image caption:

3 ਸਾਲ ਬਾਅਦ ਫਿਲਮਾਂ ‘ਚ ਵਾਪਸੀ ਕਰਨ ਜਾ ਰਹੀ ਅਨੁਸ਼ਕਾ ਸ਼ਰਮਾ

 ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੂੰ ਫੈਨਜ਼ ਲੰਬੇ ਸਮੇਂ ਤੋਂ ਵੱਡੇ ਪਰਦੇ &lsquoਤੇ ਮਿਸ ਕਰ ਰਹੇ ਹਨ। ਉਸਦੀ ਆਖਰੀ ਰਿਲੀਜ਼ &lsquoਜ਼ੀਰੋ&rsquo ਸੀ। ਅਦਾਕਾਰਾ ਦੇ ਪ੍ਰਸ਼ੰਸਕਾਂ ਲਈ ਹੁਣ ਇੱਕ ਖੁਸ਼ਖਬਰੀ ਹੈ। ਲਗਭਗ 3 ਸਾਲ ਬਾਅਦ ਅਨੁਸ਼ਕਾ ਸ਼ਰਮਾ ਫਿਲਮਾਂ &lsquoਚ ਵਾਪਸੀ ਕਰਨ ਜਾ ਰਹੀ ਹੈ।
ਅਜਿਹੀਆਂ ਖਬਰਾਂ ਹਨ ਕਿ ਅਨੁਸ਼ਕਾ ਸ਼ਰਮਾ ਨੇ ਬਾਲੀਵੁੱਡ ਦੇ 3 ਵੱਡੇ ਪ੍ਰੋਜੈਕਟ ਸਾਈਨ ਕੀਤੇ ਹਨ। ਜਿਸ ਵਿੱਚੋਂ ਦੋ ਥੀਏਟਰਿਕ ਰਿਲੀਜ਼ ਹੋਣਗੀਆਂ ਅਤੇ ਇੱਕ OTT ਫਿਲਮ ਹੋਵੇਗੀ। OTT &lsquoਤੇ ਰਿਲੀਜ਼ ਹੋਣ ਵਾਲੀ ਅਨੁਸ਼ਕਾ ਸ਼ਰਮਾ ਦੀ ਇਹ ਫਿਲਮ ਭਾਰਤ &lsquoਚ ਡਿਜੀਟਲ ਪਲੇਟਫਾਰਮ ਲਈ ਬਣੀ ਸਭ ਤੋਂ ਵੱਡੀ ਫਿਲਮ ਹੋਵੇਗੀ। ਸੂਤਰ ਮੁਤਾਬਕ ਫਿਲਮ ਇੰਡਸਟਰੀ ਲਈ 2022 &lsquoਚ ਸਭ ਤੋਂ ਵਧੀਆ ਗੱਲ ਇਹ ਹੋ ਸਕਦੀ ਹੈ ਕਿ ਅਨੁਸ਼ਕਾ ਸ਼ਰਮਾ ਫਿਲਮਾਂ &lsquoਚ ਵਾਪਸੀ ਕਰ ਰਹੀ ਹੈ। ਉਹ ਤਿੰਨ ਵੱਡੇ ਪ੍ਰੋਜੈਕਟਾਂ ਵਿੱਚ ਨਜ਼ਰ ਆਉਣ ਵਾਲੀ ਹੈ। ਇੱਥੇ 2 ਸਿਲਵਰ ਸਕ੍ਰੀਨ ਪ੍ਰੋਜੈਕਟ ਅਤੇ 1 OTT ਪ੍ਰੋਜੈਕਟ ਹਨ। ਅਨੁਸ਼ਕਾ ਸ਼ਰਮਾ ਦੇ ਇਨ੍ਹਾਂ ਪ੍ਰੋਜੈਕਟਾਂ ਦਾ ਐਲਾਨ ਅਗਲੇ ਸਾਲ ਦੀ ਸ਼ੁਰੂਆਤ &lsquoਚ ਕੀਤਾ ਜਾ ਸਕਦਾ ਹੈ। ਅਨੁਸ਼ਕਾ ਸ਼ਰਮਾ ਦੇ ਇਹ ਪ੍ਰੋਜੈਕਟ ਪ੍ਰਸ਼ੰਸਕਾਂ ਦਾ ਕਾਫੀ ਮਨੋਰੰਜਨ ਕਰਨ ਜਾ ਰਹੇ ਹਨ।