image caption:

ਲਖੀਮਪੁਰ ਹਿੰਸਾ - ਭਾਜਪਾ ਵਰਕਰਾਂ ਦੇ ਕਤਲ ਕੇਸ ’ਚ 12 ਹੋਰ ਕਿਸਾਨਾਂ ਨੂੰ ਨੋਟਿਸ ਜਾਰੀ

 ਲਖੀਮਪੁਰ,-  ਯੂਪੀ ਦੇ ਲਖੀਮਪੁਰ ਹਿੰਸਾ ਮਾਮਲੇ ਵਿੱਚ ਕਈ ਹੋਰ ਕਿਸਾਨਾਂ ਨੂੰ ਘੇਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਨੇ ਹੁਣ ਭਾਜਪਾ ਵਰਕਰਾਂ ਦੇ ਕਤਲ ਕੇਸ &rsquoਚ 12 ਹੋਰ ਕਿਸਾਨਾਂ ਨੂੰ ਨੋਟਿਸ ਜਾਰੀ ਕੀਤਾ ਹੈ।

ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐਸਆਈਟੀ) ਨੇ ਆਪਣੀ ਜਾਂਚ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਨੀ ਦੇ ਬੇਟੇ ਆਸ਼ੀਸ਼ ਮਿਸ਼ਰਾ ਨੂੰ ਇਸ ਮਾਮਲੇ ਵਿੱਚ ਮੁੱਖ ਮੁਲਜ਼ਮ ਬਣਾਇਆ ਹੈ। ਨਾਲ ਹੀ ਇਸ ਘਟਨਾ ਨੂੰ ਸੋਚੀ-ਸਮਝੀ ਸਾਜ਼ਿਸ਼ ਕਰਾਰ ਦਿੱਤਾ ਗਿਆ ਸੀ। ਅਦਾਲਤ ਨੂੰ ਆਸ਼ੀਸ਼ ਮਿਸ਼ਰਾ &rsquoਤੇ ਵਾਧੂ ਧਾਰਾਵਾਂ ਲਗਾਉਣ ਦੀ ਗੱਲ ਵੀ ਕਹੀ ਗਈ ਹੈ।
ਦੱਸ ਦੇਈਏ ਕਿ ਪਿਛਲੇ ਸਾਲ ਕਿਸਾਨ ਅੰਦੋਲਨ ਦੌਰਾਨ ਯੂਪੀ ਦੇ ਲਖੀਮਪੁਰ &rsquoਚ ਪੈਂਦੇ ਤਿਕੋਨੀਆ &rsquoਚ ਭਾਜਪਾ ਨੇਤਾ ਦਾ ਵਿਰੋਧ ਕਰ ਰਹੇ ਕਿਸਾਨਾਂ &rsquoਤੇ ਗੱਡੀ ਚੜ੍ਹਾ ਦਿੱਤੀ ਗਈ ਸੀ, ਜਿਸ ਕਾਰਨ ਕਿਸਾਨ ਭੜਕ ਗਏ ਸਨ ਤੇ ਇਸ ਘਟਨਾ ਵਿੱਚ 4 ਕਿਸਾਨਾਂ ਤੇ 1 ਪੱਤਰਕਾਰ ਸਣੇ 8 ਲੋਕਾਂ ਦੀ ਜਾਨ ਚਲੀ ਗਈ ਸੀ।