image caption:

ਇਨਫੋਰਸਮੈਂਟ ਡਾਇਰੈਕਟੋਰੇਟ ਸਾਹਮਣੇ ਪੇਸ਼ ਹੋਈ ਐਸ਼ਵਰਿਆ ਰਾਏ ਬੱਚਨ

 ਮੁੰਬਈ: ਇਨਫੋਰਸਮੈਂਟ ਡਾਇਰੈਕਟੋਰੇਟ-ਈਡੀ   ਨੇ ਪਨਾਮਾ ਪੇਪਰਜ਼ ਮਾਮਲੇ ਵਿੱਚ ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨੂੰ ਸੰਮਨ ਜਾਰੀ ਕੀਤਾ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਐਸ਼ਵਰਿਆ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਐਸ਼ਵਰਿਆ ਸੋਮਵਾਰ ਨੂੰ ਈਡੀ ਸਾਹਮਣੇ ਪੇਸ਼ ਹੋਈ।

ਦੱਸ ਦਈਏ ਕਿ ਪਨਾਮਾ ਪੇਪਰਸ ਮਾਮਲੇ &rsquoਚ ਦੇਸ਼-ਵਿਦੇਸ਼ ਦੇ ਕਈ ਅਜਿਹੇ ਸਿਆਸਤਦਾਨਾਂ ਅਤੇ ਅਦਾਕਾਰਾਂ ਦੇ ਨਾਵਾਂ ਦਾ ਖੁਲਾਸਾ ਹੋਇਆ ਸੀ, ਜਿੰਨ੍ਹਾਂ 'ਤੇ ਵਿਦੇਸ਼ 'ਚ ਖਾਤੇ ਹੋਣ ਦਾ ਇਲਜ਼ਾਮ ਹੈ। ਇਸ ਸੂਚੀ 'ਚ ਅਮਿਤਾਭ ਬੱਚਨ ਦਾ ਨਾਂ ਵੀ ਹੈ, ਜਿੰਨ੍ਹਾਂ 'ਤੇ ਘੱਟੋ-ਘੱਟ ਚਾਰ ਸ਼ਿਪਿੰਗ ਕੰਪਨੀਆਂ 'ਚ ਡਾਇਰੈਕਟਰ ਹੋਣ ਦਾ ਇਲਜ਼ਾਮ ਹੈ।