image caption:

ਵਿਸ਼ਵ ਬੈਡਮਿੰਟਨ ਮਹਾਸੰਘ ਦੀ ਤਾਜ਼ਾ ਵਿਸ਼ਵ ਰੈਂਕਿੰਗ 'ਚ 10ਵੇਂ ਸਥਾਨ 'ਤੇ ਪੁੱਜੇ ਸ਼੍ਰੀਕਾਂਤ

 ਨਵੀਂ ਦਿੱਲੀ -  ਵਿਸ਼ਵ ਚੈਂਪੀਅਨਸ਼ਿਪ ਵਿਚ ਮੈਡਲ ਜਿੱਤਣ ਦੇ ਦਮ 'ਤੇ ਭਾਰਤ ਦੇ ਕਿਦਾਂਬੀ ਸ਼੍ਰੀਕਾਂਤ ਨੂੰ ਵਿਸ਼ਵ ਬੈਡਮਿੰਟਨ ਮਹਾਸੰਘ (ਬੀਡਬਲਯੂਐੱਫ) ਦੀ ਤਾਜ਼ਾ ਵਿਸ਼ਵ ਰੈਂਕਿੰਗ ਵਿਚ ਚਾਰ ਸਥਾਨ ਦਾ ਫ਼ਾਇਦਾ ਹੋਇਆ ਤੇ ਉਹ ਮੁੜ ਚੋਟੀ ਦੇ 10 ਵਿਚ ਸ਼ਾਮਲ ਹੋ ਗਏ ਹਨ।

ਗੁੰਟੂਰ ਦੇ ਇਸ 28 ਸਾਲਾ ਖਿਡਾਰੀ ਨੂੰ ਸਪੇਨ ਦੇ ਹੁਏਲਵਾ ਵਿਚ ਚੰਗੇ ਪ੍ਰਦਰਸ਼ਨ ਦਾ ਫ਼ਾਇਦਾ ਮਿਲਿਆ ਤੇ ਉਹ 10ਵੇਂ ਸਥਾਨ 'ਤੇ ਪੁੱਜ ਗਏ ਹਨ। ਵਿਸ਼ਵ ਚੈਂਪੀਅਨਸ਼ਿਪ ਵਿਚ ਕਾਂਸੇ ਦਾ ਮੈਡਲ ਜਿੱਤਣ ਵਾਲੇ ਨੌਜਵਾਨ ਲਕਸ਼ੇ ਸੇਨ ਵੀ ਦੋ ਸਥਾਨ ਉੱਪਰ 17ਵੇਂ ਸਥਾਨ 'ਤੇ ਪੁੱਜ ਗਏ ਹਨ ਪਰ ਬੀ ਸਾਈ ਪ੍ਰਣੀਤ ਦੋ ਸਥਾਨ ਹੇਠਾਂ 18ਵੇਂ ਸਥਾਨ 'ਤੇ ਖਿਸਕ ਗਏ।