image caption:

ਟੈਲੀੋਵਜ਼ਨ ਸੀਰੀਅਲਜ਼ ਕੁਈਨ ਏਕਤਾ ਕਪੂਰ ਨੂੰ ਹੋਇਆ ਕਰੋਨਾ

 ਬਾਲੀਵੁੱਡ ''ਚ ਕੋਰੋਨਾ ਦਾ ਕਹਿਰ ਚੱਲ ਰਿਹਾ ਹੈ। ਪਿਛਲੇ ਦਿਨੀਂ ਇੱਕ ਤੋਂ ਬਾਅਦ ਇੱਕ ਕਈ ਕਲਾਕਾਰਾਂ ਦਾ ਕੋਵਿਡ ਟੈਸਟ ਪੌਜ਼ਟਿਵ ਆਈ ਹੈ। ਹੁਣ ਇਸ ਕੜੀ ''ਚ ਇੱਕ ਹੋਰ ਨਾਮੀ ਹਸਤੀ ਦਾ ਨਾਂਅ ਸ਼ੁਮਾਰ ਹੋ ਗਿਆ ਹੈ। ਇਹ ਨਾਂਅ ਹੈ ਟੈਲੀੋਵਜ਼ਨ ਸੀਰੀਅਲਜ਼ ਦੀ ਕੁਈਨ ਏਕਤਾ ਕਪੂਰ ਦਾ। ਜੀ ਹਾਂ, ਟੀਵੀ ਅਤੇ ਫਿਲਮ ਨਿਰਮਾਤਾ ਏਕਤਾ ਕਪੂਰ COVID -19 ਲਈ ਪੌਜ਼ਟਿਵ ਪਾਈ ਗਈ ਹੈ। ਜਿਸ ਦੀ ਜਾਣਕਾਰੀ ਪ੍ਰੋਡਿਊਸਰ ਨੇ ਖ਼ੁਦ ਆਪਣੇ ਇੰਸਟਾ ਹੈਂਡਲ ''ਤੇ ਦਿਤੀ ਹੈ। 46 ਸਾਲਾ ਏਕਤਾ ਕਪੂਰ ਨੇ ਇੰਸਟਾਗ੍ਰਾਮ 'ਤੇ ਦੱਸਿਆ ਕਿ ਸਾਰੀਆਂ ਸਾਵਧਾਨੀਆਂ ਵਰਤਣ ਦੇ ਬਾਵਜੂਦ ਉਨ੍ਹਾਂ ਨੂੰ ਇਹ ਬੀਮਾਰੀ ਹੋ ਗਈ ਹੈ। ਹਾਲ ਹੀ ਵਿੱਚ, ਕਰੀਨਾ ਕਪੂਰ ਖਾਨ, ਅੰਮ੍ਰਿਤਾ ਅਰੋੜਾ, ਅਰਜੁਨ ਕਪੂਰ, ਨੋਰਾ ਫਤੇਹੀ ਅਤੇ ਜੌਨ ਅਬ੍ਰਾਹਮ ਦੇ ਕੋਵਿਡ ਟੈਸਟ ਵੀ ਪੌਜ਼ਟਿਵ ਆਏ ਸਨ।