image caption:

ਸੁਸ਼ਮਿਤਾ ਸੇਨ ਨਾਲ ਬ੍ਰੇਕਅੱਪ ਤੋਂ ਬਾਅਦ ਟ੍ਰੋਲਰਜ਼ ਦੇ ਨਿਸ਼ਾਨੇ ‘ਤੇ ਰੋਹਮਨ

 ਸੁਸ਼ਮਿਤਾ ਸੇਨ ਦੇ ਪ੍ਰਸ਼ੰਸਕ ਰੋਹਮਨ ਸ਼ਾਲ ਨਾਲ ਉਸਦੇ ਬ੍ਰੇਕਅੱਪ ਤੋਂ ਬਹੁਤ ਦੁਖੀ ਹਨ। ਹਾਲ ਹੀ &lsquoਚ ਅਦਾਕਾਰਾ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਸੂਚਿਤ ਕੀਤਾ ਸੀ ਕਿ ਹੁਣ ਉਹ ਅਤੇ ਰੋਹਮਨ ਸ਼ਾਲ ਵੱਖ ਹੋ ਗਏ ਹਨ, ਪਰ ਦੋਵੇਂ ਅਜੇ ਵੀ ਇਕ-ਦੂਜੇ ਦੇ ਸੰਪਰਕ &lsquoਚ ਹਨ ਅਤੇ ਚੰਗੇ ਦੋਸਤ ਰਹਿਣਗੇ।
ਰੋਹਮਨ ਸ਼ਾਲ ਨੇ ਵੀ ਸੁਸ਼ਮਿਤਾ ਸੇਨ ਦੀ ਇਹੀ ਪੋਸਟ ਰੀ-ਪੋਸਟ ਕੀਤੀ ਹੈ। ਜਿਸ &lsquoਤੇ ਅਦਾਕਾਰਾ ਦੇ ਪ੍ਰਸ਼ੰਸਕ ਪ੍ਰਤੀਕਿਰਿਆ ਦੇ ਰਹੇ ਹਨ ਅਤੇ ਇਸ ਬ੍ਰੇਕਅੱਪ &lsquoਤੇ ਦੁੱਖ ਵੀ ਜ਼ਾਹਰ ਕਰ ਰਹੇ ਹਨ। ਇਸ ਦੇ ਨਾਲ ਹੀ ਕਈ ਰੋਹਮਨ &lsquoਤੇ ਵੀ ਨਿਸ਼ਾਨਾ ਸਾਧ ਰਹੇ ਹਨ। ਸੁਸ਼ਮਿਤਾ ਸੇਨ ਨਾਲ ਆਪਣੀ ਫੋਟੋ ਸ਼ੇਅਰ ਕਰਦੇ ਹੋਏ ਰੋਹਮਨ ਨੇ ਕੈਪਸ਼ਨ &lsquoਚ ਲਿਖਿਆ- &lsquoਸੁਸ਼ਮਿਤਾ ਸੇਨ ਅਸੀਂ ਹਮੇਸ਼ਾ ਦੋਸਤ ਰਹਾਂਗੇ। ਰਿਸ਼ਤਾ ਬਹੁਤ ਪਹਿਲਾਂ ਖਤਮ ਹੋ ਗਿਆ ਸੀ, ਪਰ ਪਿਆਰ ਹਮੇਸ਼ਾ ਰਹੇਗਾ। ਰੋਹਮਨ ਸ਼ਾਲ ਦੀ ਇਸ ਪੋਸਟ &lsquoਤੇ ਯੂਜ਼ਰਸ ਰਿਐਕਸ਼ਨ ਦੇ ਰਹੇ ਹਨ, ਜਿਨ੍ਹਾਂ &lsquoਚੋਂ ਕੁਝ ਕਹਿ ਰਹੇ ਹਨ ਕਿ ਉਹ ਦੋਵਾਂ ਦੇ ਇਸ ਫੈਸਲੇ ਤੋਂ ਨਾਖੁਸ਼ ਹਨ ਤਾਂ ਕੁਝ ਰੋਹਮਨ &lsquoਤੇ ਨਿਸ਼ਾਨਾ ਸਾਧ ਰਹੇ ਹਨ। ਰੋਹਮਨ ਦੀ ਇਸ ਪੋਸਟ &lsquoਤੇ ਪ੍ਰਤੀਕਿਰਿਆ ਦਿੰਦੇ ਹੋਏ ਕਈ ਸਵਾਲ ਉਠਾ ਰਹੇ ਹਨ ਕਿ ਜੇਕਰ ਦੋਵਾਂ &lsquoਚ ਅਜੇ ਵੀ ਦੋਸਤੀ ਹੈ ਤਾਂ ਦੋਵਾਂ ਨੇ ਸੋਸ਼ਲ ਮੀਡੀਆ &lsquoਤੇ ਇਕ ਦੂਜੇ ਨੂੰ ਅਨਫਾਲੋ ਕਿਉਂ ਕੀਤਾ ਹੈ।