image caption:

ਮਾਡਰਨ ਪੇਂਡੂ ਮਿੰਨੀ ਓਲੰਪਿਕ  ਜਰਖੜ ਖੇਡਾਂ ਦਾ ਸਟਿੱਕਰ ਹੋਇਆਂ ਜਾਰੀ , 24 ਜਨਵਰੀ ਤੋਂ ਹੋਵੇਗਾ ਖੇਡਾਂ ਦਾ ਅਗਾਜ

 ਲੁਧਿਆਣਾ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)- ਲੁਧਿਆਣਾ ਕੋਕਾ ਕੋਲਾ, ਏਵਨ ਸਾਈਕਲ ਅਤੇ  5ਜਾਬ ਫਾਊਂਡੇਸ਼ਨ,  ਵੱਲੋਂ ਸਪਾਂਸਰ  ਮਾਲਵੇ ਦੀਆਂ ਬਹੁ ਚਰਚਿਤ   35ਵੀਆਂ ਮਾਡਰਨ ਪੇਂਡੂ ਮਿੰਨੀ ਓਲੰਪਿਕ ਜਰਖੜ ਖੇਡਾਂ  24-25-26 ਜਨਵਰੀ 2022 ਨੂੰ ਹੋ ਰਹੀਆ ਹਨ। ਜਰਖੜ ਖੇਡਾਂ ਦਾ ਜਰਖੜ ਖੇਡ ਸਟੇਡੀਅਮ ਵਿਖੇ ਪ੍ਰਬੰਧਕਾਂ ਨੇ ਸਟਿੱਕਰ ਜਾਰੀ ਕੀਤਾ।
 ਇਸ ਮੌਕੇ   ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਜਰਖੜ ਦੀ ਜ਼ਰੂਰੀ ਮੀਟਿੰਗ ਜਰਖੜ ਖੇਡ ਕੰਪਲੈਕਸ ਵਿਖੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ, ਮੀਟਿੰਗ ਦੀ ਕਾਰਵਾਈ ਬਾਰੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਅਤੇ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਇਸ ਵਰ੍ਹੇ ਬਾਲੀਵੁੱਡ ਦੇ ਫਿਲਮ ਸਿਤਾਰੇ 26 ਜਨਵਰੀ ਜਰਖੜ ਖੇਡਾਂ ਨੂੰ ਉਚੇਚੇ ਤੌਰ ਤੇ ਦੇਖਣ ਆਓੁਣਗੇ। ਜਿਨ੍ਹਾਂ ਵਿਚ ਅਦਾਕਾਰ ਪੂਜਾ ਭੱਟ, ਰਾਹੁਲ ਭੱਟ ,ਆਲੀਆ  ਭੱਟ ਤੋਂ ਇਲਾਵਾ ਕੁਝ ਨਵੇਂ ਫਿਲਮੀ ਸਿਤਾਰੇ ਅਤੇ ਕਈ ਮਾਡਲਾ ਨੇ ਹਾਮੀ ਭਰੀ ਹੈ ਕਿ ਜੇਕਰ ਕਰੋਨਾ ਮਹਾਂਮਾਰੀ ਦੇ ਹਾਲਾਤ ਠੀਕ ਰਹੇ ਤਾਂ ਉਹ ਜ਼ਰੂਰ ਜਰਖੜ ਖੇਡਾਂ ਦਾ ਆਨੰਦ ਮਾਨਣਗੇ।   ਸਾਰੀਆਂ ਹੀ ਖੇਡਾਂ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਸਟਾਰ ਖਿਡਾਰੀਆਂ ਦੀ ਭਰਮਾਰ ਹੋਵੇਗੀ ।  ਜਰਖੜ ਖੇਡਾਂ ਵਿੱਚ ਕਬੱਡੀ ਆਲ ਓਪਨ, ਕਬੱਡੀ ਨਿਰੋਲ ਇੱਕ ਪਿੰਡ ਓਪਨ ,ਹਾਕੀ 6- ਏ  ਸਾਈਡ ਲੜਕੇ ,ਹਾਕੀ ਲੜਕੀਆਂ 7- ਏ ਸਾਈਡ , ਹਾਕੀ ਅੰਡਰ 12 ਸਾਲ ਮੁੰਡੇ, ਵਾਲੀਬਾਲ ਸ਼ੂਟਿੰਗ, ਕੁਸ਼ਤੀਆਂ ਆਦਿ  ਖੇਡਾਂ ਦੇ ਮੁਕਾਬਲੇ ਹੋਣਗੇ। ਜਿਨ੍ਹਾਂ ਵਿੱਚ   ਆਲ ਓਪਨ ਕਬੱਡੀ ਕੱਪ ਨਾਇਬ ਸਿੰਘ ਗਰੇਵਾਲ ਜੋਧਾਂ ਦੀ ਯਾਦ ਵਿੱਚ ਹੋਵੇਗਾ । ਜਿਸ ਵਿੱਚ
ਨਾਮੀ 8 ਕਲੱਬਾਂ ਹਿੱਸਾ ਲੈਣਗੀਆਂ । ਜਿਨ੍ਹਾਂ ਵਿੱਚ ਸਰਹਾਲਾ ਰਾਣੂਆਂ, ਭਗਵਾਨਪੁਰ , ਸਾਹਿਬਜ਼ਾਦਾ ਅਜੀਤ ਸਿੰਘ ਜੁਝਾਰ ਸਿੰਘ ਅਕੈਡਮੀ ਚਮਕੌਰ ਸਾਹਿਬ , ਅਲੰਕਾਰ ਟੋਨੀ ਅਕੈਡਮੀ ਕੁੱਬੇ,  ਜਗਰਾਉਂ ਕਬੱਡੀ ਕਲੱਬ ਤੋਂ ਇਲਾਵਾ ਤਿੰਨ ਹੋਰ ਟੀਮਾਂ ਖੇਡਣਗੀਆਂ।    ਇਸ ਤੋਂ ਇਲਾਵਾ  ਲੜਕੇ ਅਤੇ ਲੜਕੀਆਂ ਦਾ   ਹਾਕੀ ਕੱਪ ਮਹਿੰਦਰਪ੍ਰਤਾਪ ਸਿੰਘ ਗਰੇਵਾਲ ਦੀ ਯਾਦਵਿੱਚ ਕਰਵਾਇਆ ਜਾਵੇਗਾ। ਹਾਕੀ ਲੜਕੀਆਂ ਵਿੱਚ ਪਿਛਲੇ ਸਾਲ ਦੀ ਚੈਂਪੀਅਨ ਇਨਕਮ ਟੈਕਸ ਦਿੱਲੀ, ਰੇਲ ਕੋਚ ਫੈਕਟਰੀ ਕਪੂਰਥਲਾ ,ਸੋਨੀਪਤ ਹਾਕੀ ਸੈਂਟਰ ,ਨੌਰਦਨ ਰੇਲਵੇ  ਦਿੱਲੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਮਰਗਡ਼੍ਹ ਹਾਕੀ ਸੈਂਟਰ ਹਿੱਸਾ ਲੈਣਗੇ  । ਇਸ ਤੋਂ ਇਲਾਵਾ ਵਾਲੀਬਾਲ ਸ਼ੂਟਿੰਗ ਕੱਪ ਅਮਰਜੀਤ ਗਰੇਵਾਲ ਅਤੇ ਬਾਬਾ ਸੁਰਜਨ ਸਿੰਘ ਸਰੀਹ ਦੀ ਯਾਦ ਨੂੰ ਸਮਰਪਿਤ ਹੋਵੇਗਾ । ਵਾਲੀਬਾਲ ਦੇ ਵਿੱਚ 24 ਟੀਮਾਂ ਨੂੰ ਹੀ ਐਂਟਰੀ ਦਿੱਤੀ ਜਾਵੇਗੀ  । ਗੱਦੇ ਵਾਲੀਆਂ ਕੁਸ਼ਤੀਆਂ ਦੇ ਮੁਕਾਬਲੇ  ਬਚਨ ਸਿੰਘ ਮੰਡੌਰ ਦੀ ਯਾਦ ਵਿੱਚ ਕਰਵਾਏ ਜਾਣਗੇ  । ਇਸ ਵਾਰ ਜਰਖੜ ਖੇਡਾਂ ਵਿੱਚ ਪਹਿਲੀ ਵਾਰ   ਮੁੱਕੇਬਾਜ਼ੀ ਮੁਕਾਬਲਿਆਂ  ਦੀ ਸ਼ੁਰੂਆਤ ਕੀਤੀ ਜਾਵੇਗੀ । ਜਿਨ੍ਹਾਂ ਨੂੰ 5 ਜਾਬ ਫਾਊਂਡੇਸ਼ਨ ਅਤੇ ਚਕਰ ਬਾਕਸਿੰਗ ਅਕੈਡਮੀ ਵੱਲੋਂ ਸਪਾਂਸਰ ਕੀਤਾ ਜਾਵੇਗਾ  ।  ਹਾਕੀ ਮੁਕਾਬਲੇ ਮਹਿੰਦਰਪ੍ਰਤਾਪ ਗਰੇਵਾਲ ਟਰੱਸਟ ਵੱਲੋਂ ਸਪਾਂਸਰ ਹੋਣਗੇ ਜਦਕਿ ਨਾਇਬ ਸਿੰਘ ਗਰੇਵਾਲ ਜੋਧਾਂ ਕਬੱਡੀ ਕੱਪ  ਪੰਜਾਬ ਸਪੋਰਟਸ ਕਬੱਡੀ ਕਲੱਬ ਸਿਆਟਲ  ਦੇ ਮੁੱਖ ਪ੍ਰਬੰਧਕ   ਮੋਹਣਾਂ ਜੋਧਾਂ, ਕਬੱਡੀ ਸਟਾਰ ਪਾਲਾ ਜਲਾਲਪੁਰ  , ਇਕਬਾਲ ਸਿੰਘ ਮਨੀਲਾ,ਜਸਪਾਲ ਸਿੰਘ ਮਨੀਲਾ, ਕੁਲਜੀਤ ਸਿੰਘ ਮਨੀਲਾ, ਹਾਕਮ ਸਿੰਘ ਮਨੀਲਾ, ਨਿੱਕਾ ਲਾਲੀ ਸਿਧਵਾਂ ਮਨੀਲਾ , ਸਨੀ ਪੋਨਾ, ਵਿੱਕੀ ਮਨੀਲਾ   ਹੋਰਾਂ ਦੀ ਪੂਰੀ ਟੀਮ   ਵੱਲੋਂ  ਸਪੋਂਸਰ ਹੋਵੇਗਾ।  ਜੇਤੂ ਖਿਡਾਰੀਆਂ ਲਈ 6 ਦੇ ਕਰੀਬ ਮੋਟਰਸਾਈਕਲ, 50 ਸਾਈਕਲ ਅਤੇ ਕਬੱਡੀ ਆਲ ਓਪਨ ਦੀ ਜੇਤੂ ਟੀਮ ਨੂੰ 1 ਲੱਖ ਰੂਪਏ ਦੀ ਇਨਾਮੀ ਰਾਸ਼ੀ,ਉਪ ਜੇਤੂ ਨੂੰ 75ਹਜ਼ਾਰ ਰੁਪਏ ,ਕਬੱਡੀ ਨਿਰੋਲ ਇੱਕ ਪਿੰਡ ਓਪਨ, ਹਾਕੀ ਦੀਆਂ ਮੁੰਡੇ ਕੁੜੀਆਂ ਦੀਆਂ  ਜੇਤੂ ਟੀਮਾਂ ਨੂੰ 31-31 ਹਜ਼ਾਰ, ਉਪ ਜੇਤੂ ਨੂੰ 21-21 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਮਿਲੇਗੀ। ਵਾਲੀਬਾਲ ਅਤੇ ਕੁਸ਼ਤੀਆਂ ਦੇ ਜੇਤੂਆਂ ਨੂੰ ਏਵਨ ਸਾਈਕਲਾਂ ਨਾਲ ਸਨਮਾਨਿਆ ਜਾਵੇਗਾ  । ਇਸ ਵਰ੍ਹੇ ਦੀਆਂ ਖੇਡਾਂ ਕਬੱਡੀ ਸਟਾਰ ਮਾਣਕ ਜੋਧਾ, ਹਾਕੀ ਖਿਡਾਰੀ ਗੁਰਵਿੰਦਰ ਸਿੰਘ ਵੜੈਚ  ,ਉੱਘੇ ਕੁਮੈਂਟੇਟਰ ਡਾ ਦਰਸ਼ਨ  ਬੜੀ ਅਤੇ ਹਰਬੰਸ ਸਿੰਘ  ਗਿੱਲ ਦੀ ਯਾਦ ਨੂੰ ਸਮਰਪਿਤ ਹੋਣਗੀਆਂ  । ਇਸ ਵਾਰ ਅਖਾੜਾ ਲਾਉਣ ਦੀ ਵਾਰੀ ਉੱਘੇ ਗਾਇਕ  ਕਰਨ ਔਜਲਾ ਅਤੇ ਕੰਵਰ ਗਰੇਵਾਲ   ਦੀ ਰਹੇਗੀ । ਅੱਜ ਦੀ ਮੀਟਿੰਗ ਵਿੱਚ ਪ੍ਰੋ ਰਜਿੰਦਰ ਸਿੰਘ, ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰਾ, ਪਹਿਲਵਾਨ ਹਰਮੇਲ ਸਿੰਘ ਕਾਲਾ ,ਸਰਪੰਚ ਬਲਜੀਤ ਸਿੰਘ ਗਿੱਲ ਤੇਜਿੰਦਰ ਸਿੰਘ ਜਰਖੜ ,ਸੰਦੀਪ ਸਿੰਘ ਪੰਧੇਰ , ਗੁਰਸਤਿੰਦਰ ਸਿੰਘ ਪਰਗਟ  , ਸਾਹਿਬਜੀਤ ਸਿੰਘ ਜਰਖੜ,ਰਾਜਵੰਤ ਸਿੰਘ ਭੂਪੀ, ਰਜਿੰਦਰ ਸਿੰਘ ਜਰਖੜ ,ਲਖਵੀਰ ਸਿੰਘ ਜਰਖੜ,ਦਲਬੀਰ ਸਿੰਘ ਜਰਖੜ, ਅਮਰ ਸਿੰਘ ਜਰਖਡ਼ ,ਪਰਵੀਰ ਸਿੰਘ , ਗੁਰਸੇਵਕ ਸਿੰਘ ਸਰਾਂ, ਵਿੱਕੀ ਸਰਾਂ,ਹਰਜਿੰਦਰ ਸਿੰਘ ਜਰਖੜ,  ਕੁਲਦੀਪ ਸਿੰਘ ਲਾਲਾ, ਸੁਖਰਾਜ ਸਿੰਘ , ਚਮਕੌਰ ਸਿੰਘ ਜਰਖੜ , ਸਤਨਾਮ ਸਿੰਘ ਆਦਿ ਹੋਰ ਪ੍ਰਬੰਧਕ ਵਿਸ਼ੇਸ਼ ਤੌਰ ਤੇ ਹਾਜ਼ਰ ਸਨ  ।