image caption:

ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਨੂੰ ਦਿੱਤੀ ਜਾਵੇਗੀ 1.25 ਕਰੋੜ ਰੁਪਏ ਦੀ ਕਾਰ: ਚੱਠਾ

ਕਬੱਡੀ ਟੂਰਨਾਮੈਂਟ ਵਿਚ ਖੇਡ ਪ੍ਰਮੋਟਰ ਬਲਵਿੰਦਰ ਸਿੰਘ ਚੱਠਾ ਯੂਕੇ ਨੇ ਕੀਤਾ ਐਲਾਨ

ਜਲੰਧਰ, (ਪ੍ਰਿਤਪਾਲ ਸਿੰਘ): ਪਿੰਡ ਕੋਟਲਾ ਸੂਰਜ ਮੱਲ੍ਹ ਵਿਖੇ &lsquoਪਹਿਲਾ ਕਬੱਡੀ ਕੱਪ&rsquo ਕਰਵਾਇਆ ਗਿਆ। ਬਾਬਾ ਜਸਵੰਤ ਸਿੰਘ ਕੋਟਲਾ ਨੇ ਰੀਬਨ ਕੱਟ ਕੇ ਕਬੱਡੀ ਕੱਪ ਦਾ ਉਦਘਾਟਨ ਕੀਤਾ। ਇਸ ਮੌਕੇ ਐੱਨਆਰਆਈ ਕਬੱਡੀ ਕਲੱਬ ਨਕੋਦਰ, ਬਾਬਾ ਸੁਖਚੈਨ ਦਾਸ ਕਬੱਡੀ ਕਲੱਬ
ਸ਼ਾਹਕੋਟ, ਭਗਵਾਨਪੁਰ ਤੇ ਸੈਦੋਵਾਲ ਦੀ ਟੀਮਾਂ ਨੇ ਭਾਗ ਲਿਆ। ਫਾਈਨਲ ਮੁਕਾਬਲਾ ਨਕੋਦਰ ਤੇ ਸ਼ਾਹਕੋਟ ਦੀ ਟੀਮ ਵਿਚਕਾਰ ਹੋਇਆ ਜਿਸ ਵਿਚ ਨਕੋਦਰ ਨੇ ਜੇਤੂ ਰਹਿ ਕੇ 1 ਲੱਖ ਰੁਪਏ ਤੇ ਜੇਤੂ ਟਰਾਫੀ ਜਦਕਿ ਸ਼ਾਹਕੋਟ ਦੀ ਟੀਮ ਨੇ 75 ਹਜ਼ਾਰ ਰੁਪਏ ਦਾ ਇਨਾਮ ਜਿੱਤਿਆ। ਇਸ
ਮੌਕੇ ਸੁਖਦੀਪ ਸਿੰਘ ਸੋਨੂੰ ਪੀਏ ਨੇ ਮੁੱਖ ਮਹਿਮਾਨ ਅਤੇ ਬਾਬਾ ਸੁਖਦੈਨ ਦਾਸ ਕਬੱਡੀ ਕਲੱਬ ਦੇ ਸਰਪ੍ਰਸਤ ਤੇ ਉੱਘੇ ਖੇਡ ਪ੍ਰਮੋਟਰ ਬਲਵਿੰਦਰ ਸਿੰਘ ਚੱਠਾ ਯੂਕੇ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਇਸ ਮੌਕੇ ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਪ੍ਰਫੁਲਿਤ ਕਰਨ ਲਈ ਯੋਗਦਾਨ ਪਾ ਰਹੇ ਬਲਵਿੰਦਰ ਸਿੰਘ ਚੱਠਾ ਨੇ ਐਲਾਨ ਕੀਤਾ ਕਿ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆਂ ਨੂੰ ਇੰਗਲੈਡ ਵਿਖੇ ਜੂਨ 2022 ਵਿਚ ਕਰਵਾਏ ਜਾ ਰਹੇ ਕਬੱਡੀ ਟੂਰਨਾਮੈਂਟ
ਦੌਰਾਨ 1.25 ਕਰੋੜ ਰੁਪਏ ਦੀ ਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੂਜੀਆਂ ਖੇਡਾਂ ਨੂੰ ਸਰਕਾਰਾਂ ਵੱਲੋਂ ਪ੍ਰਫੁਲਿਤ ਕਰਕੇ ਖਿਡਾਰੀਆਂ ਨੂੰ ਵੱਡੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਪਰ ਮਾਂ ਖੇਡ ਕਬੱਡੀ ਨੂੰ ਐੱਨਆਰੀਆਈ ਵੀਰਾਂ ਵੱਲੋਂ
ਵੱਡੇ ਪੱਧਰ &lsquoਤੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ੋਨ ਪ੍ਰਧਾਨ ਨਿਰਮਲ ਸਿੰਘ ਢੰਡੋਵਾਲ, ਸਰਪੰਚ ਗੁਰਨਾਮ ਸਿੰਘ ਖੋਸਾ ਤੇ ਹਾਜ਼ਰ ਦਰਸ਼ਕਾਂ ਨੇ ਬਲਵਿੰਦਰ ਸਿੰਘ ਚੱਠਾ ਵੱਲੋਂ ਕੀਤੇ ਐਲਾਨ ਦੀ ਖੂਬ ਪ੍ਰਸ਼ੰਸਾ ਕੀਤੀ।