image caption:

'117 ਸੀਟਾਂ ਉੱਤੇ ਚੋਣ ਲੜਨਗੀਆਂ ਕਿਸਾਨ ਜਥੇਬੰਦੀਆਂ, AAP ਨਾਲ ਨਹੀਂ ਹੋਵੇਗਾ ਗਠਜੋੜ'

 ਮਾਨਸਾ- ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਦਾ ਚੋਣਾਂ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ ਕਿਹਾਨ ਆਗੂ ਨੇ ਸਾਫ ਕਿਹਾ ਹੈ ਕਿ ਕਿਸਾਨ ਜਥੇਬੰਦੀਆਂ ਆਮ ਆਦਮੀ ਪਾਰਟੀ ਨਾਲ ਗਠਜੋੜ ਨਹੀਂ ਕਰਨਗੀਆਂ।

ਇਸ ਦੌਰਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਨਹੀਂ ਕਿਹਾ ਕਿ ਰਾਜੇਵਾਲ ਸਾਂਝੇ ਮੁੱਖ ਮੰਤਰੀ ਹੋਣਗੇ। ਇਹ ਬਿਆਨ ਵੀ ਆਮ ਆਦਮੀ ਪਾਰਟੀ ਵਲੋਂ ਦਿੱਤੇ ਜਾ ਰਹੇ ਹਨ। ਬਲਬੀਰ ਸਿੰਘ ਰਾਜੇਵਾਲ ਸਾਡੇ ਆਗੂ ਹਨ। ਅਸੀਂ ਪੰਜਾਬ ਦੀਆਂ ਸਾਰੀਆਂ 117 ਸੀਟਾਂ ਉੱਤੇ ਚੋਣ ਲੜਾਂਗੇ। ਇਸ ਦੌਰਾਨ ਮਾਨਸਾ ਨੇ ਇਹ ਵੀ ਕਿਹਾ ਕਿ ਅਸੀਂ ਚੋਣ ਕਮਿਸ਼ਨ ਤੋਂ ਟਰੈਕਟਰ ਚੋਣ ਨਿਸ਼ਾਨ ਦੀ ਮੰਗ ਕਰਾਂਗੇ ਪਰ ਚੋਣ ਕਮਿਸ਼ਨ ਨੂੰ ਤਿੰਨ ਚੋਣ ਨਿਸ਼ਾਨ ਭੇਜੇ ਗਏ ਹਨ। ਉਨ੍ਹਾਂ ਵਿਚੋਂ ਜੋ ਵੀ ਚੋਣ ਨਿਸ਼ਾਨ ਕਬੂਲ ਕੀਤਾ ਜਾਵੇਗਾ ਉਹ ਸਾਨੂੰ ਮਨਜ਼ੂਰ ਹੋਵੇਗਾ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਕਿਆਸ ਲਾਏ ਜਾ ਰਹੇ ਸਨ ਕਿ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਕਿਸਾਨ ਜਥੇਬੰਦੀਆਂ ਨਾਲ ਗਠਜੋੜ ਕਰੇਗੀ। ਇਸ ਦੌਰਾਨ ਕਿਹਾ ਜਾ ਰਿਹਾ ਸੀ ਕਿ ਬਲਬੀਰ ਸਿੰਘ ਰਾਜੇਵਾਲ ਦਾ ਨਾਂ ਪੰਜਾਬ ਮੁੱਖ ਮੰਤਰੀ ਵਲੋਂ ਸਾਹਮਣੇ ਆ ਸਕਦਾ ਹੈ। ਪਰ ਰੁਲਦੂ ਸਿੰਘ ਮਾਨਸਾ ਦੇ ਬਿਆਨ ਨੇ ਇਨ੍ਹਾਂ ਸਾਰੇ ਕਿਆਸਾਂ ਉੱਤੇ ਵਿਰਾਮ ਲਾ ਦਿੱਤਾ ਹੈ।