image caption:

ਕਬੱਡੀ ਨੂੰ ਆ ਰਹੀਆਂ ਦਰਪੇਸ਼ ਮੁਸਕਿਲਾਂ ਤੇ ਚਿੰਤਨ ਕਰਨ ਲਈ ਸੈਮੀਨਾਰ 28 ਨੂੰ - ਕਾਕਾ ਸੇਖਦੌਲਤ

ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)- ਸਰਕਲ ਸਟਾਈਲ ਦਾਇਰੇ ਵਾਲੀ ਖੇਡ ਕਬੱਡੀ ਨੂੰ ਆ ਰਹੀਆਂ ਦਰਪੇਸ਼ ਮੁਸਕਿਲਾਂ ਤੇ ਚਰਚਾ ਕਰਨ ਲਈ ਪ੍ਸਿੱਧ ਖਿਡਾਰੀ ਸਵ ਬਿੱਟੂ ਦੁਗਾਲ ਦੀ ਯਾਦ ਨੂੰ ਸਮਰਪਿਤ ਵਿਸੇਸ਼ ਸੈਮੀਨਾਰ 28 ਦਸੰਬਰ ਦਿਨ ਮੰਗਲਵਾਰ ਨੂੰ ਔਰਚਡ ਗਾਰਡਨ ਲੰਮੇ ਜੱਟਪੁਰਾ ਰੋਡ ਮਾਣੂਕੇ ਸੰਧੂ ਵਿਖੇ ਸਵੇਰੇ 10ਵਜੇ ਤੋਂ ਬਾਅਦ ਦੁਪਹਿਰ 1 ਵਜੇ ਤੱਕ ਹੋਵੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਅੰਤਰਰਾਸ਼ਟਰੀ ਕਬੱਡੀ ਕੋਚ ਕਾਕਾ ਸੇਖਦੌਲਤ ਨੇ ਦੱਸਿਆ ਕਿ ਇਹ ਸੈਮੀਨਾਰ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਐਂਡ ਕਲਚਰਲ ਕਲੱਬ ਟੋਰਾਂਟੋ ਕੈਨੇਡਾ ਅਤੇ ਸ਼ੇਰੇ ਪੰਜਾਬ ਕਬੱਡੀ ਕਲੱਬ ਨਿਉਜੀਲੈਂਡ ਜਗਰਾਉਂ ਵਲੋਂ ਸਪਾਂਸਰ ਕੀਤਾ ਜਾਵੇਗਾ। ਜਿਸ ਵਿੱਚ ਧੀਰਾ ਸੰਧੂ ਮਾਣੂਕੇ ਕੈਨੇਡਾ, ਸਿੰਦਾ ਸੰਧੂ ਮਾਣੂਕੇ ਕੈਨੇਡਾ, ਇੰਦਰਜੀਤ ਜੋਸਨ ਜਰਮਨ, ਬਲਦੇਵ ਸਿੰਘ ਮਾਣੂਕੇ, ਇਕਬਾਲ ਸਿੰਘ ਬੋਦਲਾਂ ਨਿਉਜੀਲੈਂਡ ਦਾ ਵਿਸੇਸ਼ ਯੋਗਦਾਨ ਹੈ।
ਉਹਨਾਂ ਦੱਸਿਆ ਕਿ ਕਬੱਡੀ ਸਰਕਲ ਸਟਾਈਲ ਵਿੱਚ ਪੈਸੇ ਦੀ ਆਮਦ ਦੇ ਨਾਲ ਨਾਲ ਬਹੁਤ ਸਾਰੀਆਂ ਊਣਤਾਈਆਂ ਵੀ ਆ ਗਈਆਂ ਹਨ। ਜਿਸ ਨਾਲ ਖਿਡਾਰੀਆਂ, ਰੈਫਰੀਆਂ, ਕੁਮੈਂਟੇਟਰ, ਕੋਚ, ਦਰਸ਼ਕ ਸਭ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਗਿਆ ਹੈ। ਇਹਨਾਂ ਸਮੱਸਿਆਵਾਂ ਦੇ ਹੱਲ ਲਈ ਵਿਸੇਸ਼ ਚਰਚਾ ਕਰਨ ਲਈ ਇਸ ਸੈਮੀਨਾਰ ਦਾ ਆਯੋਜਨ ਕੀਤਾ ਜਾਵੇਗਾ। ਜਿਸ ਵਿੱਚ ਕਬੱਡੀ ਨਾਲ ਜੁੜੇ ਹਰ ਇੱਕ ਵਿਅਕਤੀ ਨੂੰ ਖੁੱਲਾ ਸੱਦਾ ਦਿੱਤਾ ਗਿਆ ਹੈ। ਕਿ ਹਰ ਕੋਈ ਆ ਕੇ ਆਪਣੇ ਵਿਚਾਰ ਰੱਖ ਸਕਦਾ ਹੈ। ਇਸ ਮੌਕੇ ਬਿੱਲਾ ਗਾਲਿਬ, ਸੁੱਖਾ ਜਗਰਾਉਂ ਤੋਂ ਇਲਾਵਾ ਬਹੁਤ ਸਾਰੇ ਖਿਡਾਰੀ ਵੀ ਮੌਜੂਦ ਸਨ।।