image caption:

ਸੱਪ ਡੰਗਣ ਤੋਂ ਬਾਅਦ ਸਿਹਤਮੰਦ ਹੋਏ ਸਲਮਾਨ, ਕਿਹਾ, 'ਟਾਈਗਰ ਅਭੀ ਜਿੰਦਾ ਹੈ'

ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਅੱਜ (ਸੋਮਵਾਰ) ਆਪਣਾ ਜਨਮਦਿਨ ਰਾਏਗੜ੍ਹ ਦੇ ਪਨਵੇਲ ਸਥਿਤ ਆਪਣੇ ਫਾਰਮ ਹਾਊਸ 'ਤੇ ਮਨਾ ਰਹੇ ਹਨ। ਉਨ੍ਹਾਂ ਦੇ ਨਾਲ ਪਰਿਵਾਰ ਅਤੇ ਕਰੀਬੀ ਰਿਸ਼ਤੇਦਾਰ ਹਨ। ਜਨਮ ਦਿਨ ਤੋਂ ਇਕ ਦਿਨ ਪਹਿਲਾਂ ਉਨ੍ਹਾਂ ਨੂੰ ਸੱਪ ਨੇ ਡੰਗ ਲਿਆ ਸੀ। ਪਰ ਹੁਣ ਸਲਮਾਨ ਖਾਨ ਠੀਕ ਹਨ ਅਤੇ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਇਸ ਘਟਨਾ ਬਾਰੇ ਗੱਲ ਕੀਤੀ। ਉਨ੍ਹਾਂ ਨੇ ਕੀ ਕਿਹਾ ਇਹ ਜਾਣਨ ਲਈ ਪੜ੍ਹੋ ਪੂਰੀ ਖਬਰ...

ਮੁੰਬਈ: ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ  ਅੱਜ (ਸੋਮਵਾਰ) ਆਪਣਾ 56ਵਾਂ ਜਨਮਦਿਨ  ਰਾਏਗੜ੍ਹ ਦੇ ਪਨਵੇਲ ਸਥਿਤ ਫਾਰਮ ਹਾਊਸ 'ਚ ਸੈਲੀਬ੍ਰੇਟ ਕਰ ਰਹੇ ਹਨ। ਸਲਮਾਨ ਖਾਨ ਦੇ ਜਨਮਦਿਨ ਦੇ ਜਸ਼ਨ  ਤੋਂ ਠੀਕ ਪਹਿਲਾਂ ਫਾਰਮ ਹਾਊਸ 'ਤੇ ਉਨ੍ਹਾਂ ਨੂੰ ਸੱਪ ਨੇ ਡੰਗ ਲਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਣਾ ਪਿਆ। ਸਲਮਾਨ ਹੁਣ ਠੀਕ ਹਨ ਅਤੇ ਉਨ੍ਹਾਂ ਨੇ ਫਾਰਮ ਹਾਊਸ 'ਤੇ ਮੌਜੂਦ ਮੀਡੀਆ ਨਾਲ ਗੱਲਬਾਤ ਵੀ ਕੀਤੀ।

ਇਸ ਦੌਰਾਨ ਸਲਮਾਨ ਨੇ ਸੱਪ ਦੇ ਡੰਗਣ ਦੀ ਘਟਨਾ ਬਾਰੇ ਗੱਲ ਕੀਤੀ। ਉਨ੍ਹਾਂ ਪੱਤਰਕਾਰਾਂ ਨੂੰ ਵਿਅੰਗਮਈ ਢੰਗ ਨਾਲ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਜਨਮ ਦਿਨ 'ਤੇ ਸੱਪ ਨੇ ਪਹਿਲਾ ਤੋਹਫ਼ਾ ਦਿੱਤਾ ਹੈ। ਸੱਪ ਨੇ ਹੱਥ 'ਤੇ ਤਿੰਨ ਕਿਸ ਕੀਤੇ।