image caption:

ਅੰਮ੍ਰਿਤਸਰ ਏਅਰਪੋਰਟ ‘ਤੇ ਦੂਜੇ ਦਿਨ ਵੀ ਕੋਰੋਨਾ ਵਿਸਫੋਟ, ਇਟਲੀ ਤੋਂ ਆਏ 150 ਹੋਰ ਯਾਤਰੀ ਨਿਕਲੇ ਪੌਜ਼ੀਟਿਵ

 ਪੂਰੇ ਦੇਸ਼ ਸਣੇ ਪੰਜਾਬ ਵਿੱਚ ਕੋਰੋਨਾ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ। ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ &lsquoਤੇ ਲਗਾਤਾਰ ਦੂਜੇ ਦਿਨ ਕੋਰੋਨਾ ਵਿਸਫੋਟ ਹੋਇਆ ਹੈ। ਅੱਜ ਫਿਰ ਇਟਲੀ ਤੋਂ ਆਈ ਫਲਾਈਟ &lsquoਚ 150 ਯਾਤਰੀ ਕੋਰੋਨਾ ਪੌਜ਼ੀਟਿਵ ਨਿਕਲੇ ਹਨ। ਨਾਇਸ ਏਅਰਲਾਈਨ ਦੀ ਉਡਾਣ ਕੁਲ 290 ਯਾਤੀਰਆਂ ਨੂੰ ਲੈਕੇ ਮਿਲਾਨ ਸ਼ਹਿਰ ਤੋਂ ਅੰਮ੍ਰਿਤਸਰ ਪਹੁੰਚੀ ਹੈ। ਸਾਰੇ ਲੋਕਾਂ ਨੂੰ ਅੰਮ੍ਰਿਤਸਰ ਵਿੱਚ ਕੁਆਰੰਟੀਨ ਕੀਤਾ ਗਿਆ ਹੈ।
ਦੱਸ ਦੇਈਏ ਕਿ ਵੀਰਵਾਰ ਨੂੰ ਵੀ ਮਿਲਾਨ ਤੋਂ ਇਸ ਜਹਾਜ਼ &lsquoਚ ਆਉਣ ਵਾਲੇ 179 ਯਾਤਰੀਆਂ &lsquoਚੋਂ ਵੀਰਵਾਰ ਸਵੇਰੇ 125 ਯਾਤਰੀ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ। ਜਿਸ ਤੋਂ ਬਾਅਦ ਇਨ੍ਹਾਂ ਨੂੰ ਅੰਮ੍ਰਿਤਸਰ ਦੇ ਹੀ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਦੂਜੇ ਪਾਸੇ ਇਟਲੀ ਤੋਂ ਅੰਮ੍ਰਿਤਸਰ ਹਵਾਈ ਅੱਡੇ &lsquoਤੇ ਚਾਰਟਰਡ ਫਲਾਈਟ ਤੋਂ ਉਤਰਨ ਵਾਲੇ 13 ਕੋਰੋਨਾ ਪਾਜ਼ੀਟਿਵ ਯਾਤਰੀ ਹਸਪਤਾਲ ਤੋਂ ਫਰਾਰ ਹੋ ਗਏ ਹਨ।