image caption:

ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿੱਚ ਪਹੁੰਚੀ ਸਿੰਧੂ ਵਿਸ਼ਵ

 ਹੂਏਲਵਾ (ਸਪੇਨ): ਮੌਜੂਦਾ ਚੈਂਪੀਅਨ ਪੀ.ਵੀ. ਸਿੰਧੂ ਪ੍ਰੀ-ਕੁਆਰਟਰ ਫਾਈਨਲ ਵਿੱਚ ਥਾਈਲੈਂਡ ਦੀ ਪੋਰਨਪਾਵੀ ਚੋਚੂਵੋਂਗ ਨੂੰ ਸਿੱਧੇ &rsquoਚ ਮਾਤ ਦਿੰਦਿਆਂ ਬੀਡਬਲਿਊਐੱਫ ਵਿਸ਼ਵ ਚੈਂਪੀਅਨਸ਼ਿਪ ਦੇ ਕੁਆਟਰ ਫਾਈਨਲ ਵਿੱਚ ਪਹੁੰਚ ਗਈ ਹੈ। ਦੁਨੀਆ ਦੀ 7ਵੇਂ ਨੰਬਰ ਦੀ ਖਿਡਾਰਨ ਭਾਰਤ ਦੀ ਪੀ.ਵੀ. ਸਿੰਧੁੂ ਨੇ 48 ਮਿੰਟ ਤੱਕ ਚੱਲੇ ਪ੍ਰੀ-ਕੁਆਰਟਰ ਫਾਈਨਲ ਮੁਕਾਬਲੇ ਵਿੱਚ ਪੋਰਨਪੋਈ ਨੂੰ 21-14, 21-18 ਨਾਲ ਹਰਾਇਆ। ਪੋਰਨਪੋਵੀ ਖ਼ਿਲਾਫ਼ ਅੱਠ ਮੈਚਾਂ ਵਿੱਚ ਸਿੰਧੂ ਦੀ ਇਹ ਪੰਜਵੀਂ ਜਿੱਤ ਹੈ। ਕੁਆਰਟਰ ਫਾਈਨਲ ਵਿੱਚ ਹੁਣ ਸਿੰਧੂ ਦਾ ਮੁਕਾਬਲਾ ਦੁਨੀਆ ਦੀ ਨੰਬਰ ਇੱਕ ਖ਼ਿਡਾਰਨ ਚੀਨੀ ਤਾਇਪੇ ਦੇ ਤਾਈ ਜ਼ੂ ਯਿੰਗ ਨਾਲ ਹੋਵੇਗਾ। ਯਿੰਗ ਨੇ ਸਕਾਟਲੈਂਡ ਦੀ ਕ੍ਰਿਸਟੀ ਗਿਲਮੋਰ ਨੂੰ 21-10, 19-21, 21-11 ਨਾਲ ਹਰਾ ਕੇ ਕੁਆਰਟਰ ਫਾਈਨਲ &rsquoਚ ਜਗ੍ਹਾ ਬਣਾਈ ਹੈ।