image caption:

ਸੰਨੀ ਲਿਓਨੀ ਦਾ ਨਵਾਂ ਗੀਤ ਵਿਵਾਦ ‘ਚ, ਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼

 ਬਾਲੀਵੁੱਡ ਅਦਾਕਾਰਾ ਸੰਨੀ ਲਿਓਨੀ  ਦੀ ਨਵਾਂ ਗੀਤ 'ਮਧੂਬਨ' ਰਿਲੀਜ਼ ਹੁੰਦੇ ਹੀ ਵਿਵਾਦਾਂ ਵਿੱਚ ਗਿਆ ਹੈ। ਸੋਸ਼ਲ ਮੀਡੀਆ 'ਤੇ ਯੂਜ਼ਰਸ ਸੰਨੀ ਲਿਓਨ ਦੇ ਇਸ ਗੀਤ ਤੋਂ ਕਾਫੀ ਗੁੱਸੇ 'ਚ ਨਜ਼ਰ ਆ ਰਹੇ ਹਨ। ਯੂਜ਼ਰਸ ਲਗਾਤਾਰ ਸੰਨੀ ਲਿਓਨ 'ਤੇ ਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਗਾ ਰਹੇ ਹਨ। ਅਸਲ 'ਚ ਇਸ ਗੀਤ ਦੇ ਰਿਲੀਜ਼ ਹੋਣ ਤੋਂ ਬਾਅਦ ਸੰਨੀ ਨੇ ਇਕ ਟਵੀਟ 'ਚ ਲੋਕਾਂ ਨੂੰ ਪੁੱਛਿਆ ਕਿ 'ਕੀ ਤੁਸੀਂ ਇਸ ਨੂੰ ਦੇਖਿਆ?'

ਸੰਨੀ ਲਿਓਨ ਦੇ ਇਸ ਟਵੀਟ ਤੋਂ ਬਾਅਦ ਲੋਕ ਉਸ ਨਾਲ ਗੁੱਸੇ 'ਚ ਨਜ਼ਰ ਆਏ। ਇਕ ਯੂਜ਼ਰ ਨੇ ਲਿਖਿਆ, 'ਇਹ ਬਕਵਾਸ ਹੈ ਅਤੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਹੈ!', ਜਦਕਿ ਦੂਜੇ ਨੇ ਲਿਖਿਆ ਕਿ ਇਹ ਬੁਰਾ ਹੈ। ਕਿਰਪਾ ਕਰਕੇ ਦੇਵੀ ਦੇਵਤਿਆਂ ਦੇ ਕਿਸੇ ਵੀ ਨਾਮ ਜਾਂ ਸ਼ਬਦ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰੋ ਜੋ ਧਾਰਮਿਕ ਹਨ ਜਾਂ ਕਿਸੇ ਵੀ ਧਰਮ ਨਾਲ ਸਬੰਧਤ ਹਨ। ਹੋਰ ਵੀ ਬਹੁਤ ਸਾਰੇ ਸ਼ਬਦ ਹਨ ਜਿਨ੍ਹਾਂ ਨਾਲ ਤੁਸੀਂ ਲੋਕ ਗੀਤ ਬਣਾ ਸਕਦੇ ਹੋ। ਇਸ ਲਈ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਓ।