image caption:

ਸਾਰਾ ਅਲੀ ਨੂੰ ਬਾਈਕ 'ਤੇ ਘੁਮਾਉਣ ਦੇ ਕਾਰਨ ਵਿੱਕੀ ਕੌਸ਼ਲ ਕਸੂਤਾ ਫਸਿਆ

 ਇੰਦੌਰ  -ਬਾਲੀਵੁੱਡ ਅਭਿਨੇਤਰੀ ਕੈਟਰੀਨਾ ਕੈਫ ਦੇ ਪਤੀ ਤੇ ਅਭਿਨੇਤਾ ਵਿੱਕੀ ਕੌਸ਼ਲ ਕੱਲ੍ਹ ਅਭਿਨੇਤਰੀ ਸਾਰਾ ਅਲੀ ਖਾਨ ਨੂੰ ਬਾਈਕ ਉੱਤੇ ਘੁਮਾ ਕੇ ਝਮੇਲੇ ਵਿੱਚ ਫਸ ਗਏ ਹਨ।
ਅਸਲ ਵਿੱਚ ਇੰਦੌਰ ਵਿੱਚ &lsquoਲੁਕਾ-ਛਿਪੀ 2&rsquo ਫਿਲਮ ਦੀ ਸ਼ੂਟਿੰਗ ਦੌਰਾਨ ਵਿੱਕੀ ਕੌਸ਼ਲ ਨੇ ਸਾਰਾ ਅਲੀ ਖਾਨ ਨੂੰ ਜਿਸ ਬਾਈਕ ਉੱਤੇ ਘੁਮਾਇਆ, ਉਸ ਦਾ ਨੰਬਰ ਫਰਜ਼ੀ ਲਾਇਆ ਗਿਆ ਸੀ। ਸ਼ਿਕਾਇਤਕਰਤਾ ਜੈ ਸਿੰਘ ਯਾਦਵ ਵਾਸੀ ਸੁੰਦਰ ਨਗਰ ਨੇ ਇੰਦੌਰ ਦੇ ਟਰਾਂਸਪੋਰਟ ਦਫਤਰ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਇਸ ਬਾਈਕ ਉੱਤੇ ਲਿਖਿਆ ਨੰਬਰ ਉਸ ਦੀ ਐਕਟਿਵਾ ਦਾ ਹੈ। ਉਨ੍ਹਾਂ ਨੇ ਐਕਟਿਵਾ ਐਰੋਡ੍ਰਮ ਨੇੜਲੇ ਸ਼ੋਅਰੂਮ ਤੋਂ 25 ਮਈ 2018 ਨੂੰ ਖਰੀਦੀ ਸੀ। ਉਨ੍ਹਾਂ ਦੱਸਿਆ ਕਿ ਫਿਲਮ ਵਾਲਿਆਂ ਮੇਰੀ ਸਕੂਟਰੀ ਦਾ ਨੰਬਰ ਬਾਈਕ ਉੱਤੇ ਕਿਵੇਂ ਲਾਇਆ, ਜੇ ਕੋਈ ਹਾਦਸਾ ਹੋ ਗਿਆ ਤਾਂ ਕੌਣ ਜ਼ਿੰਮੇਵਾਰ ਹੋਵੇਗਾ, ਮੈਂ ਫਸਾਂਗਾ। ਰੀਜਨਲ ਟਰਾਂਸਪੋਰਟ ਅਧਿਕਾਰੀ (ਆਰ ਟੀ ਓ) ਜਤਿੰਦਰ ਸਿੰਘ ਰਘੂਵੰਸ਼ੀ ਨੇ ਦੱਸਿਆ ਕਿ ਸਾਰਾ ਅਲੀ ਖਾਨ ਅਤੇ ਵਿੱਕੀ ਕੌਸ਼ਲ ਦੇ ਖਿਲਾਫ ਇੱਕ ਸ਼ਿਕਾਇਤ ਮਿਲੀ ਹੈ। ਜਾਂਚ ਵਿੱਚ ਸ਼ਿਕਾਇਤ ਸਹੀ ਪਾਏ ਜਾਣ ਉੱਤੇ ਇਸ ਅਪਰਾਧ ਨਾਲ ਜੁੜੀਆਂ ਸਭ ਸੰਬੰਧਤ ਧਿਰਾਂ ਦੇ ਵਿਰੁੱਧ ਕਾਰਵਾਈ ਕੀਤੀ ਜਾਏਗੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਨ੍ਹਾਂ ਦੀ ਐਕਟਿਵਾ ਦਾ ਰਜਿਸਟਰੇਸ਼ਨ ਨੰਬਰ ਵਿਕੀ ਕੌਸ਼ਲ ਵਾਲੀ ਉਸ ਬਾਈਕ ਉੱਤੇ ਦਿਸਿਆ ਸੀ, ਜਿਸ ਦੀ ਕੁਝ ਦਿਨ ਪਹਿਲਾਂ ਸਾਰਾ ਅਤੇ ਵਿੱਕੀ ਸ਼ੂਟਿੰਗ ਦੌਰਾਨ ਵਰਤੋਂ ਕਰ ਰਹੇ ਸਨ।