image caption:

ਕਿਸਾਨ ਭਾਜਪਾ ਨਾਲ ਗੁੱਸੇ ਹਨ ਤਾਂ ਮੇਰਾ ਕੀ ਕਸੂਰ : ਚੰਨੀ

 ਮਾਛੀਵਾੜਾ ਸਾਹਿਬ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਰੈਲੀ ਨਾ ਹੋਣ ਉੱਤੇਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇੱਕ ਵਾਰ ਫਿਰ ਤੋਂ ਕਿਹਾ ਹੈ ਕਿ ਸੁਰੱਖਿਆ ਵਿੱਚਕਿਸੇ ਵੀ ਤਰ੍ਹਾਂ ਦੀ ਕੋਈ ਕੁਤਾਹੀ ਨਹੀਂ ਵਰਤੀ ਗਈ, ਲੋਕ ਭਾਜਪਾ ਨਾਲ ਗੁੱਸੇ ਹਨ, ਇਸ ਲਈ ਮੋਦੀ ਮੁੜੇ ਸਨ।
ਅੱਜ ਮਾਛੀਵਾੜਾ ਵਿਖੇ ਇੱਕ ਜਲਸੇ ਵਿੱਚ ਬੋਲਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਰਾਤ 3 ਵਜੇ ਤੱਕ ਉਨ੍ਹਾਂ ਨੇ ਕਿਸਾਨਾਂ ਨੂੰ ਸਮਝਾਇਆ ਤੇ ਕਿਸਾਨ ਮੰਨ ਗਏ ਸਨ। ਉਨ੍ਹਾਂ ਕਿਹਾ ਕਿ ਮੋਦੀ ਦੀ ਸੁਰੱਖਿਆਦੇ ਬਹਾਨੇ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਭਾਜਪਾ ਇਸ ਮੁੱਦੇਦੀ ਸਿਆਸਤ ਕਰ ਰਹੀ ਹੈ, ਜੇ ਕਿਸਾਨ ਭਾਜਪਾ ਨਾਲ ਗੁੱਸੇ ਹਨ ਤਾਂ ਮੇਰਾ ਕੀ ਕਸੂਰ ਹੈ? ਰੈਲੀ ਵਿੱਚ ਲੋਕ ਨਹੀਂ ਗਏ ਤਾਂ ਇਸ ਵਿੱਚ ਮੇਰਾ ਕੀ ਕਸੂਰ? ਜੇ ਤੁਹਾਨੂੰ ਲੋਕ ਨਾ ਪਸੰਦ ਕਰਨ ਤਾਂ ਮੇਰਾ ਕੀ ਕਸੂਰ ਹੈ? ਤੁਸੀਂ ਉਨ੍ਹਾਂ ਉੱਤੇਕੇਸ ਦਰਜ ਕੀਤੇ ਸਨ, ਉਹ ਵਾਪਸ ਲੈ ਲਵੋ। ਪ੍ਰਧਾਨ ਮੰਤਰੀ ਨੂੰਸੁਰੱਖਿਆ ਦੇਣਾ ਸਾਡਾ ਫਰਜ਼ ਹੈ, ਪਰ ਰਾਜਨੀਤੀ ਸਾਨੂੰ ਮਨਜ਼ੂਰ ਨਹੀਂ।ਮੁੱਖ ਮੰਤਰੀ ਚੰਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀਬਾਰੇ ਕਿਹਾ ਕਿ &ldquoਤੁਸੀਂ ਕਿਹਾ ਕਿ&lsquoਮੈਂ ਜ਼ਿੰਦਾ ਵਾਪਸ ਜਾ ਰਿਹਾ ਹਾਂ।&rsquo ਜਦੋਂ ਇਕ ਕਿਲੋਮੀਟਰ ਤੱਕ ਮੋਦੀ ਦੇ ਨੇੜੇ ਕੋਈ ਬੰਦਾ ਨਹੀਂ ਪੁੱਜਾ, ਫਿਰ ਪੂਰੇਪੰਜਾਬਤੇ ਪੰਜਾਬੀਅਤ ਨੂੰ ਬਦਨਾਮ ਕਰਨਾ ਬਰਦਾਸ਼ਤ ਤੋਂ ਬਾਹਰ ਹੈ। ਸਾਡੇ ਵੱਲੋਂ ਕੋਈ ਕਮੀ ਨਹੀਂ ਸੀ, ਤੁਹਾਡੀ ਸਕਿਓਰਿਟੀ ਦਾ ਰੂਟ ਬਦਲਿਆ ਗਿਆ ਸੀ। ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੰੁਦਾ ਹਾਂ ਕਿ ਜੀਵਾਂ ਚਾਹੇ ਮਰਾਂ, ਸਰਕਾਰ ਟੁੱਟੇ ਭਾਵੇਂ ਰਹੇ, ਪਰ ਚਰਨਜੀਤ ਸਿੰਘ ਚੰਨੀ ਨੇ ਰਹਿਣਾ ਪੰਜਾਬ ਦੇ ਲੋਕਾਂ ਨਾਲ ਹੈ। ਤਿੰਨ ਮਹੀਨੇ ਰਹਿ ਗਏ ਹਨ ਸਰਕਾਰ ਨੂੰ, ਚੰਨੀ ਅਤੇ ਪੰਜਾਬ ਦੇ ਲੋਕ ਹਮੇਸ਼ਾ ਦੇਸ਼ ਦੇ ਨਾਲ ਰਹਿਣਗੇ ਅਤੇ ਹਰ ਗੱਲ ਦਾ ਜਵਾਬ ਦੇਣਗੇ।&rdquo