image caption:

ਸੋਨੀ ਮਾਨ ਦੇ ਘਰ ਬਾਹਰ ਫਾਇਰਿੰਗ ਮਾਮਲੇ ‘ਚ ਲੱਖਾ ਸਿਧਾਣਾ ਤੇ 307 ਦਾ ਪਰਚਾ

 ਬੀਤੇ ਦਿਨ 15 ਲੋਕਾਂ ਨੇ ਪੰਜਾਬੀ ਮਾਡਲ ਸੋਨੀ ਮਾਨ ਦੇ ਘਰ ਬਾਹਰ ਜਾ ਕੇ ਉਸਦੇ ਪਰਿਵਾਰ ਅਤੇ ਸਾਥੀ ਰਣਧੀਰ ਬਾਠ ਤੇ ਗੋਲੀਆਂ ਦਾਗਣੀਆਂ ਸ਼ੁਰੂ ਕਰ ਦਿੱਤੀਆਂ। ਸੋਨੀ ਮਾਨ ਨੇ ਇਲਜ਼ਾਮ ਲਾਇਆ ਹੈ ਏ ਇਸ ਹਰਕਤ ਦੇ ਪਿੱਛੇ ਕਿਸਾਨ ਸੰਘਰਸ਼ ਦੌਰਾਨ ਸੁਰਖੀਆਂ ਵਿੱਚ ਆਏ ਲੱਖਾ ਸਿਧਾਣਾ &lsquoਤੇ ਲਾਇਆ ਹੈ। ਸੋਨੀ ਮਾਨ ਅਨੁਸਾਰ 5 ਦਸੰਬਰ ਨੂੰ ਰਿਲੀਜ਼ ਹੋਏ ਉਸਦੇ ਗੀਤ ਤੋਂ ਲੱਖਾ ਸਿਧਾਣਾ ਨੂੰ ਇਤਰਾਜ਼ ਸੀ। ਜਿਸ ਕਾਰਨ ਇਹ ਸਾਰਾ ਹਾਦਸਾ ਘੜਿਆ ਗਿਆ।
ਸੋਨੀ ਮਾਨ ਦੇ ਘਰ ਬਾਹਰ ਹੋਈ ਇਸ ਘਟਨਾ ਚੋਂ ਪੁਲਿਸ ਨੂੰ 12 ਰਾਊਂਡ ਫਾਇਰ ਮਿਲੀਆਂ ਹਨ। ਸੋਨੀ ਮਾਨ ਦਾ ਕਹਿਣਾ ਹੈ ਕਿ ਲੱਖਾ ਸਿਧਾਣਾ ਉਸਨੂੰ ਕਾਫੀ ਚਿਰ ਤੋਂ ਧਮਕੀਆਂ ਦੇ ਰਿਹਾ ਸੀ। ਇਹਨਾਂ ਗੋਲੀਆਂ, ਸੀਸੀਟੀਵੀ ਦੀ ਫੁਟੇਜ ਅਤੇ ਸੋਨੀਆ ਮਾਨ ਦੇ ਬਿਆਨ ਦੇ ਅਧਾਰ &lsquoਤੇ ਪੁਲਿਸ ਨੇ ਲੱਖਾ ਸਿਧਾਣਾ, ਜਗਦੀਪ ਰੰਧਾਵਾ, ਕਰਨ ਪਾਠਕ ਵਾਸੀ ਢੋਟੀਆਂ,ਭੋਲਾ ਸਿੰਘ ਵਾਸੀ ਜੋਧਪੁਰ, ਤੇਜ ਪ੍ਰਤਾਪ ਵਾਸੀ ਜੋਧਪੁਰ ਸਮੇਤ 10/15 ਅਣਪਛਾਤੇ ਵਿਅਕਤੀਆਂ ਤੇ ਕੇਸ ਦਰਜ ਕੀਤਾ ਹੈ। ਉਹਨਾਂ ਤੇ ਧਾਰਾ 452, 307, 506,148, 149 ਆਰਮਜ਼ ਐਕਟ 25 ਤੇ ਆਰਮਜ਼ ਐਕਟ 27 ਦੇ ਤਹਿਤ ਪਰਚੇ ਦਰਜ਼ ਕੀਤੇ ਗਏ ਹਨ।