image caption:

ਐਫ. ਆਈ. ਆਰ. ਰੱਦ ਕਰਵਾਉਣ ਲਈ ਕੰਗਣਾ ਨੇ ਖੜਕਾਇਆ ਬੰਬੇ ਹਾਈ ਕੋਰਟ ਦਾ ਦਰਵਾਜ਼ਾ

 ਨਵੀਂ ਦਿੱਲੀ- ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ  ਨੇ ਇੱਕ ਸਿੱਖ ਸੰਗਠਨ ਦੀ ਸ਼ਿਕਾਇਤ ਤੋਂ ਬਾਅਦ ਮੁੰਬਈ ਪੁਲਿਸ   ਦੁਆਰਾ ਪਿਛਲੇ ਮਹੀਨੇ ਦਰਜ ਕੀਤੀ ਗਈ ਐੱਫਆਈਆਰ ਨੂੰ ਰੱਦ ਕਰਨ ਲਈ ਬੰਬੇ ਹਾਈ ਕੋਰਟ  ਦਾ ਰੁਖ ਕੀਤਾ ਹੈ। ਸ਼ਿਕਾਇਤ ਵਿਚ ਦੋਸ਼ ਲਗਾਇਆ ਸੀ ਕਿ ਰਣੌਤ ਨੇ 21 ਨਵੰਬਰ ਨੂੰ ਇੱਕ ਇੰਸਟਾਗ੍ਰਾਮ ਪੋਸਟ ਵਿੱਚ ਵਿਵਾਦਗ੍ਰਸਤ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਦੇ ਅੰਦੋਲਨ ਨੂੰ ਖਾਲਿਸਤਾਨੀ ਅੰਦੋਲਨ ਵਜੋਂ ਦਰਸਾਇਆ ਸੀ।

ਇਸ ਮਗਰੋਂ ਇੱਥੋਂ ਦੀ ਪੁਲਿਸ ਨੇ ਉਸ ਖ਼ਿਲਾਫ਼ &lsquoਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ&rsquo ਦਾ ਕੇਸ ਦਰਜ ਕੀਤਾ ਸੀ। ਆਪਣੀ ਪੋਸਟ 'ਚ ਅਦਾਕਾਰਾ ਨੇ 'ਖਾਲਿਸਤਾਨੀ ਅੱਤਵਾਦੀਆਂ' ਦਾ ਜ਼ਿਕਰ ਕੀਤਾ ਸੀ। ਅਭਿਨੇਤਰੀ ਵੱਲੋਂ ਐਡਵੋਕੇਟ ਰਿਜ਼ਵਾਨ ਸਿੱਦੀਕੀ ਰਾਹੀਂ ਦਾਇਰ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਉਸ ਦੀ ਪੋਸਟ ਦੀ ਗਲਤ ਵਿਆਖਿਆ ਕੀਤੀ ਗਈ ਸੀ ਅਤੇ ਉਸ ਦਾ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ।