image caption:

ਕਿਸਾਨਾਂ ਨੇ ਅਜੀਬ ਢੰਗ ਨਾਲ ਕੀਤਾ ਕੰਗਣਾ ਦਾ ਵਿਰੋਧ

 ਬਠਿੰਡਾ- ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਅੰਦੋਲਨ ਵਿੱਚ ਜਿੱਤ ਹਾਸਲ ਕਰ ਕੇ ਬਠਿੰਡਾ ਪੁੱਜੇ ਕਿਸਾਨਾਂ ਨੇ ਅਦਾਕਾਰਾ &lsquoਕੰਗਨਾ ਰਣੌਤ&rsquo ਦਾ ਵਿਆਹ ਕਿਸਾਨ ਨਾਲ ਕਰਵਾਇਆ ਹੈ। ਪਿੰਡ ਕੋਟਸ਼ਮੀਰ ਦੇ ਇੱਕ ਕਿਸਾਨ ਨਾਲ ਕੰਗਨਾ ਦਾ ਇਹ ਵਿਆਹ ਚਰਚਾ ਦਾ ਵਿਸ਼ਾ ਬਣਿਆ ਰਿਹਾ ਹੈ। ਕੰਗਨਾ ਦਾ ਵਿਆਹ ਗਹਿਰੀ ਭਾਗੀ ਦੇ ਵਾਸੀ ਕਿਸਾਨ ਮਹਿੰਦਰ ਸਿੰਘ ਨਾਲ ਹੋਇਆ। ਕਿਸਾਨਾਂ ਨੇ ਕੰਗਨਾ ਦਾ ਪੁਤਲੇ ਦੁਲਹਨ ਦੀ ਤਰ੍ਹਾਂ ਤਿਆਰ ਕੀਤਾ ਅਤੇ ਕਿਸਾਨ ਮਹਿੰਦਰ ਸਿੰਘ ਨੂੰ &lsquoਲਾੜਾ&rsquo ਬਣਾਇਆ। ਇਸ ਦੌਰਾਨ ਕਿਸਾਨ ਬੀਬੀਆਂ ਨੇ ਸ਼ਗਨਾਂ ਦੇ ਗੀਤ ਵੀ ਗਾਏ। ਦੁਲਹਨ ਬਣ ਕੇ ਪੁੱਜੀ ਕੰਗਨਾ ਰਣੌਤ ਦਾ ਲੋਕਾਂ ਨੇ ਸ਼ਾਨਦਾਰ ਸਵਾਗਤ ਕੀਤਾ ਅਤੇ ਮਠਿਆਈਆਂ ਵੰਡ ਕੇ ਖ਼ੁਸ਼ੀ ਸਾਂਝੀ ਕੀਤੀ। ਇਸ ਅਨੋਖੇ ਵਿਆਹ ਵਿੱਚ ਕਿਸਾਨਾਂ ਅਤੇ ਔਰਤਾਂ ਨੇ ਵੀ ਸ਼ਮੂਲੀਅਤ ਕਰਕੇ ਭੰਗੜਾ ਅਤੇ ਗਿੱਧਾ ਪਾਇਆ। ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਗਹਿਰੀ ਭਾਗੀ ਦੇ ਪ੍ਰਧਾਨ ਜਗਸੀਰ ਸਿੰਘ ਨੇ ਦੱਸਿਆ ਕਿ ਅੰਦੋਲਨ ਦੌਰਾਨ ਕਿਸਾਨਾਂ ਨੇ ਕੰਗਨਾ ਨੂੰ ਫਤਿਹ ਹਾਸਲ ਕਰ ਕੇ ਵਿਆਹ ਕਰਾਉਣ ਦੀ ਚੁਣੌਤੀ ਦਿੱਤੀ ਸੀ, ਜਿਸ ਨੂੰ ਕੱਲ੍ਹ ਪੂਰਾ ਕਰ ਦਿੱਤਾ ਗਿਆ ਹੈ। ਵਰਨਣ ਯੋਗ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਸਾਲ ਭਰ ਚੱਲੇ ਕਿਸਾਨ ਅੰਦੋਲਨ ਦੌਰਾਨ ਫਿਲਮ ਅਦਾਕਾਰਾ ਕੰਗਨਾ ਰਣੌਤ ਅਤੇ ਕਿਸਾਨਾਂ ਵਿਚਾਲੇ ਕਾਫ਼ੀ ਤਣਾਅ ਚੱਲ ਰਿਹਾ ਸੀ। ਕੰਗਨਾ ਕਿਸਾਨਾਂ ਨੂੰ ਅੱਤਵਾਦੀ ਕਹਿੰਦੀ ਰਹੀ ਅਤੇ ਪੰਜਾਬ ਦੇ ਕਿਸਾਨ ਅਤੇ ਲੋਕ ਉਸ ਦੇ ਖ਼ਿਲਾਫ਼ ਆਵਾਜ਼ ਉਠਾਉਂਦੇ ਰਹੇ ਸਨ