image caption:

ਜੱਗੀ ਛਾਜਲੀ ਨੂੰ ਭਾਜਪਾ ਪੰਜਾਬ ਦਾ ਸਪੋਰਟਸ ਸੈਕਟਰੀ ਲਾਇਆ ਗਿਆ

ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)- ਭਾਰਤੀ ਜਨਤਾ ਪਾਰਟੀ ਦੇ ਯੁਵਾ ਆਗੂ ਜਗਸੀਰ ਸਿੰਘ ਜੱਗੀ ਛਾਜਲੀ ਨੂੰ ਪਾਰਟੀ ਵਲੋਂ ਉਹਨਾਂ ਦੀ ਚੰਗੀ ਕਾਰਗੁਜਾਰੀ ਦੇ ਮੱਦੇਨਜ਼ਰ ਸਪੋਰਟਸ ਸੈੱਲ ਪੰਜਾਬ ਦਾ ਸੈਕਟਰੀ ਲਾਇਆ ਗਿਆ ਹੈ। ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਪੰਜਾਬ ਭਾਜਪਾ ਪ੍ਧਾਨ ਅਸਵਨੀ ਸ਼ਰਮਾਂ, ਜਿਲਾ ਪ੍ਧਾਨ ਸੰਗਰੂਰ-2 ਰਿਸੀਪਾਲ ਖੈਰਾ ਦੀ ਯੋਗ ਅਗਵਾਈ ਵਿੱਚ ਉਹਨਾਂ ਨੂੰ ਇਹ ਜੁੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਪ੍ਧਾਨ ਮੰਤਰੀ ਨਰਿੰਦਰ ਮੋਦੀ ਅਤੇ ਖੇਡ ਮੰਤਰੀ ਅਨੁਰਾਗ ਠਾਕਰ ਦੀ ਅਗਵਾਈ ਵਿੱਚ ਖੇਡਾਂ ਦੇ ਖੇਤਰ ਵਿੱਚ ਤਰੱਕੀ ਕਰ ਰਿਹਾ ਹੈ। ਪੰਜਾਬ ਵਿੱਚ ਕੋਈ ਵਧੀਆ ਖੇਡ ਪ੍ਬੰਧ ਨਾ ਹੋਣ ਕਾਰਣ ਅੱਜ ਸੂਬੇ ਦਾ ਯੂਥ ਨਿਰਾਸਾ ਦੇ ਆਲਮ ਵਿੱਚ ਹੈ। ਹਰਿਆਣਾ ਵਿੱਚ ਬੀਜੇਪੀ ਸਰਕਾਰ ਨੇ ਖਿਡਾਰੀਆਂ ਲਈ ਨੌਕਰੀਆਂ ਤੇ ਤਰੱਕੀ ਦੇ ਨਵੇਂ ਰਾਹ ਖੋਲੇ ਹਨ ਜਦਕਿ ਪੰਜਾਬ ਵਿੱਚ ਨੌਕਰੀਆਂ ਨਾ ਹੋਣ ਕਾਰਣ ਸਾਡਾ
ਯੂਥ ਨਸ਼ਿਆ ਦੀ ਦਲਦਲ ਵਿੱਚ ਡੁੱਬ ਰਿਹਾ ਹੈ। ਪੜ ਲਿਖ ਕੇ ਨੌਜਵਾਨ ਵਿਦੇਸਾਂ ਵੱਲ ਭੱਜ ਰਹੇ ਹਨ। ਉਨ੍ਹਾਂ ਆਸ ਜਿਤਾਈ ਕਿ ਸੂਬੇ ਵਿੱਚ ਭਾਜਪਾ ਸਰਕਾਰ ਬਣਨ ਤੇ ਮਰ ਰਹੇ ਖੇਡ ਢਾਂਚੇ ਨੂੰ ਮੁੜ ਸੁਰਜੀਤ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਦੀ ਨਿਯੁਕਤੀ ਤੇ ਜਿਲ੍ਹੇ ਦੇ ਸੀਨੀਅਰ ਆਗੂ ਜਤਿੰਦਰ ਕਾਲੜਾ, ਪ੍ਧਾਨ ਰਿਸੀ ਖੈਰਾ, ਗੁਰਸੇਵਕ ਸਿੰਘ ਕਮਾਲਪੁਰ, ਦਲਵਿੰਦਰ ਸਿੰਘ ਸੋਮਾ ਛਾਜਲੀ ਮੰਡਲ ਪ੍ਧਾਨ , ਗੁਰਪ੍ਰੀਤ ਸਿੰਘ ਨੀਲੋਵਾਲ , ਪ੍ਗਟ ਸਿੰਘ, ਹਰਜੀਤ ਛਾਜਲੀ, ਸੰਦੀਪ ਕੋਚ ਆਦਿ ਨੇ ਖੁਸ਼ੀ ਦਾ ਇਜਹਾਰ ਕੀਤਾ। ਇਸ ਮੌਕੇ ਜਗਸੀਰ ਛਾਜਲੀ ਨੇ ਪਾਰਟੀ ਹਾਈਕਮਾਡ ਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ।