image caption: -ਰਜਿੰਦਰ ਸਿੰਘ ਪੁਰੇਵਾਲ

ਬੁਲੀ ਬਾਈ ਐਪ ਮੁਸਲਮਾਨਾਂ ਤੇ ਸਿੱਖਾਂ ਉਪਰ ਭਗਵਾਂ ਹਮਲਾ

ਮੁਸਲਮਾਨ ਔਰਤਾਂ ਉਪਰ ਭਗਵਾਂਂ ਸਾਈਬਰ ਹਮਲਾ ਭਾਰਤ ਦੀ ਟੁੱਟੀ-ਫੁੱਟੀ ਨਿਆਂ ਪ੍ਰਣਾਲੀ, ਇੱਕ ਜਰਜਰ ਕਾਨੂੰਨ ਵਿਵਸਥਾ ਦਾ ਪ੍ਰਤੀਬਿੰਬ ਹੈ| ਕੀ ਭਾਰਤ ਔਰਤਾਂ ਲਈ ਸਭ ਤੋਂ ਅਸੁਰੱਖਿਅਤ ਦੇਸ਼ ਬਣਦਾ ਜਾ ਰਿਹਾ ਹੈ| ਬੁੱਲੀ ਬਾਈ ਐਪ ਤੇ ਸੈਂਕੜੇ ਮੁਸਲਿਮ ਔਰਤਾਂ ਦੀਆਂ ਤਸਵੀਰਾਂ ਨਾਲ ਬਿਨਾਂ ਇਜਾਜ਼ਤ ਦੇ ਛੇੜਛਾੜ ਕਰਨ ਤੋਂ ਬਾਅਦ ਉਨ੍ਹਾਂ ਨੂੰ ਨਿਲਾਮੀ ਲਈ ਸੂਚੀਬੱਧ ਕੀਤਾ ਗਿਆ ਸੀ| ਇੱਕ ਸਾਲ ਤੋਂ ਵੀ ਘੱਟ ਸਮੇਂ ਵਿੱਚ ਅਜਿਹਾ ਦੂਜੀ ਵਾਰ ਹੋਇਆ ਹੈ| ਇਹ ਐਪ ਸੁਲੀ ਡੀਲਸ ਵਰਗੀ ਹੈ, ਜਿਸ ਕਾਰਨ ਪਿਛਲੇ ਸਾਲ ਵੀ ਅਜਿਹਾ ਹੀ ਵਿਵਾਦ ਖੜ੍ਹਾ ਹੋਇਆ ਸੀ| ਪਰ ਸ਼ੋਸ਼ਲ ਮੀਡੀਆ ਉਪਰ ਸਿਖਾਂ ਨੂੰ ਦੋਸ਼ੀ ਠਹਿਰਾਇਆ ਗਿਆ| ਮੁੰਬਈ ਸਾਈਬਰ ਪੁਲੀਸ ਨੇ &lsquoਬੁਲੀ ਬਾਈ&rsquo ਐਪ ਮਾਮਲੇ ਵਿਚ ਉਤਰਾਖੰਡ ਦੀ ਔਰਤ ਅਤੇ ਬੰਗਲੌਰ ਤੋਂ ਇੰਜਨੀਅਰਿੰਗ ਦੇ ਵਿਦਿਆਰਥੀ ਵਿਸ਼ਾਲ ਕੁਮਾਰ ਨੂੰ ਹਿਰਾਸਤ ਵਿਚ ਲਿਆ ਹੈ| ਹਿਰਾਸਤ ਵਿਚ ਲਈ ਔਰਤ ਮਾਮਲੇ ਦੀ ਮੁੱਖ ਮੁਲਜ਼ਮ ਮੰਨੀ ਜਾ ਰਹੀ ਹੈ| ਇਸ ਤੋਂ ਪਹਿਲਾਂ ਪੁਲੀਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਅਣਪਛਾਤੇ ਵਿਅਕਤੀਆਂ ਵਿਰੁੱਧ ਐੱਫਆਈਆਰ ਦਰਜ ਕੀਤੀ ਸੀ ਕਿ ਗਿਟਹਬ ਪਲੇਟਫਾਰਮ ਦੇ ਐਪ ਤੇ ਮੁਸਲਿਮ ਔਰਤਾਂ ਦੀਆਂ ਤਸਵੀਰਾਂ ਨਿਲਾਮੀ ਲਈ ਲਗਾਈਆਂ ਗਈਆਂ ਸਨ| ਇਸ ਤੋਂ ਬਾਅਦ ਮੁੰਬਈ ਸਾਈਬਰ ਪੁਲਿਸ ਦੀ ਟੀਮ ਨੇ ਉੱਤਰਾਖੰਡ ਦੀ ਔਰਤ ਨੂੰ ਹਿਰਾਸਤ ਵਿੱਚ ਲਿਆ ਹੈ| ਇਸ ਦੌਰਾਨ ਮੁੰਬਈ ਦੀ ਅਦਾਲਤ ਨੇ ਇੰਜਨੀਅਰਿੰਗ ਦੇ ਵਿਦਿਆਰਥੀ ਨੂੰ 10 ਜਨਵਰੀ ਤੱਕ ਪੁਲੀਸ ਰਿਮਾਂਡ ਤੇ ਭੇਜ ਦਿੱਤਾ ਹੈ| ਇਸ ਸਾਰੀ ਸੂਚਨਾ ਉਪਰ ਸਪਸ਼ਟ ਹੈ ਕਿ ਭਾਰਤ ਵਿਚ ਮੁਸਲਮਾਨ ਔਰਤਾਂਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ ਤੇ ਇੰਟਰਨੈੱਟ ਮਾਧਿਅਮ ਰਾਹੀਂ ਬਦਮਾਸ਼ ਔਰਤ ਦਰਸਾਇਆ ਜਾ ਰਿਹਾ ਹੈ| ਇਸ ਬਾਰੇ ਸ਼ੋੋੋਸ਼ਲ ਮੀਡੀਆ ਵਿਚ ਸਿਖਾਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ ਤਾਂ ਜੋ ਸਿਖਾਂ ਤੇ ਮੁੁੁਸਲਮਾਨਾਂ ਵਿਚ ਨਫਰਤ ਵਧਾਈ ਜਾ ਸਕੇ| ਪੁਲਿਸ ਨੇ ਕਿਹਾ ਕਿ ਬੁੱਲੀ ਬਾਈ ਐਪ ਦਾ ਸਿੱਖਾਂ ਨਾਲ ਕੋਈ ਸਬੰਧ ਨਹੀਂ ਹੈ| ਮੁਲਜ਼ਮਾਂ ਨੇ ਜਾਣਬੁੱਝ ਕੇ ਐਪ ਨੂੰ ਸਿੱਖ ਪ੍ਰੋਫਾਈਲ ਦੀ ਦਿੱਖ ਦਿੱਤੀ ਸੀ| ਉਨ੍ਹਾਂ ਦੱਸਿਆ ਕਿ ਫੜਿਆ ਗਿਆ ਨੌਜਵਾਨ ਸਹਿ ਮੁਲਜ਼ਮ ਹੈ, ਜੋ ਮੁੱਖ ਮੁਲਜ਼ਮ ਦੇ ਸੰਪਰਕ ਵਿੱਚ ਸੀ| ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਇੱਕ ਹੋਰ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ| ਭਾਰਤ ਦਾ ਕਨੂੰਨ ਸਖਤੀ ਨਾਲ ਲਾਗੂ ਹੋਵੇ ਤਾਂ ਇਹੋ ਜਿਹੀਆਂ ਘਟਨਾਵਾਂ ਨਹੀਂ ਵਾਪਰ ਸਕਦੀਆਂ| ਫਿਰਕੂ ਸਿਆਸਤਦਾਨ ਹੀ ਫਿਰਕੂ ਗੁੰਡਿਆਂ ਨੂੰ ਅਜਿਹੀ ਸ਼ਹਿ ਦਿੰਦੇ ਹਨ| ਇਸ ਘਟਨਾ ਦੀ ਜਾਂਚ ਹੋਣੀ ਚਾਹੀਦੀ  ਹੈ ਕਿ ਸਿਖਾਂ ਨੂੰ ਇਸ ਵਿਚ ਨਿਸ਼ਾਨਾ ਕਿਉ ਬਣਾਇਆ ਗਿਆ| ਸਿੱਖਾਂ ਨੂੰ ਬਦਨਾਮ ਕਰਨ ਪਿਛੇ ਕਿਸ ਦੀ ਸਾਜਿਸ਼ ਸੀ|                           
ਮੇਘਾਲਿਆ ਦੇ ਰਾਜਪਾਲ ਦੀ ਕਿਸਾਨਾਂ ਦੇ ਹਕ ਵਿਚ ਅਵਾਜ਼
ਬੀਤੇ ਦਿਨੀਂ ਮੇਘਾਲਿਆ ਦੇ ਰਾਜਪਾਲ ਸਤਿਆਪਾਲ ਮਲਿਕ ਨੇ ਕਿਸਾਨਾਂ ਦੇ ਹਕ ਵਿਚ ਅਵਾਜ਼ ਉਠਾਉਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਪ੍ਰਦਰਸ਼ਨ ਦੌਰਾਨ ਕਿਸਾਨਾਂ ਖ਼ਿਲਾਫ਼ ਦਰਜ ਕੇਸਾਂ ਨੂੰ ਵਾਪਸ ਲੈਣ ਅਤੇ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ  ਨੂੰ ਕਾਨੂੰਨੀ ਜਾਮਾ ਪਹਿਨਾਉਣ ਲਈ ਇਮਾਨਦਾਰੀ ਨਾਲ ਕੰਮ ਕਰਨਾ ਹੋਵੇਗਾ| ਮੇਘਾਲਿਆ ਦੇ ਰਾਜਪਾਲ ਨੇ ਇਹ ਚੇਤਾਵਨੀ ਦਿਤੀ ਸੀ ਕਿ ਕਿਸਾਨਾਂ ਨੇ ਅੰਦੋਲਨ ਸਿਰਫ਼ ਮੁਲਤਵੀ ਕੀਤਾ ਹੈ, ਜੇ ਇਨਸਾਫ਼ ਨਾ ਹੋਇਆ ਤਾਂ ਉਹ ਮੁੜ ਉੱਠ ਖੜ੍ਹੇ ਹੋਣਗੇ| ਉਨ੍ਹਾਂ ਨੇ ਮੋਦੀ ਸਰਕਾਰ ਨੂੰ ਇਹ ਵੀ ਸੁਝਾਅ ਦਿਤਾ ਕਿ ਸਰਕਾਰ ਨੂੰ ਕਿਸਾਨਾਂ ਖ਼ਿਲਾਫ਼ ਕੇਸ ਵਾਪਸ ਲਵੇ ਅਤੇ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਦੇਣ ਤੇ ਇਮਾਨਦਾਰੀ ਨਾਲ ਕੰਮ ਕਰੇ| ਸੋਸ਼ਲ ਮੀਡੀਆ ਤੇ ਵਾਇਰਲ ਇਕ ਵੀਡੀਓ ਵਿਚ ਉਹ ਸਪੱਸ਼ਟ ਕਹਿ ਰਹੇ ਹਨ ਕਿ ਜਦ ਉਹ ਕਿਸਾਨ ਅੰਦੋਲਨ ਬਾਰੇ ਗੱਲਬਾਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਤਾਂ ਪੰਜ ਮਿੰਟਾਂ ਦਰਮਿਆਨ ਹੀ ਵਿਵਾਦ ਹੋ ਗਿਆ| ਮਲਿਕ ਅਨੁਸਾਰ ਜਦੋਂ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਅੰਦੋਲਨ ਦੌਰਾਨ ਪੰਜ ਸੌ ਤੋਂ ਵੱਧ ਕਿਸਾਨਾਂ ਦੀਆਂ ਜਾਨਾਂ ਚਲੀਆਂ ਗਈਆਂ ਹਨ ਤਾਂ ਪ੍ਰਧਾਨ ਮੰਤਰੀ ਨੇ ਇਸ ਸਬੰਧ ਵਿਚ ਸਖਤ ਸ਼ਬਦ ਬੋਲੇ ਤੇ ਨਾਲ ਹੀ ਤਾਕੀਦ ਕੀਤੀ ਕਿ ਮੈਂ (ਮਲਿਕ) ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲ ਲਵਾਂ| ਸੱਤਪਾਲ ਮਲਿਕ ਅੰਦੋਲਨ ਦੌਰਾਨ ਆਪਣੀਆਂ ਟਿੱਪਣੀਆਂ ਲਈ ਜਾਣੇ ਜਾਂਦੇ ਹਨ ਜਿਨ੍ਹਾਂ ਵਿਚ ਉਨ੍ਹਾਂ ਕਿਸਾਨਾਂ ਅਤੇ ਖ਼ਾਸ ਤੌਰ ਉੱਤੇ ਸਿੱਖਾਂ ਦੇ ਕੁਰਬਾਨੀਆਂ ਭਰੇ ਇਤਿਹਾਸ ਦੇ ਹਵਾਲੇ ਦੇਕੇ ਕਿਹਾ ਸੀ ਕਿ ਕਿਸਾਨਾਂ ਦੇ ਹਕ ਦਿਤੇ ਜਾਣ| ਮਲਿਕ ਨੇ ਅਮਿਤ ਸ਼ਾਹ ਨਾਲ ਗਲਬਾਤ ਦਾ ਹਵਾਲਾ ਦਿੰੰਦਿਆਂ ਕਿਹਾ ਸੀ ਕਿ ਅਮਿਤ ਸ਼ਾਹ ਨੇ ਉਹਨਾਂ ਨੂੰ ਦਸਿਆ  ਕਿ ਕੁਝ ਲੋਕ ਪ੍ਰਧਾਨ ਮੰਤਰੀ ਨੂੰ ਗੁਮਰਾਹ ਕਰ ਰਹੇ ਹਨ ਇਕ ਦਿਨ ਪ੍ਰਧਾਨ ਮੰਤਰੀ ਖੇਤੀ ਕਾਨੂੰਨਾਂ ਬਾਰੇ ਕਿਸਾਨਾਂ ਦੀ ਭਾਵਨਾ ਨੂੰ ਸਮਝ ਜਾਣਗੇ|
ਇਹ ਗਲ ਸਚ ਹੈ ਕਿ ਕਿਸਾਨ ਅੰਦੋਲਨ ਨੇ ਭਾਜਪਾ ਵਿਚ ਵੱਡੀ ਬੇਚੈਨੀ ਅਤੇ ਸਿਆਸੀ ਤਿਲਕਣ ਪੈਦਾ ਕੀਤੀ ਪਰ ਜ਼ਮੀਨੀ ਪੱਧਰ ਦੇ ਭਾਜਪਾ ਆਗੂ ਸਰਕਾਰ ਵਿਰੁੱਧ ਬੋਲਣ ਦੀ ਹਿੰਮਤ ਨਹੀਂ ਕਰਦੇ| ਮਲਿਕ ਦੇ ਬਿਆਨਾਂ ਬਾਰੇ ਪ੍ਰਧਾਨ ਮੰਤਰੀ ਜਾਂ ਸਰਕਾਰ ਦੇ ਕਿਸੇ ਹੋਰ ਨੁਮਾਇੰਦੇ ਨੇ ਕੋਈ ਪ੍ਰਤੀਕਰਮ ਨਹੀਂ ਦਿੱਤਾ| ਮਲਿਕ ਨਾ ਕੇਵਲ ਸੰਵਿਧਾਨਕ ਅਹੁਦੇ &rsquoਤੇ ਬਿਰਾਜਮਾਨ ਹਨ ਬਲਕਿ ਭਾਜਪਾ ਦੇ ਵੱਡੇ ਕੱਦ ਦੇ ਆਗੂ ਵੀ ਹਨ ਤੇ ਸੰਘ ਪਰਿਵਾਰ ਦੇ ਅਹਿਮ ਨੇਤਾ ਹਨ| ਮਲਿਕ ਦੇ ਬਿਆਨਾਂ ਤੋਂ ਪਤਾ ਲਗਦਾ ਹੈ ਕਿ ਮੋਦੀ ਸਰਕਾਰ ਦੀ ਹਠਧਰਮੀ ਕਾਰਨ ਕਿਸਾਨਾਂ ਨੂੰ ਲੰਮੀ ਦੇਰ ਅੰਦੋਲਨ ਲਈ ਮਜਬੂਰ ਹੋਣਾ ਪਿਆ| ਅੱਠ ਸੌ ਤੋਂ ਵਧ ਜਾਨਾਂ ਗੁਆਉਣੀਆਂ  ਪਈਆਂ| ਇਸ ਮੁੱਦੇ ਬਾਰੇ ਪ੍ਰਧਾਨ ਮੰਤਰੀ ਮੋਦੀ ਨੂੰ ਰਾਜਪਾਲ ਸੱਤਪਾਲ ਮਲਿਕ ਦੇ ਬਿਆਨ ਤੋਂ ਬਾਅਦ ਸਵੈ ਵਿਸ਼ਲੇਸ਼ਣ ਕਰਨਾ ਚਾਹੀਦਾ ਹੈ|
ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਦੁਚਿੱਤੀ ਵਿਚ ਪੰਜਾਬ ਦੀਆਂ ਸਿਆਸੀ ਪਾਰਟੀਆਂ
ਪੰਜਾਬ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਸਬੰਧੀ ਰਾਜਨੀਤਕ ਸਰਗਰਮੀਆਂ ਜੋਬਨ ਉਪਰ ਹਨ, ਦਲ ਬਦਲੀਆਂ, ਮੁਫਤ ਵੰਡਣ ਦੇ ਸ਼ਗੂਫੇ ਜਾਰੀ ਹਨ| ਕਿਸਾਨ ਯੂਨੀਅਨਾਂ, ਭਾਰਤੀ ਜਨਤਾ ਪਾਰਟੀ, ਕਾਂਗਰਸ, ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਬਸਪਾ ਤੇ ਪੰਜਾਬ ਲੋਕ ਕਾਂਗਰਸ ਵਰਗੇ ਸਾਰੇ ਰਾਜਨੀਤਕ ਦਲ ਲਗਾਤਾਰ ਚੋਣਾਂ ਲਈ ਸਰਗਰਮ  ਹਨ ਪਰ ਇਨ੍ਹਾਂ ਸਾਰੇ ਸਿਆਸੀ ਦਲ ਦੁਚਿੱਤੀ ਵਿਚ ਹਨ ਕਿ ਉਹਨਾਂ ਦਾ ਮੁਖ ਮੰਤਰੀ ਚਿਹਰਾ ਕੌਣ ਹੋਵੇਗਾ? ਇਸ ਗੱਲ ਨੂੰ ਲੈ ਕੇ ਅਜੇ ਤੱਕ ਕੁਝ ਵੀ ਸਪਸ਼ਟ ਨਹੀਂ ਹੈ| ਸ਼੍ਰੋਮਣੀ ਅਕਾਲੀ ਦਲ ਬਿਨਾਂ  ਕਿਸੇ ਵੀ ਪਾਰਟੀ ਨੇ ਸਪਸ਼ਟ ਨਹੀਂ ਕੀਤਾ ਕਿ ਕਿਸ ਦੀ ਅਗਵਾਈ ਵਿਚ ਚੋਣ ਲੜਨੀ ਹੈ| ਸੁਖਬੀਰ ਸਿੰਘ ਬਾਦਲ ਬਾਰੇ ਸਪਸ਼ਟ ਹੈ ਕਿ ਉਹ ਅਕਾਲੀ ਬਸਪਾ ਗਠਜੋੜ ਦੀ ਚੋਣ ਮੁਹਿੰਮ ਸੰਭਾਲਣਗੇ| ਪਰ ਮੁਖ ਮੰਤਰੀ ਦਾ ਚਿਹਰਾ ਪ੍ਰਕਾਸ਼ ਸਿੰਘ ਬਾਦਲ ਨੂੰ ਬਣਾਏ ਜਾਣ ਦੀ ਸੰਭਾਵਨਾ ਹੈ| ਅਕਾਲੀ ਦਲ ਕੋਲ ਇਸ ਸਿਵਾਇ ਕੋਈ ਬਦਲ ਨਹੀਂ| ਇਸ ਬਾਰੇ ਬੀਬੀ ਹਰਸਿਮਰਤ ਕੌਰ ਬਾਦਲ ਇਸ਼ਾਰੇ ਦੇ ਚੁਕੀ ਹੈ ਕਿ ਬਾਦਲ ਹੀ ਸੁਪਰ ਚੀਫ ਮਨਿਸਟਰ|
ਪੰਜਾਬ ਵਿਚ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਫਿਲਹਾਲ ਕਾਂਗਰਸ ਵਿਚ ਨਵਜੋਤ ਸਿੰਘ ਸਿਧੂ ਤੇ ਚਰਨਜੀਤ ਸਿੰਘ ਦਰਮਿਆਨ ਪੇਚਾ ਫਸਿਆ ਹੋਇਆ ਹੈ| ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਕਾਂਗਰਸ ਵਿਚ ਮੁੱਖ ਮੰਤਰੀ ਦਾ ਅਹੁਦਾ ਤਾਂ ਦਿੱਤਾ ਪਰ 2022 ਵਿਚ ਹੋਣ ਵਾਲੀਆਂ ਚੋਣਾਂ ਵਿਚ ਵੀ ਉਹੀ ਉਮੀਦਵਾਰ ਹੋਣਗੇ, ਇਸ ਬਾਰੇ ਅਜੇ ਪਾਰਟੀ ਖਾਮੋਸ਼ ਹੈ| ਪਾਰਟੀ ਚੋਣਾਂ ਜਿਤਣ ਬਾਅਦ ਫੈਸਲਾ ਲਵੇਗੀ| ਹਾਈਕਮਾਂਡ ਨੂੰ ਡਰ ਹੈ ਕਿ ਮੁਖ ਮੰਤਰੀ ਦਾ ਚੇਹਰਾ ਐਲਾਨਣ ਨਾਲ ਪਾਰਟੀ ਵਿਚ ਫੁਟ ਪੈ ਸਕਦੀ ਹੈ| ਪਾਰਟੀ ਦੇ ਖੇਮੇ ਵਿਚ ਦਲਿਤ ਵੋਟ ਬੈਂਕ ਅਕਸਰ ਭੁਗਤਦਾ ਰਿਹਾ ਹੈ ਪਰ ਚੰਨੀ ਨੂੰ ਮੁੱਖ ਮੰਤਰੀ ਚੇਹਰਾ ਐਲਾਨਣ ਤੋ ਬਾਅਦ  ਕਾਂਗਰਸ ਨਾਲ ਚੱਲ ਰਿਹਾ ਜੱਟ ਸਿੱਖ ਵੋਟਰ ਨਾਰਾਜ਼ ਹੋ ਸਕਦਾ ਹੈ|
ਕਾਂਗਰਸ ਨੂੰ ਚਿੰਤਾ ਹੈ ਕਿ ਇਹ ਜੱਟ ਸਿੱਖ ਵੋਟ ਖਿਸਕ ਕੇ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਦੇ ਖੇਮੇ ਵਿਚ  ਜਾਂ ਅਕਾਲੀ ਦਲ ਵਲ ਨਾ ਚਲਾ ਜਾਵੇ| ਇਸ ਸਮੇਂ ਕਾਂਗਰਸ ਦੁਚਿੱਤੀ ਵਿਚ  ਕਿ ਉਹ ਸਿੱਧੂ ਨੂੰ ਅੱਗੇ ਲਾਵੇ ਜਾਂ ਚੰਨੀ ਨੂੰ| ਜਦ ਕਿ ਕਾਂਗਰਸ ਦੇ ਸੀਨੀਅਰ ਨੇਤਾ ਸਿਧੂ ਦਾ ਵਿਰੋਧ ਕਰ ਰਹੇ ਹਨ| ਕਾਂਗਰਸ ਦੀ ਫੁਟ ਕਾਂਗਰਸ ਉਪਰ ਭਾਰੂ ਹੈ|
ਪੰਜਾਬ  ਆਮ ਆਦਮੀ ਪਾਰਟੀ ਨੇ ਵੀ ਆਪਣਾ ਮੁਖ ਮੰਤਰੀ ਚਿਹਰਾ ਨਹੀਂ ਐਲਾਨਿਆ| ਭਗਵੰਤ ਮਾਨ ਦੇ ਨਾਂ &rsquoਤੇ ਚਰਚਾ ਜ਼ਰੂਰ ਚੱਲ ਰਹੀ ਹੈ ਪਰ ਇਸ ਬਾਰੇ ਕੁਝ ਵੀ ਸਪਸ਼ਟ ਨਹੀਂ| ਉਂਝ ਸੰਯੁਕਤ ਸਮਾਜ ਮੋਰਚੇ ਦੇ ਬਲਬੀਰ ਸਿੰਘ ਰਾਜੇਵਾਲ ਦੇ ਆਪ ਨਾਲ ਗਠਜੋੜ ਤੇ ਮੁੱਖ ਮੰਤਰੀ ਚਿਹਰਾ ਹੋਣ ਦੀਆਂ ਚਰਚਾਵਾਂ ਵੀ ਚੱਲ ਰਹੀਆਂ ਹਨ| ਪਰ ਕਿਸਾਨ ਮੋਰਚੇ ਦੇ ਆਗੂ  ਆਪ ਨਾਲ ਗਠਜੋੜ  ਦੇ ਹਕ ਵਿਚ ਨਹੀਂ |
ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾਂ ਚੋਣ ਮੈਦਾਨ ਵਿਚ ਆਈ ਹੈ ਤੇ ਪਾਰਟੀ ਦੀ ਪਲਾਨਿੰਗ ਹੈ ਕਿ ਸੂਬੇ ਦੀਆਂ ਸਾਰੀਆਂ 117 ਸੀਟਾਂ &rsquoਤੇ ਚੋਣਾਂ ਲੜੀਆਂ ਜਾਣ| ਉਂਝ ਪਾਰਟੀ ਦਾ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਤੇ ਸੁਖਦੇਵ ਸਿੰਘ ਢੀਂਡਸਾ ਦੇ ਅਕਾਲੀ ਦਲ ਨਾਲ ਗਠਜੋੜ ਹੋ ਚੁੱਕਿਆ ਹੈ ਪਰ ਫਿਰ ਵੀ ਭਾਜਪਾ ਨੇ ਹੁਣ ਤੱਕ ਆਪਣਾ ਮੁੱਖ ਮੰਤਰੀ ਚਿਹਰਾ ਕੌਣ ਹੋਵੇਗਾ, ਇਸ ਬਾਰੇ ਕੁਝ ਸਾਫ਼ ਨਹੀਂ ਕੀਤਾ ਹੈ| ਉਂਝ ਪਾਰਟੀ ਸ਼ਹਿਰ ਦੀਆਂ ਤਕਰੀਬਨ 65 ਸੀਟਾਂ &rsquoਤੇ ਮੁੱਖ ਧਿਆਨ ਲਾ ਰਹੀ ਹੈ| ਪਾਰਟੀ ਦੇ ਕੁਝ ਨੇਤਾਵਾਂ ਨੇ ਕੁਝ ਸਮਾਂ ਪਹਿਲਾਂ ਦਲਿਤ ਮੁਖ ਮੰਤਰੀ ਬਣਾਉਣ ਨੂੰ ਲੈ ਕੇ ਬਿਆਨ ਦਿਤੇ ਸਨ ਪਰ ਉਸ ਤੇ ਵੀ ਕੋਈ ਸਹਿਮਤੀ ਨਹੀਂ ਬਣ ਸਕੀ ਹੈ| ਪਾਰਟੀ ਫਿਲਹਾਲ ਪੰਜਾਬ ਵਿਚ ਆਪਣੀ ਰਣਨੀਤੀ ਤੇਲ ਵੇਖੋ ਤੇਲ ਦੀ ਧਾਰ ਵੇਖੋ ਦੇ ਨਜ਼ਰੀਏ ਤੋਂ ਤਿਆਰੀ ਕਰ ਰਹੀ ਹੈ| ਜਿੱਥੋਂ ਤੱਕ ਗੱਲ ਕੈਪਟਨ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਦੀ ਹੈ ਤਾਂ ਉਹ ਸਿੱਧੇ ਆਪਣਾ ਮੁੱਖ ਮੰਤਰੀ ਐਲਾਨ ਕਰਨ ਦੀ ਜਗ੍ਹਾ ਭਾਜਪਾ ਨਾਲ ਹੀ ਕੰਮ ਕਰੇਗੀ|
-ਰਜਿੰਦਰ ਸਿੰਘ ਪੁਰੇਵਾਲ