਤੀ ਤੇ ਰਹਿ ਗਏ ਹਨ|
ਇਕ ਪਾਸੇ ਤਾਂ ਚੰਨੀ ਬੇਅਦਬੀ ਤੇ ਫਾਇਰਿੰਗ ਘਟਨਾਵਾਂ ਬਾਰੇ ਬੇਸ਼ਰਮੀ ਨਾਲ ਝੁਠ ਬੋਲਦੇ ਹਨ ਤੇ ਦੂਜੇ ਪਾਸੇ ਮਾਮਲੇ ਅਦਾਲਤ ਵਿਚ ਸੁਣਵਾਈ ਅਧੀਨ ਹੋਣ ਦੇ ਬਹਾਨੇ ਪਿੱਛੇ ਓਟ ਲੈ ਲੈਂਦੇ ਹਨ| ਜੇਕਰ ਕੇਸ ਅਦਾਲਤ ਵਿਚ ਸੁਣਵਾਈ ਅਧੀਨ ਹੈ, ਜੋ ਅਸਲ ਵਿਚ ਹੈ ਵੀ, ਤਾਂ ਫਿਰ ਚੰਨੀ ਨੂੰ ਫੈਸਲਾ ਸੁਣਾਉਣ ਦਾ ਕੀ ਹੱਕ ਹੈ ? ਅਤੇ ਜੇਕਰ ਮਾਮਲਾ ਅਦਾਲਤ ਵਿਚ ਸੁਣਵਾਈ ਅਧੀਨ ਹੋਣ ਦਾ ਤਰਕ ਉਹਨਾਂ ਨੁੰ ਕੇਸ, ਜੋ ਉਹਨਾਂ ਦੇ ਆਪਣੇ ਮੁਤਾਬਕ ਨਿਆਂਪਾਲਿਕਾ ਵਿਚ ਹੈ, ਦੇ ਅਪਮਾਨਜਨਕ ਫੈਸਲੇ ਸੁਣਾਉਣ ਤੋਂ ਨਹੀਂ ਰੋਕਦਾ ਤਾਂ ਫਿਰ ਉਹਨਾਂ ਨੂੰ ਸਬੂਤ ਸਾਂਝੇ ਕਰਨ ਤੋਂ ਕੌਣ ਰੋਕ ਰਿਹਾ ਹੈ ?
ਜੇਕਰ ਦੋਹਾਂ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਬਿਆਨਾਂ ਨੂੰ ਵਾਚਿਆ ਜਾਵੇ ਤਾਂ ਇਹਨਾਂ ਦਾ ਮਨੋਰਥ ਬੇਅਦਬੀ ਬਾਰੇ ਇਨਸਾਫ ਕਰਨਾ ਨਹੀਂ ਹੈ, ਸਗੋਂ ਘਟੀਆ ਸਿਆਸਤ ਕਰਨਾ ਹੈ| ਇਹੀ ਕਾਰਣ ਹੈ ਕਿ ਬੇਅਦਬੀ ਤੇ ਗੋਲੀ ਕਾਂਡ ਬਾਰੇ ਇਨਸਾਫ ਨਹੀਂ ਹੋ ਸਕਿਆ| ਮੁਖ ਮੰਤਰੀ ਚੰਨੀ ਕੈਪਟਨ ਵਾਂਗ ਸਮਾਂ ਟਪਾ ਰਹੇ ਹਨ| ਇਹ ਪੰਜਾਬ ਤੇ ਪੰਥ ਨਾਲ ਧੋਖਾ ਹੈ|
ਅਨੰਦ ਕਾਰਜ ਨੂੰ ਮਾਡਰਨ ਡਰਾਮਾ ਨਾ ਬਣਾਉ
ਵਿਦੇਸ਼ੀ ਸਿੱਖਾਂ ਵਿਚ ਡੈਸਟੀਨੇਸ਼ਨ ਆਨੰਦ ਕਾਰਜ ਦਾ ਰਿਵਾਜ ਲਗਾਤਾਰ ਵੱਧਦਾ ਜਾ ਰਿਹਾ ਹੈ| ਡੈਸਟੀਨੇਸ਼ਨ ਆਨੰਦ ਕਾਰਜ ਤੋਂ ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਅਨੰਦ ਕਾਰਜ ਲਈ ਗੁਰਦੁਆਰਾ ਸਾਹਿਬ ਤੋਂ ਬਾਹਰ ਕਿਸੇ ਵੀ ਜਨਤਕ ਸਥਾਨ, ਕਿਸੇ ਵਿਸ਼ੇਸ਼ ਪਾਰਕ, ਬੀਚ, ਜੰਗਲ ਜਾਂ ਪੈਲੇਸ-ਮੋਟਲ ਵਿਚ ਲੈ ਕੇ ਜਾਣ ਤੋਂ ਹੈ| ਡੈਸਟੀਨੇਸ਼ਨ ਅਨੰਦ ਕਾਰਜ ਦੇ ਰੁਝਾਨ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ-ਸਤਿਕਾਰ ਤੇ ਮਾਣ-ਮਰਯਾਦਾ ਨੂੰ ਵੱਡੀ ਪੱਧਰ ਉਤੇ ਢਾਹ ਲੱਗ ਰਹੀ ਹੈ| ਵਿਦੇਸ਼ ਤੋਂ ਬਾਅਦ ਹੁਣ  ਦੇਖਾ-ਦੇਖੀ ਭਾਰਤ ਵਿਚ ਵੀ ਇਹ ਰਿਵਾਜ  ਸ਼ੁਰੂ ਹੋਣ ਲੱਗ ਪਿਆ ਹੈ| ਹਾਲਾਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਮੈਰੇਜ ਪੈਲੇਸਾਂ ਵਿਚ ਲਿਜਾਣ ਤੇ ਮਨਾਹੀ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਸੀ ਪਰ ਬਦਲਦੇ ਜ਼ਮਾਨੇ ਵਿਚ ਹੁਣ ਅਮੀਰ ਬੀਚਾਂ, ਪਾਰਕਾਂ ਤੇ ਜੰਗਲਾਂ ਵਿਚ, ਵੀਡੀਓਗ੍ਰਾਫੀ ਤੇ ਫੋਟੋਗ੍ਰਾਫੀ ਦੇ ਨਜ਼ਰੀਏ ਤੋਂ ਕੁਝ ਵਿਸ਼ੇਸ਼ ਲੋਕੇਸ਼ਨਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲਿਜਾ ਕੇ ਅਨੰਦ ਕਾਰਜ ਕਰਨ ਲੱਗ ਪਏ ਹਨ| 
ਇਸ ਦੇ ਕਾਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰਤਾ ਤੇ ਸਰਵਸ੍ਰੇਸ਼ਟਤਾ ਨਾਲੋਂ ਵਿਆਹ ਵਾਲੀ ਜੋੜੀ ਤੇ ਲੋਕੇਸ਼ਨ ਨੂੰ ਪਹਿਲ ਦਿੱਤੀ ਜਾਣ ਲੱਗੀ ਹੈ| ਮਰਿਯਾਦਾ ਅਨੁਸਾਰ ਤਾਂ ਆਨੰਦ ਕਾਰਜ ਗੁਰਦੁਆਰਾ ਸਾਹਿਬਾਨ ਦੀ ਹਦੂਦ ਦੇ ਅੰਦਰ ਜਾਂ ਉਨ੍ਹਾਂ ਘਰਾਂ ਵਿਚ ਹੀ ਹੋਣੇ ਚਾਹੀਦੇ ਹਨ, ਜਿੱਥੇ ਅਦਬ-ਸਤਿਕਾਰ ਤੇ ਮਾਣ-ਮਰਯਾਦਾ ਬਿਹਤਰੀਨ ਤਰੀਕੇ ਨਾਲ ਕਾਇਮ ਰਹਿ ਸਕੇ| ਇਸ ਕਰਕੇ ਡੈਸਟੀਨੇਸ਼ਨ ਅਨੰਦ ਕਾਰਜਾਂ ਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਬਹੁ-ਪੱਖੀ ਪਹੁੰਚ ਦੀ ਲੋੜ ਹੈ| ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵੀ ਇਸ ਸਬੰਧੀ ਢੁੱਕਵਾਂ ਆਦੇਸ਼ ਜਾਰੀ ਹੋਣਾ ਚਾਹੀਦਾ ਹੈ| 
ਜਾਗਰੂਕਤਾ ਦੇ ਪੱਧਰ ਤੇ ਵੀ ਗੁਰਬਾਣੀ, ਸਿੱਖ ਇਤਿਹਾਸ ਤੇ ਪਰੰਪਰਾਵਾਂ ਦੇ ਜ਼ਰੀਏ ਇਸ ਗੱਲ ਦਾ ਪ੍ਰਚਾਰ ਕਰਨ ਦੀ ਲੋੜ ਹੈ ਕਿ ਡੈਸਟੀਨੇਸ਼ਨ ਅਨੰਦ ਕਾਰਜ ਸਿੱਖ ਮਰਯਾਦਾ ਦੇ ਉਲਟ ਹੈ| ਪ੍ਰਵਾਸੀ ਖਾਲਸਾ ਜੀ ਨੂੰ  ਇਸ ਗ਼ਲਤ ਰੁਝਾਨ ਦੇ ਵਿਰੁੱਧ ਆਵਾਜ਼ ਉਠਾਉਣੀ ਚਾਹੀਦੀ ਹੈ| ਸਿੱਖ ਧਰਮ ਅਨੁਸਾਰ ਗੁਰੂ ਗਰੰਥ ਸਾਹਿਬ ਨੂੰ ਹਾਜਰ ਨਾਜਰ ਮੰਨ ਕੇ ਲੜਕੇ ਦੀਆਂ ਲਾਵਾਂ ਵੀ ਅਕਾਲ ਪੁਰਖੁ ਨਾਲ ਹੁੰਦੀਆਂ ਹਨ ਤੇ ਲੜਕੀ ਦੀਆਂ ਲਾਵਾਂ ਵੀ ਅਕਾਲ ਪੁਰਖੁ ਨਾਲ ਹੀ ਹੁੰਦੀਆਂ ਹਨ|
J ਸਿਰਫ਼ ਸਰੀਰਕ ਤੌਰ ਤੇ ਰਲ ਕੇ ਰਹਿਣ ਤੇ ਬਹਿਣ ਵਾਲੇ ਮਰਦ ਔਰਤ ਨੂੰ ਅਸਲੀ ਪਤੀ ਪਤਨੀ ਨਹੀਂ ਆਖਿਆ ਜਾ ਸਕਦਾ ਹੈ| ਅਸਲੀ ਪਤੀ ਪਤਨੀ ਉਹ ਹਨ, ਜਿਹੜੇ ਭਾਵੇਂ ਸਰੀਰਕ ਤੌਰ ਤੇ ਦੋ ਹਨ, ਪਰ ਇੱਕ ਜੋਤਿ ਹਨ|
J ਜੇ ਕਰ ਪਤੀ ਪਤਨੀ ਦਾ ਧਰਮ, ਕਾਨੂੰਨ, ਅਸੂਲ, ਸੋਚ ਤੇ ਵਿਚਾਰਧਾਰਾ ਇੱਕ ਹੈ, ਤਾਂ ਆਪਸ ਵਿੱਚ ਕੋਈ ਭੇਦ ਭਾਵ ਨਹੀਂ, ਕੋਈ ਝਗੜਾ ਨਹੀਂ, ਕੋਈ ਵੱਡਾ ਛੋਟਾ ਨਹੀਂ| ਜਦੋਂ, ਇਹ ਦੋਵੇਂ ਸਰੀਰ ਪਤੀ ਪਤਨੀ ਦੇ ਤੌਰ ਤੇ, ਇੱਕ ਵਿਚਾਰਧਾਰਾ ਨਾਲ ਸਮਾਜ ਵਿੱਚ ਵਿਚਰਦੇ ਹਨ, ਤਾਂ ਇੱਕ ਸਫਲ ਪਰਿਵਾਰ ਪੈਦਾ ਹੁੰਦਾ ਹੈ|
J ਗੁਰਬਾਣੀ ਵਿੱਚ ਅੰਕਿਤ ਚਾਰ ਲਾਵਾਂ ਦਾ ਮੰਤਵ, ਜੀਵ ਇਸਤ੍ਰੀ ਦਾ ਕਦੇ ਨਾ ਨਾਸ ਹੋਣ ਵਾਲੇ ਇੱਕ ਅਕਾਲ ਪੁਰਖੁ ਦਾ ਮਿਲਾਪ ਹੈ|
-ਰਜਿੰਦਰ ਸਿੰਘ ਪੁਰੇਵਾਲ