image caption:

ਰਣਜੀ ਟਰਾਫੀ 2021-22 ਸੀਜ਼ਨ ਲਈ ਅੰਮ੍ਰਿਤਸਰ ਦਾ ਅਭਿਸ਼ੇਕ ਕਰੇਗਾ ਪੰਜਾਬ ਦੀ ਕਪਤਾਨੀ

 87ਵੀਂ ਰਣਜੀ ਟਰਾਫੀ 2021-22 ਅਗਲੇ ਸਾਲ 13 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੀ ਹੈ। ਅੰਡਰ-19 ਵਿਸ਼ਵ ਕੱਪ ਟੀਮ ਦਾ ਹਿੱਸਾ ਰਹੇ ਅਭਿਸ਼ੇਕ ਸ਼ਰਮਾ ਨੂੰ ਇਸ ਸਾਲ ਪੰਜਾਬ ਟੀਮ ਦੀ ਕਪਤਾਨੀ ਕਰਨ ਦਾ ਮੌਕਾ ਮਿਲਿਆ ਹੈ। ਤਿੰਨ ਦਿਨ ਪਹਿਲਾਂ ਅੰਮ੍ਰਿਤਸਰ ਤੋਂ ਮੋਹਾਲੀ &lsquoਚ ਆਯੋਜਿਤ ਰਣਜੀ ਟਰਾਫੀ ਕੈਂਪ &lsquoਚ ਪਹੁੰਚੇ ਅਭਿਸ਼ੇਕ ਦੇ ਪਿਤਾ ਨੂੰ ਮੰਗਲਵਾਰ ਸ਼ਾਮ ਨੂੰ ਇਹ ਸੰਦੇਸ਼ ਮਿਲਿਆ। ਇਸ ਨਾਲ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ।

ਅੰਮ੍ਰਿਤਸਰ ਤੋਂ ਹੁਣ ਤੱਕ ਸਿਰਫ਼ ਹਰਵਿੰਦਰ ਸਿੰਘ ਹੀ ਅੰਤਰਰਾਸ਼ਟਰੀ ਕ੍ਰਿਕਟ ਪਹੁੰਚ ਸਕਿਆ ਹੈ। ਪਰ ਲੰਬੇ ਸਮੇਂ ਬਾਅਦ 21 ਸਾਲਾ ਅਭਿਸ਼ੇਕ ਦਾ ਸਕੋਰ ਕਾਰਡ ਦੇਖ ਕੇ ਉਮੀਦ ਹੈ ਕਿ ਉਹ ਅੰਤਰਰਾਸ਼ਟਰੀ ਕ੍ਰਿਕਟ &lsquoਚ ਜਗ੍ਹਾ ਬਣਾਉਣ &lsquoਚ ਕਾਮਯਾਬ ਹੋ ਜਾਵੇਗਾ। ਫਿਲਹਾਲ ਅਭਿਸ਼ੇਕ ਨੂੰ ਰਣਜੀ ਟਰਾਫੀ &lsquoਚ ਜਗ੍ਹਾ ਬਣਾਉਣ ਦਾ ਮੌਕਾ ਮਿਲਿਆ ਹੈ। ਪਿਤਾ ਅਤੇ ਕੋਚ ਰਾਜ ਕੁਮਾਰ ਦੱਸਦੇ ਹਨ ਕਿ ਅਭਿਸ਼ੇਕ ਨੇ 16 ਸਾਲ ਦੀ ਉਮਰ ਵਿੱਚ ਰਣਜੀ ਟਰਾਫੀ ਵਿੱਚ ਜਗ੍ਹਾ ਬਣਾਈ ਸੀ। ਕਰੀਬ 5 ਸਾਲ ਬਾਅਦ ਉਨ੍ਹਾਂ ਨੂੰ ਕਪਤਾਨੀ ਦਾ ਮੌਕਾ ਮਿਲਿਆ ਹੈ। ਅਭਿਸ਼ੇਕ ਨੇ ਕ੍ਰਿਕਟ ਦੀ ਦੁਨੀਆ &lsquoਚ ਨਾਮ ਕਮਾਉਣ ਲਈ ਕਾਫੀ ਮਿਹਨਤ ਕੀਤੀ ਹੈ। ਅਭਿਸ਼ੇਕ ਅੰਡਰ-14, ਅੰਡਰ-16 ਅਤੇ ਅੰਡਰ-19 ਤਿੰਨੋਂ ਪੱਧਰਾਂ &lsquoਤੇ ਪਹਿਲਾਂ ਪੰਜਾਬ, ਫਿਰ ਉੱਤਰੀ ਅਤੇ ਫਿਰ ਰਾਸ਼ਟਰੀ ਟੀਮ ਦੇ ਕਪਤਾਨ ਰਹੇ ਹਨ। ਅਭਿਸ਼ੇਕ ਨੇ 2016 ਵਿੱਚ ਅੰਡਰ-19 ਏਸ਼ੀਆ ਕੱਪ ਵਿੱਚ ਵੀ ਕਪਤਾਨੀ ਕੀਤੀ ਸੀ ਅਤੇ ਟੀਮ ਨੇ ਏਸ਼ੀਆ ਕੱਪ ਜਿੱਤਿਆ ਸੀ। ਇਸ ਤੋਂ ਇਲਾਵਾ ਭਾਰਤੀ ਟੀਮ ਨੇ ਅੰਡਰ-19 ਵਿਸ਼ਵ ਕੱਪ &lsquoਚ ਵੀ ਟਰਾਫੀ ਜਿੱਤੀ ਸੀ। ਇਸ ਵਿਸ਼ਵ ਕੱਪ &lsquoਚ ਅਭਿਸ਼ੇਕ ਕਾਫੀ ਲਾਈਮਲਾਈਟ &lsquoਚ ਆਏ ਸਨ। ਉਸ ਨੇ ਆਈ.ਪੀ.ਐੱਲ. ਵਿਚ ਵੀ ਜਗ੍ਹਾ ਬਣਾਈ ਸੀ।