image caption:

ਕਰੋਨਾ ਵਾਇਰਸ ਕਾਰਨ ਅਮਰੀਕਾ ਦੇ ਹਸਪਤਾਲਾਂ ਦੇ ਹਾਲਾਤ ਹੋਏ ਬੇਕਾਬੂ

 ਵਾਸ਼ਿੰਗਟਨ- ਅਮਰੀਕਾ ਦੇ ਮੈਰੀਲੈਂਡ, ਨਿਊਯਾਰਕ ਅਤੇ ਕੈਲੀਫੋਰਨੀਆ ਸੂਬਿਆਂ ਦੇ ਹਸਪਤਾਲਾਂ ਵਿਚ ਕੋਰੋਨਾ ਕਾਰਨ ਹਾਲਾਤ ਬੇਕਾਬੂ ਹੋਣ ਲੱਗੇ ਹਨ। ਆਈਸੀਯੂ ਵੀ ਹੁਣ ਖਾਲੀ ਨਹੀਂ ਹਨ। ਅਜਿਹੇ ਵਿਚ ਮਾਹਰਾਂ ਨੇ ਲੋਕਾਂ ਨੂੰ ਬੂਸਟਰ ਖੁਰਾਕ ਲੈਣ, ਭੀੜ ਵਾਲੀ ਜਗ੍ਹਾ &rsquoਤੇ ਨਾ ਜਾਣ, ਮਾਸਕ ਪਹਿਨਣ ਦੀ ਅਪੀਲ ਕੀਤੀ ਹੈ।
ਅਮਰੀਕਾ ਹਰ ਦਿਨ ਦਸ ਲੱਖ ਤੋਂ ਜ਼ਿਆਦਾ ਕੋਵਿਡ 19 ਦੇ ਮਰੀਜ਼ ਨਿਕਲਣ ਅਤੇ ਹਸਪਤਾਲਾਂ ਵਿਚ ਬਿਸਤਰ ਨਾ ਮਿਲਣ ਕਾਰਨ ਨੱਠ-ਭੱਜ ਵਾਲੇ ਹਾਲਾਤ ਹਨ। ਰਾਹਤ ਦੀ ਗੱਲ ਇਹ ਸੀ ਕਿ ਆਈਸੀਯੂ ਵਿਚ ਮਰੀਜ਼ਾਂ ਦੀ ਗਿਣਤੀ ਘੱਟ ਦੇਖੀ ਗਈ। ਲੇਕਿਨ ਅਮਰੀਕੀ ਮਹਾਕਾਰੀ ਮਾਹਰ ਫਹੀਮ ਨੇ ਚੇਤਾਇਆ ਕਿ ਓਮੀਕਰੌਨ ਵੈਰੀਅੰਟ ਨੂੰ ਹਲਕੇ ਵਿਚ ਨਾ ਲੈਣ, ਮੇਰੇ ਹਸਪਤਾਲ ਵਿਚ 100 ਫੀਸਦੀ ਮਰੀਜ਼ ਵੈਂਟੀਲੇਟਰ ਦਾ ਇਸਤੇਮਾਲ ਕਰ ਰਹੇ ਹਨ।
ਇਹ ਚਿਤਾਵਨੀ ਬੇਹੱਦ ਗੰਭੀਰ ਹੈ। ਡਾ. ਫਹੀਮ ਅਮਰੀਕੀ ਯੂਨੀਵਰਸਿਟੀ ਆਫ ਮੈਰੀਲੈਂਡ ਵਿਚ ਮਹਾਮਾਰੀ ਮਾਮਲਿਆਂ ਦੇ ਪ੍ਰਮੁੱਖ ਡਾਕਟਰ ਹਨ। ਉਨ੍ਹਾਂ ਨੇ ਮੈਰੀਲੈਂਡ ਦੇ ਹਸਪਤਾਲ ਵਿਚ ਆਈਸੀਯੂ ਭਰੇ ਹੋਣ ਦੀ ਜਾਣਕਾਰੀ ਦਿੰਦੇ ਹੋਏ ਟਵੀਟ ਕੀਤਾ, ਓਮੀਕਰੌਨ ਨੂੰ ਹਲਕੇ ਵਿਚ ਨਾ ਲੈਣ, ਮਾਸਕ ਪਹਿਨਣ,ਕੋਰੋਨਾ ਟੀਕੇ ਦੀ ਬੂਸਟਰ ਖੁਰਾਕ ਲੈਣ ਅਤੇ ਭੀੜ ਵਾਲੀ ਜਗ੍ਹਾ &rsquoਤੇ ਜਾਣ ਤੋਂ ਬਚਣ।