image caption:

ਟੈਕਸਸ ਵਿੱਚ 2 ਸਾਲਾ ਬੱਚੇ ਨੇ ਮਾਂ ਤੇ ਭਰਾ ਨੂੰ ਮਾਰੀ ਗੋਲੀ

 ਗ੍ਰੈਨੁਬਰੀ, ਟੈਕਸਸ-  ਬੁੱਧਵਾਰ ਨੂੰ ਟੈਕਸਸ ਵਿੱਚ ਵਾਲਮਾਰਟ ਦੇ ਪਾਰਕਿੰਗ ਲੌਟ ਵਿੱਚ ਇੱਕ ਦੋ ਸਾਲਾ ਬੱਚੇ ਦੇ ਹੱਥ ਵਿੱਚ ਹੈਂਡਗੰਨ ਆ ਜਾਣ ਉੱਤੇ ਉਸ ਵੱਲੋਂ ਆਪਣੀ ਮਾਂ ਦੀ ਬਾਂਹ ਤੇ ਸਾਈਡ ਉੱਤੇ ਤੇ ਭਰਾ ਦੀ ਲੱਤ ਵਿੱਚ ਗੋਲੀ ਮਾਰ ਦਿੱਤੀ ਗਈ।ਇਹ ਜਾਣਕਾਰੀ ਪੁਲਿਸ ਵੱਲੋਂ ਦਿੱਤੀ ਗਈ।
ਇਹ ਘਟਨਾ ਗ੍ਰੈਨਬਰੀ, ਟੈਕਸਸ ਵਿੱਚ ਫੋਰਟ ਵਰਥ ਤੋਂ 64 ਕਿਲੋਮੀਟਰ ਦੀ ਦੂਰੀ ਉੱਤੇ ਵਾਪਰੀ। ਪੁਲਿਸ ਨੇ ਦੱਸਿਆ ਕਿ ਪਾਰਕਿੰਗ ਲੌਟ ਵਿੱਚ ਖੜ੍ਹੀ ਕਾਰ ਵਿੱਚ ਮੌਜੂਦ 2 ਸਾਲਾ ਬੱਚੇ ਨੇ ਸੀਟਾਂ ਅਤੇ ਸੈਂਟਰ ਕੰਸੋਲ ਵਿੱਚੋਂ ਹੈਂਡਗੰਨ ਚੁੱਕ ਲਈ। ਉਸ ਸਮੇਂ ਉਸ ਦਾ ਇੱਕ ਸਾਲ ਦਾ ਭਰਾ ਗੱਡੀ ਵਿੱਚ ਹੀ ਮੌਜੂਦ ਸੀ ਜਦਕਿ ਉਨ੍ਹਾਂ ਦੀ 23 ਸਾਲਾ ਮਾਂ ਡਰਾਈਵਰ ਦੀ ਸਾਈਡ ਵਾਲੇ ਡੋਰ ਦੇ ਨੇੜੇ ਗੱਡੀ ਤੋਂ ਬਾਹਰ ਖੜ੍ਹੀ ਸੀ। ਬੱਚਿਆਂ ਦਾ 26 ਸਾਲਾ ਪਿਤਾ ਗੱਡੀ ਦੇ ਪਿਛਲੇ ਹਿੱਸੇ ਵਿੱਚ ਖੜ੍ਹਾ ਸੀ।
ਪੁਲਿਸ ਲੈਫਟੀਨੈਂਟ ਰਸਲ ਗ੍ਰਿਜ਼ਰਡ ਨੇ ਦੱਸਿਆ ਕਿ ਮਾਂ ਤੇ ਬੱਚੇ ਦੇ ਭਰਾ ਨੂੰ ਫੋਰਟ ਵਰਥ ਹਸਪਤਾਲ ਲਿਜਾਇਆ ਗਿਆ ਪਰ ਦੋਵਾਂ ਦੇ ਜ਼ਖ਼ਮ ਜਾਨਲੇਵਾ ਨਹੀਂ ਸਨ। ਪੁਲਿਸ ਮਾਮਲੇ ਦੀ ਜਾਂਚ ਅਜੇ ਵੀ ਕਰ ਰਹੀ ਹੈ ਤੇ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕਿਸੇ ਤਰ੍ਹਾਂ ਦੇ ਕੋਈ ਚਾਰਜਿਜ਼ ਲਾਏ ਗਏ ਹਨ ਜਾਂ ਨਹੀਂ।