image caption:

ਜਰਖੜ ਖੇਡਾਂ  24-25-26 ਜਨਵਰੀ ਨੂੰ ਨਾਇਬ ਸਿੰਘ ਗਰੇਵਾਲ ਆਲ ਓਪਨ ਕਬੱਡੀ ਕੱਪ ਵਿੱਚ ਖੇਡਣਗੀਆਂ ਚੋਟੀ ਦੀਆਂ 8 ਕਲੱਬਾਂ

 ਲੁਧਿਆਣਾ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)- ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਦੀ ਇਕ ਜ਼ਰੂਰੀ ਮੀਟਿੰਗ  ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਜਰਖੜ ਖੇਡਾਂ ਜਨਵਰੀ 24-25-26 ਜਨਵਰੀ  ਨੂੰ ਹੀ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ  । ਅੱਜ ਦੀ ਮੀਟਿੰਗ ਵਿੱਚ ਸਰਦਾਰ ਸਿੱਧੂ ਤੋਂ ਇਲਾਵਾ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ,ਪ੍ਰਧਾਨ ਐਡਵੋਕੇਟ ਹਰਕਮਲ ਸਿੰਘ, ਇੰਸਪੈਕਟਰ  ਬਲਵੀਰ ਸਿੰਘ , ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰਾ  ,ਪ੍ਰੋ ਰਜਿੰਦਰ ਸਿੰਘ,  5ਜਾਬ ਫਾਊਂਡੇਸ਼ਨ ਦੇ ਮੁਖੀ ਜਗਦੀਪ ਸਿੰਘ ਘੁੰਮਣ, ਪ੍ਰਿੰਸੀਪਲ ਬਲਵੰਤ ਸਿੰਘ ਚਕਰ , ਕਬੱਡੀ ਪ੍ਰਮੋਟਰ ਤਰਨ ਜੋਧਾ ,ਰਾਣਾ ਜੋਧਾਂ ,ਮੀਕਾ ਜੋਧਾਂ, ਤੇਜਿੰਦਰ ਸਿੰਘ ਜਰਖੜ ਸਾਹਿਬ ਜੀਤ ਸਿੰਘ ਜਰਖੜ , ਗੁਰਸਤਿੰਦਰ ਸਿੰਘ ਪਰਗਟ, ਪਹਿਲਵਾਨ ਹਰਮੇਲ ਸਿੰਘ ਕਾਲਾ  , ਅਜੀਤ ਸਿੰਘ ਲਾਦੀਆ ,ਲੱਖਾ ਖਾਨਪੁਰ, ਕਾਲਾ ਘਵੱਦੀ  ਆਦਿ ਹੋਰ ਪ੍ਰਬੰਧਕ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਮੀਟਿੰਗ ਦੀ ਕਾਰਵਾਈ ਬਾਰੇ ਦੱਸਦਿਆਂ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਅਤੇ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਇਸ ਵਾਰ ਨਾਇਬ ਸਿੰਘ ਗਰੇਵਾਲ ਜੋਧਾਂ  ਆਲ ਓਪਨ ਕਬੱਡੀ ਕੱਪ ਮੁੱਖ ਖਿੱਚ ਦਾ ਕੇਂਦਰ ਹੋਵੇਗਾ । ਜਿਸ ਵਿਚ ਨਾਮੀ 8 ਟੀਮਾਂ ਹਿੱਸਾ ਲੈਣਗੀਆਂ। ਜਿਨ੍ਹਾਂ ਵਿੱਚ  ਸ਼ਹੀਦ ਭਗਤ ਸਿੰਘ ਕਲੱਬ ਸਰਹਾਲਾ ਰਣੂਆਂ, ਭਗਵਾਨਪੁਰ ,ਅਲੰਕਾਰ ਟੋਨੀ ਕਲੱਬ ਕੁੱਬੇ , ਸਾਹਿਬਜ਼ਾਦਾ ਅਜੀਤ ਸਿੰਘ ,ਜ਼ੋਰਾਵਰ ਸਿੰਘ ਕਲੱਬ ਚਮਕੌਰ ਸਾਹਿਬ  , ਜਗਰਾਉਂ ਕਬੱਡੀ ਕਲੱਬ, ਬਾਬਾ ਹੁੰਦਲ ਕਬੱਡੀ ਕਲੱਬ ਬੋਪਾਰਾਏ  ਸਮੇਤ 6  ਟੀਮਾਂ ਦੀ ਐਂਟਰੀ ਨਿਸਚਤ ਹੋ ਗਈ ਹੈ ਤੇ ਜਦ ਕਿ ਇਸ ਤੋਂ ਇਲਾਵਾ 2 ਟੀਮਾਂ ਹੋਰ ਲਈਆਂ ਜਾਣਗੀਆਂ। ਕਬੱਡੀ ਆਲ ਓਪਨ ਦੀ ਚੈਂਪੀਅਨ ਟੀਮ ਨੂੰ ਇੱਕ ਲੱਖ ਰੁਪਏ ਦੀ ਨਕਦ ਰਾਸ਼ੀ ਅਤੇ ਨਾਇਬ ਸਿੰਘ ਗਰੇਵਾਲ ਯਾਦਗਾਰੀ ਟਰਾਫੀ,  ਉਪ ਜੇਤੂ ਟੀਮ ਨੂੰ 75  ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਮਿਲੇਗੀ । ਜੇਤੂ ਜਾਫੀ ਅਤੇ ਧਾਵੀ ਨੂੰ ਇੱਕ ਇੱਕ ਮੋਟਰਸਾਈਕਲ ਮਿਲੇਗਾ  । ਇਸ ਤੋਂ ਇਲਾਵਾ ਹਾਕੀ ਲਈ ਮਹਿੰਦਰਪ੍ਰਤਾਪ ਸਿੰਘ ਗਰੇਵਾਲ  ਗੋਲਡ ਕੱਪ ਹਾਕੀ ਟੂਰਨਾਮੈਂਟ ਮੁੱਖ ਖਿੱਚ ਦਾ ਕੇਂਦਰ ਹੋਵੇਗਾ ਜਿਸ ਵਿੱਚ ਤਿੰਨ ਵਰਗਾਂ ਦੀ ਹਾਕੀ ਹੋਏਗੀ ਹਾਕੀ ਸੀਨੀਅਰ ਲੜਕੇ, ਹਾਕੀ ਲੜਕੀਆਂ ਹਾਕੀ ਸਬ ਜੂਨੀਅਰ ਲੜਕੇ (  ਅੰਡਰ 12 ਸਾਲ), ਜਿਸ ਵਿੱਚ ਨਾਮੀ 24 ਟੀਮਾਂ ਹਿੱਸਾ ਲੈਣਗੀਆਂ  । ਜੇਤੂ ਹਾਕੀ ਟੀਮਾਂ ਨੂੰ  2:50 ਲੱਖ ਦੀ ਇਨਾਮੀ ਰਾਸ਼ੀ ਮਿਲੇਗੀ  । ਹਾਕੀ ਮੈਚਾਂ ਦਾ ਉਦਘਾਟਨ ਹੰਸਲੋ ਦੇ ਸਾਬਕਾ ਮੇਅਰ ਪ੍ਰੀਤਮ ਸਿੰਘ ਗਰੇਵਾਲ ਕਰਨਗੇ  । ਖੇਡਾਂ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਮਹਿੰਦਰਪ੍ਰਤਾਪ ਗਰੇਵਾਲ ਚੈਰੀਟੇਬਲ ਟਰੱਸਟ, ਕੋਕਾ ਕੋਲਾ, ਏਵਨ ਸਾਇਕਲ ,ਫਾਈਵ ਜਾਬ ਫਾਊਂਡੇਸ਼ਨ ਵੱਲੋਂ  ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ।ਇਸ ਤੋਂ ਇਲਾਵਾ ਵਾਲੀਬਾਲ ਸ਼ੂਟਿੰਗ  ਵਿੱਚ ਅਮਰਜੀਤ ਗਰੇਵਾਲ  ਚੈਂਪੀਅਨ ਕੱਪ ਅਤੇ ਬਾਬਾ ਸੁਰਜਨ ਸਿੰਘ ਸਰੀੰਹ ਰਨਰਜ਼ ਅੱਪ ਵਾਲੀਵਾਲ ਕੱਪ ਦਾ ਮੁਕਾਬਲਾ ਕਰਵਾਇਆ ਜਾਵੇਗਾ । ਇਸ ਤੋਂ ਇਲਾਵਾ ਪਹਿਲੀ ਵਾਰ  ਜਰਖੜ ਖੇਡਾਂ ਵਿੱਚ ਮੁੱਕੇਬਾਜ਼ੀ ਮੁਕਾਬਲਿਆਂ ਦੀ ਸ਼ੁਰੂਆਤ ਹੋਵੇਗੀ । ਇਸ ਤੋਂ ਇਲਾਵਾ ਕੁਸ਼ਤੀਆਂ , ਕਬੱਡੀ ਵਜਨੀ ਅਤੇ ਹੋਰ ਖੇਡਾਂ ਕਰਵਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ।  ਨਾਇਬ ਸਿੰਘ ਗਰੇਵਾਲ ਜੋਧਾਂ ਕਬੱਡੀ ਕੱਪ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਅਤੇ ਵਧੀਆ ਟੀਮਾਂ ਬਣਾਉਣ ਲਈ ਕੋਚ ਦੇਵੀ ਦਿਆਲ , ਕਬੱਡੀ ਸਟਾਰ ਪਾਲਾ ਜਲਾਲਪੁਰ, ਕਬੱਡੀ ਪ੍ਰਮੋਟਰ ਮੋਹਨਾ ਜੋਧਾਂ ਸਿਆਟਲ,ਰਪਿੰਦਰ ਸਿੰਘ ਜਲਾਲ,ਕੋਚ ਦਵਿੰਦਰ ਸਿੰਘ ਚਮਕੌਰ ਸਾਹਿਬ  ,ਸੇਵਾ ਸਿੰਘ ਰਾਣਾ ਸਰਹਾਲਾ ਰਣੂਆ ,ਬਿੰਦਰ ਸਿੱਧੂ ਸਿੱਧਵਾ, ਆਦਿ ਹੋਰ ਕੋਚਾਂ ਨੇ ਇਹ ਵਿਸ਼ਵਾਸ ਦਿਵਾਇਆ ਕਿ ਇਸ ਵਾਰ ਦੀਆਂ ਜਰਖੜ ਖੇਡਾਂ  ਦੇ ਦੋ ਦਿਨ ਦੇ ਕਬੱਡੀ ਕੱਪ ਇੱਕ ਨਵਾਂ ਇਤਿਹਾਸ ਸਿਰਜਣਗੇ  । ਜਰਖੜ ਖੇਡਾਂ ਦੇ ਫਾਈਨਲ ਸਮਾਰੋਹ ਤੇ ਇਸ ਵਾਰ ਕਰਨ ਔਜਲਾ ਆਪਣੀ ਗਾਇਕੀ ਦਾ ਰੰਗ ਬਖੇਰੇਗਾ  । ਫਾਈਨਲ ਸਮਾਰੋਹ ਤੇ ਉੱਘੀਆਂ ਸਮਾਜ ਸੇਵੀ ਅਤੇ ਖੇਡ ਜਗਤ ਨਾਲ ਜੁੜੀਆਂ 6 ਸ਼ਖਸੀਅਤਾਂ ਦਾ ਵਿਸ਼ੇਸ਼ ਐਵਾਰਡਾਂ ਨਾਲ ਸਨਮਾਨ ਹੋਵੇਗਾ