image caption:

ਸੋਨੂੰ ਸੂਦ ਹੁਣ ਨਹੀਂ ਹੋਣਗੇ ਪੰਜਾਬ ਸਟੇਟ ਲਈ ਆਈਕਨ

 ਸੋਨੂੰ ਸੂਦ ਨੇ ਜਿਸ ਤਰ੍ਹਾਂ ਕੋਰੋਨਾ ਦੇ ਦੌਰ &lsquoਚ ਦੇਸ਼ਵਾਸੀਆਂ ਦੀ ਮਦਦ ਕੀਤੀ ਹੈ, ਸ਼ਾਇਦ ਹੀ ਕਿਸੇ ਨੇ ਕੀਤੀ ਹੋਵੇ। ਕੋਰੋਨਾ ਦੀ ਪਹਿਲੀ ਅਤੇ ਦੂਜੀ ਲਹਿਰ &lsquoਚ ਅਭਿਨੇਤਾ ਸੋਨੂੰ ਸੂਦ ਨੇ ਦੇਸ਼ ਵਾਸੀਆਂ ਦੇ ਦੁੱਖ ਨੂੰ ਸਮਝਿਆ ਅਤੇ ਆਪਣੀ ਤਰਫੋਂ ਲੋਕਾਂ ਦੀ ਮਦਦ ਕਰਨ &lsquoਚ ਕੋਈ ਕਸਰ ਨਹੀਂ ਛੱਡੀ। ਅਦਾਕਾਰ ਨੂੰ ਦੇਸ਼ ਭਰ ਦੇ ਲੋਕਾਂ ਤੋਂ ਬਹੁਤ ਪਿਆਰ ਅਤੇ ਸਤਿਕਾਰ ਵੀ ਮਿਲਿਆ ਸੀ। ਪਰ ਇੱਕ ਤਾਜ਼ਾ ਖਬਰ ਉਨ੍ਹਾਂ ਦੇ ਪ੍ਰਸ਼ੰਸਕਾਂ ਦਾ ਦਿਲ ਤੋੜ ਸਕਦੀ ਹੈ। ਅਦਾਕਾਰ ਨੂੰ ਚੋਣ ਕਮਿਸ਼ਨ ਨੇ ਪੰਜਾਬ ਦੇ ਸਟੇਟ ਆਈਕਨ ਦੇ ਅਹੁਦੇ ਤੋਂ ਹਟਾ ਦਿੱਤਾ ਹੈ।