image caption:

ਕ੍ਰਿਰਪਾ ਕਰਕੇ ਅਫਵਾਹਾਂ ਨਾ ਫੈਲਾਓਮੈਂ ਨਹੀਂ ਮੰਗੀ ਸੀ ਕੋਈ ਮੁਆਫ਼ੀ : ਕੰਗਨਾ

 ਚੰਡੀਗੜ੍ਹ: ਸ੍ਰੀ ਕੀਰਤਪੁਰ ਸਾਹਿਬ ਵਿਖੇ ਬੀਤੇ ਦਿਨ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਮਨਾਲੀ ਤੋਂ ਰੂਪਨਗਰ ਦੇ ਰਸਤੇ ਚੰਡੀਗੜ੍ਹ ਜਾ ਰਹੀ ਸੀ ਅਤੇ ਕੀਰਤਪੁਰ ਸਾਹਿਬ  ਪਹੁੰਚਣ 'ਤੇ ਕੰਗਨਾ ਰਣੌਤ ਦਾ ਕਿਸਾਨਾਂ ਵਲੋਂ ਘਿਰਾਓ ਕੀਤਾ ਗਿਆ। ਇਸ ਦੌਰਾਨ ਵਿਰੋਧ ਤੋਂ ਬਾਅਦ ਕੰਗਨਾ ਵੱਲੋਂ ਮਹਿਲਾ ਕਿਸਾਨਾਂ ਤੋਂ ਮੁਆਫ਼ੀ ਮੰਗ  ਲਈ ਗਈ। ਜਿਸ ਤੋਂ ਬਾਅਦ ਉਸ ਨੂੰ ਮੌਕੇ ਤੋਂ ਜਾਣ ਦਿੱਤਾ ਗਿਆ। ਪਰ ਇਸ ਤੋਂ ਬਾਅਦ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਵੱਲੋਂ ਆਪਣੇ ਸੋਸ਼ਲ ਮੀਡੀਆ ਰਾਹੀ ਦੱਸਿਆ ਗਿਆ ਹੈ ਕਿ ਕੰਗਨਾ ਰਣੌਤ ਨੇ ਕਿਹਾ ਕਿ ਕਿਸੇ ਨੇ ਵੀ ਉਸਨੂੰ ਮੁਆਫੀ ਲਈ ਨਹੀਂ ਕਿਹਾ ਅਤੇ ਉਸਨੇ ਮੁਆਫੀ ਨਹੀਂ ਮੰਗੀ ਹੈ। ਮੈ ਕਿਉਂ ਮੁਆਫੀ ਮੰਗਾਂ ਅਤੇ ਕਿਸ ਲਈ। ਪੰਜਾਬ ਦੇ ਲੋਕਾਂ ਦੇ ਪਿਆਰ ਲਈ ਮੁਆਫੀ ਮੰਗਾ। ਨਹੀਂ ਮੈ ਅਜਿਹਾ ਕੁਝ ਨਹੀਂ ਕੀਤਾ ਹੈ। ਕ੍ਰਿਰਪਾ ਕਰਕੇ ਅਜਿਹੀਆਂ ਅਫਵਾਹਾਂ ਨਾ ਫੈਲਾਓ। ਮੈ ਹਮੇਸ਼ਾ ਕਿਸਾਨਾਂ ਦਾ ਸਮਰਥਨ ਕਰਾਂਗੀ। ਨਾਲ ਹੀ ਉਨ੍ਹਾਂ ਦੀ ਹੱਕਾਂ ਦੀ ਹੀ ਗੱਲ ਕਰਾਂਗੀ ਤਾਂ ਹੀ ਮੈ ਖੇਤੀ ਕਾਨੂੰਨਾਂ ਬਾਰੇ ਗੱਲ ਕਰ ਰਹੀ ਹਾਂ ਅਤੇ ਕਰਦੀ ਰਹਾਂਗੀ।