image caption:

ਬਾਲੀਵੁੱਡ ਵਿੱਚ ਟੈਲੇਂਟ ਮਾਇਨੇ ਨਹੀਂ ਰੱਖਦਾ : ਵਿਵੇਕ ਓਬਰਾਏ

 ਅਭਿਨੇਤਾ ਵਿਵੇਕ ਓਬਰਾਏ ਦਾ ਬਾਲੀਵੁੱਡ ਸਫਰ ਕਾਫੀ ਮੁਸ਼ਕਲਾਂ ਭਰਿਆ ਰਿਹਾ ਹੈ। ਇੱਕ ਸਮੇਂ ਉਹ ਬਿਲਕੁਲ ਫਿਲਮਾਂ ਤੋਂ ਬਾਹਰ ਹੋ ਚੁੱਕੇ ਸਨ, ਪਰ ਉਸ ਨੂੰ ਆਪਣੇ ਪ੍ਰੋਫੈਸ਼ਨਲ ਫੈਸਲਿਆਂ ਦੇ ਬਾਰੇ ਕੋਈ ਪਛਤਾਵਾ ਨਹੀਂ। ਪਿੱਛੇ ਜਿਹੇ ਵਿਵੇਕ ਓਬਰਾਏ ਮਸ਼ਹੂਰ ਵੈਬ ਸੀਰੀਜ਼ &lsquoਇਨਸਾਈਡ ਏਜ਼&rsquo ਵਿੱਚ ਨਜ਼ਰ ਆਏ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਨਜ਼ਰ ਵਿੱਚ ਬਾਲੀਵੁੱਡ ਇੱਕ ਐਕਸਕਿਊਸਿਵ ਕਲੱਬ ਬਣ ਚੁੱਕਾ ਹੈ, ਜਿੱਥੇ ਟੈਲੇਂਟ ਤੋਂ ਵੱਧ ਸਰਨੇਮ ਮਾਇਨੇ ਰੱਖਦਾ ਹੈ। ਵਿਵੇਕ ਨੇ ਇਹ ਵੀ ਕਿਹਾ ਕਿ ਉਹ ਨਵੇਂ ਟੈਲੇਂਟਸ ਸਾਹਮਣੇ ਲਿਆਉਣ ਦੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹਨ। ਉਸ ਨੇ ਇਹ ਵੀ ਦੱਸਿਆ ਕਿ ਅੱਜ ਤੱਕ ਉਸ ਦੇ ਬਾਲੀਵੁੱਡ ਸਫਰ ਵਿੱਚ ਕਿੰਨਾ ਉਤਾਰ-ਚੜ੍ਹਾਅ ਰਿਹਾ ਹੈ। ਉਸ ਨੇ ਕਿਹਾ, ਉਸ ਨੂੰ ਬਾਲੀਵੁੱਡ ਨਾਲ ਇੱਕ ਸ਼ਿਕਾਇਤ ਹੈ। ਫਿਲਮ ਇੰਡਸਟਰੀ ਨੂੰ ਅਜਿਹੀ ਨਰਸਰੀ ਵਜੋਂ ਤਿਆਰ ਨਹੀਂ ਕੀਤਾ ਗਿਆ, ਜਿੱਥੇ ਟੈਲੇਂਟਸ ਨੂੰ ਹੱਲਾਸ਼ੇਰੀ ਦਿੱਤੀ ਜਾਏ। ਇੱਥੇ ਕਦਮ ਜਮਾਉਣਾ ਬੜਾ ਔਖਾ ਹੈ। ਉਸ ਨੇ ਕਿਹਾ, &lsquoਬਾਲੀਵੁੱਡ ਇੱਕ ਐਕਸਕਲੂਸਿਵ ਕਲੱਬ ਬਣ ਚੁੱਕਾ ਹੈ ਜਿੱਥੇ ਤੁਹਾਡੇ ਕੋਲ ਜਾਂ ਸਰਨੇਮ ਚਾਹੀਦੈ, ਜਾਂ ਕਿਸੇ ਲਾਬੀ ਦਾ ਹਿੱਸਾ ਹੋਵੋ, ਜਿੱਥੇ ਦਰਬਾਰ ਵਿੱਚ ਤੁਸੀਂ ਸਲਾਮ ਕਰਦੇ ਹੋਵੇ, ਇਹੀ ਮਾਇਨੇ ਰੱਖਦਾ ਹੈ। ਤੁਹਾਡਾ ਟੈਲੇਂਟ ਨਹੀਂ। ਇਹ ਬੇਹੱਦ ਮੰਦਭਾਗਾ ਹੈ।&rsquo