image caption:

ਬੈਲਜੀਅਮ ਨੂੰ ਹਰਾ ਕੇ ਸੈਮੀਫਾਈਨਲ ‘ਚ ਪਹੁੰਚੀ ਭਾਰਤੀ ਟੀਮ

 ਜੂਨੀਅਰ ਹਾਕੀ ਵਿਸ਼ਵ ਕੱਪ ਦੇ ਚੱਲ ਰਹੇ ਮੁਕਾਬਲਿਆਂ &lsquoਚ ਭਾਰਤੀ ਹਾਕੀ ਟੀਮ ਸੈਮੀਫਾਈਨਲ &lsquoਚ ਪਹੁੰਚ ਗਈ ਹੈ। ਭਾਰਤ ਨੇ ਬੁੱਧਵਾਰ ਨੂੰ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ &lsquoਚ ਕੁਆਰਟਰ ਫਾਈਨਲ ਮੈਚ &lsquoਚ ਬੈਲਜੀਅਮ ਨੂੰ 1-0 ਨਾਲ ਹਰਾਇਆ। ਭਾਰਤ ਲਈ ਐਸਐਨ ਤਿਵਾਰੀ ਨੇ ਮੈਚ ਦੇ 21ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਤੋਂ ਗੋਲ ਕੀਤਾ।

ਜੂਨੀਅਰ ਵਿਸ਼ਵ ਕੱਪ &lsquoਚ ਬੈਲਜੀਅਮ &lsquoਤੇ ਭਾਰਤ ਦੀ ਇਹ ਲਗਾਤਾਰ ਪੰਜਵੀਂ ਜਿੱਤ ਹੈ। ਸੈਮੀਫਾਈਨਲ &lsquoਚ ਭਾਰਤ ਦਾ ਸਾਹਮਣਾ ਜਰਮਨੀ ਨਾਲ ਹੋਵੇਗਾ। ਜਰਮਨੀ ਨੇ ਇੱਕ ਹੋਰ ਕੁਆਰਟਰ ਫਾਈਨਲ ਵਿੱਚ ਸਪੇਨ ਨੂੰ ਪੈਨਲਟੀ ਸ਼ੂਟਆਊਟ ਵਿੱਚ 3-1 ਨਾਲ ਹਰਾਇਆ। ਨਿਰਧਾਰਤ ਸਮੇਂ ਤੱਕ ਮੈਚ 2-2 ਨਾਲ ਬਰਾਬਰ ਰਿਹਾ। ਦੂਜਾ ਸੈਮੀਫਾਈਨਲ ਫਰਾਂਸ ਅਤੇ ਅਰਜਨਟੀਨਾ ਵਿਚਾਲੇ ਖੇਡਿਆ ਜਾਵੇਗਾ।