image caption:

ਹਰਭਜਨ ਸਿੰਘ ਵੱਲੋਂ ਭਾਰਤੀ ਕ੍ਰਿਕਟ ਤੋਂ ਆਫੀਸ਼ੀਅਲੀ ਸੰਨਿਆਸ ਲੈਣ ਦਾ ਫੈਸਲਾ

 ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਸਪਿਨਰ ਹਰਭਜਨ ਸਿੰਘ ਕ੍ਰਿਕਟ ਦੇ ਸਾਰੇ ਫਾਰਮੈਟ ਤੋਂ ਸੰਨਿਆਸ ਲੈ ਸਕਦੇ ਹਨ। ਇਸ ਤੋਂ ਬਾਅਦ ਉਹ IPL ਦੀ ਕਿਸੇ ਫ੍ਰੈਂਚਾਈਜੀ ਦੇ ਸਪੋਰਟ ਸਟਾਫ ਜਾਂ ਕੋਚ ਬਣ ਸਕਦੇ ਹਨ। ਹਰਭਜਨ ਮੈਗਾ ਆਕਸ਼ਨ ਵਿਚ ਵੀ ਅਹਿਮ ਭੂਮਿਕਾ ਨਿਭਾ ਸਕਦੇ ਹਨ। ਭੱਜੀ ਅਗਲੇ ਹਫਤੇ ਆਫੀਸ਼ੀਅਲੀ ਆਪਣੇ ਸੰਨਿਆਸ ਦਾ ਐਲਾਨ ਕਰ ਸਕਦੇ ਹਨ। 41 ਸਾਲ ਦੇ ਹਰਭਜਨ ਇਸ ਆਈ. ਪੀ. ਐੱਲ. ਸੀਜਨ ਵਿਚ ਕੋਲਕਾਤਾ ਨਾਈਟ ਰਾਈਡਰਸ ਦਾ ਹਿੱਸਾ ਸਨ। ਹਾਲਾਂਕਿ ਆਈ. ਪੀ. ਐੱਲ. 2021 ਦੇ ਦੂਜੇ ਫੇਜ਼ ਵਿਚ ਉਨ੍ਹਾਂ ਨੂੰ ਇੱਕ ਵੀ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ। ਹਰਭਜਨ ਨੇ ਆਪਣਾ ਆਖਰੀ ਇੰਟਰਨੈਸ਼ਨਲ ਮੈਚ 2016 ਵਿਚ ਖੇਡਿਆ ਸੀ।