image caption:

ਸੰਨੀ ਦਿਓਲ-ਅਮੀਸ਼ਾ ਪਟੇਲ ਦੀ ਗਦਰ 2 ਵਿਵਾਦਾਂ ’ਚ

 ਨਵੀਂ ਦਿੱਲੀ-  ਸੰਨੀ ਦਿਓਲ-ਅਮੀਸ਼ਾ ਪਟੇਲ ਦੀ ਆਉਣ ਵਾਲੀ ਫਿਲਮ ਗਦਰ 2 ਵਿਵਾਦਾਂ &rsquoਚ ਫਸ ਗਈ। ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਗਦਰ 2 ਦੀ ਸ਼ੂਟਿੰਗ ਸ਼ੁਰੂ ਹੋਣ ਦੇ ਨਾਲ ਹੀ ਇਹ ਫਿਲਮ ਵਿਵਾਦਾਂ ਵਿਚ ਆ ਗਈ। ਗਦਰ 2 ਦੀ ਸ਼ੁੂਟਿੰਗ ਪਿਛਲੇ ਕਰੀਬ ਦਸ ਦਿਨਾਂ ਤੋਂ ਹਿਮਾਚਲ ਪ੍ਰਦੇਸ਼ ਵਿਚ ਚਲ ਰਹੀ ਹੈ। ਪਾਲਮਪੁਰ ਦੇ ਕੋਲ ਸਥਿਤ ਭਲੇਡ ਪਿੰਡ ਵਿਚ ਫਿਲਮ ਦੇ ਕੁਝ ਜ਼ਰੂਰੀ ਸੀਨ ਫਿਲਮਾਏ ਜਾ ਰਹੇ ਸੀ।
ਦਰਅਸਲ ਕਾਂਗੜਾ ਵਿਚ ਪਾਲਮਪੁਰ ਦੇ ਭਲੇਡ ਪਿੰਡ ਦੇ ਜਿਸ ਮਕਾਨ ਵਿਚ ਗਦਰ 2 ਦੀ ਸ਼ੂਟਿੰਗ ਚਲ ਰਹੀ ਹੈ ਉਸ ਦੇ ਮਕਾਨ ਮਾਲਕ ਨੇ ਫਿਲਮ ਦੇ ਮੇਕਰਸ &rsquoਤੇ ਪੈਸੇ ਨਾ ਦੇਣ ਦਾ ਦੋਸ਼ ਲਾਇਆ ਹੈ।
ਘਰ ਦੇ ਮਾਲਕ ਦਾ ਦੋਸ਼ ਹੈ ਕਿ ਜਿੰਨਾ ਪੈਸਾ ਕੰਪਨੀ ਦੁਆਰਾ ਸ਼ੂਟਿੰਗ ਤੋਂ ਬਾਅਦ ਦਿੱਤਾ ਜਾਣਾ ਸੀ ਉਸ ਨੁੂੰ ਦੇਣ ਦੇ ਲਈ ਕੰਪਨੀ ਹੁਣ ਮਨ੍ਹਾਂ ਕਰ ਰਹੀ ਹੈ। ਇਹੀ ਨਹੀਂ ਮਕਾਨ ਮਾਲਕਾਂ ਨੇ ਇਹ ਵੀ ਦਾਅਵਾ ਕੀਤਾ ਕਿ ਫਿਲਮ ਦੀ ਸ਼ੂਟਿੰਗ ਲਈ ਸਿਰਫ 3 ਕਮਰੇ ਅਤੇ ਇੱਕ ਹਾਲ ਦੇ ਇਸਤੇਮਾਲ ਦੀ ਗੱਲ ਹੋਈ ਸੀ ਜਿਸ ਦਾ ਕਿਰਾਇਆ 11 ਹਜ਼ਾਰ ਰੋਜ਼ਾਨਾ ਸੀ। ਲੇਕਿਨ ਹੁਣ ਮੇਕਰਸ ਨੇ ਫਿਲਮ ਲਈ ਪੂਰੇ ਘਰ ਦੀ ਵਰਤੋਂ ਕਰ ਲਈ। ਉਨ੍ਹਾਂ ਨੇ ਸ਼ੂਟਿੰਗ ਲਈ ਫਿਲਮ ਵਿਚ ਪੂਰਾ ਘਰ ਉਸ ਦੇ ਨਾਲ ਦੋ ਕਨਾਲ ਜ਼ਮੀਨ ਅਤੇ ਵੱਡੇ ਭਰਾ ਦਾ ਘਰ ਵੀ ਸ਼ੂਟਿੰਗ ਲਈ ਵਰਤ ਲਿਆ।