image caption:

ਵਿਸ਼ਵ ਪੱਧਰੀ ਸ਼ਲਾਘਾ ਖਟਣ ਵਾਲੇ ਤਿੰਨ ਸਿਖਰਲੇ ਖਿਡਾਰੀਆਂ ਵਿੱਚ ਸਚਿਨ ਤੇਂਦੁਲਕਰ ਸ਼ਾਮਲ

 ਮੁੰਬਈ- ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਫੁਟਬਾਲਰ ਲਿਓਨਲ ਮੈਸੀ ਤੇ ਕ੍ਰਿਸਟੀਆਨੋ ਰੋਨੈਲਡੋ ਮਗਰੋਂ ਵਿਸ਼ਵ ਦਾ ਤੀਸਰਾ ਸਭ ਤੋਂ ਵਧ ਸ਼ਲਾਘਾ ਖਟਣ ਵਾਲਾ ਖਿਡਾਰੀ ਚੁਣਿਆ ਗਿਆ ਹੈ। ਇਸ ਸਬੰਧ ਵਿੱਚ ਸਰਵੇਖਣ ਇੰਟਰਨੈੱਟ ਆਧਾਰਿਤ ਯੂਗੋਵ ਕੰਪਨੀ ਵੱਲੋਂ ਕਰਵਾਇਆ ਗਿਆ ਹੈ। ਮੌਜੂਦਾ ਵਰ੍ਹੇ ਦੇ ਇਸ ਸਰਵੇਖਣ ਵਿੱਚ 38 ਦੇਸ਼ਾਂ ਦੇ 42 ਹਜ਼ਾਰ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ। ਇਸੇ ਦੌਰਾਨ ਵਿਸ਼ਵ ਪੱਧਰ ਉੱਤੇ ਸਚਿਨ ਤੇਂਦੁਲਕਰ ਨੂੰ 12ਵਾਂ ਸਭ ਤੋਂ ਵਧ ਸ਼ਲਾਘਾ ਖਟਣ ਵਾਲਾ ਪੁਰਸ਼ ਚੁਣਿਆ ਗਿਆ ਹੈ।