image caption:

ਕ੍ਰਿਸਟੀਆਨੋ ਰੋਨਾਲਡੋ ਨੇ 800 ਗੋਲ ਦੇ ਅੰਕੜੇ ਨੂੰ ਕੀਤਾ ਪਾਰ

 ਲੰਡਨ - ਪੁਰਤਗਾਲ ਦੇ ਦਿੱਗਜ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਦੇ ਦੋ ਗੋਲਾਂ ਦੀ ਮਦਦ ਨਾਲ ਮਾਨਚੈਸਟਰ ਯੂਨਾਈਟਿਡ ਨੇ ਇੰਗਲਿਸ਼ ਪ੍ਰਰੀਮੀਅਰ ਲੀਗ ਫੁੱਟਬਾਲ ਵਿਚ ਆਰਸੇਨਲ 'ਤੇ 3-2 ਦੀ ਰੋਮਾਂਚਕ ਜਿੱਤ ਦਰਜ ਕੀਤੀ। ਰੋਨਾਲਡੋ ਨੇ ਇਸ ਦੌਰਾਨ ਸਿਖਰਲੇ ਪੱਧਰ ਦੀਆਂ ਚੈਂਪੀਅਨਸ਼ਿਪਾਂ ਵਿਚ ਆਪਣੇ 800 ਗੋਲ ਪੂਰੇ ਕੀਤੇ। ਰੋਨਾਲਡੋ ਨੇ ਮੈਚ ਦੇ 52ਵੇਂ ਮਿੰਟ ਵਿਚ ਗੋਲ ਕਰ ਕੇ ਕਲੱਬ ਤੇ ਦੇਸ਼ ਲਈ ਮਿਲਾ ਕੇ 800 ਗੋਲਾਂ ਦੇ ਅੰਕੜੇ ਨੂੰ ਪੂਰਾ ਕੀਤਾ। ਉਨ੍ਹਾਂ ਨੇ ਇਸ ਤੋਂ ਬਾਅਦ 70ਵੇਂ ਮਿੰਟ ਵਿਚ ਪੈਨਲਟੀ ਨੂੰ ਗੋਲ ਵਿਚ ਬਦਲ ਕੇ ਟੀਮ ਦੀ ਜਿੱਤ ਪੱਕੀ ਕੀਤੀ। ਇਸ ਤੋਂ ਪਹਿਲਾਂ ਏਮਿਲ ਸਮਿਥ ਨੇ 14ਵੇਂ ਤੇ ਮਾਰਟਿਨ ਓਡੇਗਾਰਡ ਨੇ 54ਵੇਂ ਮਿੰਟ ਵਿਚ ਆਰਸੇਨਲ ਲਈ ਜਦਕਿ ਬਰੂਨੋ ਫਰਨਾਂਡੀਜ਼ ਨੇ 44ਵੇਂ ਮਿੰਟ ਵਿਚ ਮਾਨਚੈਸਟਰ ਯੂਨਾਈਟਿਡ ਲਈ ਗੋਲ ਕੀਤਾ ਸੀ। ਮਾਨਚੈਸਟਰ ਦੀ ਟੀਮ ਨੇ ਜਰਮਨੀ ਦੇ ਦਿੱਗਜ ਕੋਚ ਰਾਲਫ ਰੇਂਗਨਿਕ ਦੇ ਅਧਿਕਾਰਕ ਤੌਰ 'ਤੇ ਕਾਰਜਭਾਲ ਸੰਭਾਲਣ ਤੋਂ ਪਹਿਲਾਂ ਇਹ ਜਿੱਤ ਦਰਜ ਕੀਤੀ।