image caption:

ਸਿੱਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਰੂਹਾਨੀਅਤ ਵੱਲ ਵਧੀ ਸ਼ਹਿਨਾਜ਼

ਸਿਧਾਰਥ ਸ਼ੁਕਲਾ ਨੂੰ ਦੁਨੀਆ ਛੱਡੇ ਕਰੀਬ ਚਾਰ ਮਹੀਨੇ ਬੀਤ ਚੁੱਕੇ ਹਨ। ਉਨ੍ਹਾਂ ਨੂੰ ਯਾਦ ਕਰਕੇ ਅੱਜ ਵੀ ਉਨ੍ਹਾਂ ਦੇ ਪ੍ਰਸ਼ੰਸਕ ਭਾਵੁਕ ਹੋ ਜਾਂਦੇ ਹਨ। ਸਿਧਾਰਥ ਦੀ ਮੌਤ ਤੋਂ ਬਾਅਦ ਪ੍ਰਸ਼ੰਸਕ ਚਾਹੁੰਦੇ ਸਨ ਕਿ ਸ਼ਹਿਨਾਜ਼ ਗਿੱਲ ਖੁੱਲ੍ਹ ਕੇ ਗੱਲ ਕਰਨ। ਸਿਧਾਰਥ ਦੀ ਮੌਤ ਤੋਂ ਚਾਰ ਮਹੀਨੇ ਬਾਅਦ ਸ਼ਹਿਨਾਜ਼ ਨੇ ਨੇ ਆਪਣੇ ਦਿਲ ਦੀਆਂ ਕਈ ਗੱਲਾਂ ਸਾਂਝੀਆਂ ਕੀਤੀਆਂ। ਸ਼ਹਿਨਾਜ਼ ਗਿੱਲ ਨੇ ਆਪਣੇ ਯੂਟਿਊਬ ਚੈਨਲ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਸ ਨੇ ਆਪਣੇ ਖਾਸ ਦੋਸਤ ਸਿਧਾਰਥ ਸ਼ੁਕਲਾ (Shehnaaz Gill & Siddharth Shukla) ਨੂੰ ਯਾਦ ਕੀਤਾ ਹੈ। ਉਨ੍ਹਾਂ ਨੇ ਬ੍ਰਹਮਾ ਕੁਮਾਰੀ ਬੀ.ਕੇ.ਸ਼ਿਵਾਨੀ ਨਾਲ ਇਹ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ। ਸ਼ਹਿਨਾਜ਼ ਦਾ ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।