image caption:

ਸਰਕਾਰ ਨੇ ਕੌਮਾਂਤਰੀ ਯਾਤਰੀਆਂ ਲਈ 7 ਦਿਨ ਦਾ ਕੁਆਰੰਟੀਨ ਕੀਤਾ ਲਾਜ਼ਮੀ

 ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਦੇ ਮਾਮਲਿਆਂ ਨੇ ਤੇਜ਼ੀ ਨਾਲ ਰਫ਼ਤਾਰ ਫੜ ਲਈ ਹੈ। ਬਹੁਤ ਹੀ ਤੇਜ਼ੀ ਨਾਲ ਫੈਲਣ ਵਾਲੇ ਮਹਾਮਾਰੀ ਦੇ ਨਵੇਂ ਰੂਪ ਓਮੀਕਰੋਨ ਕਰਕੇ ਨਵੇਂ ਆ ਰਹੇ ਕੇਸਾਂ ਵਿੱਚ ਵਾਧੇ ਵਿਚਾਲੇ ਕੇਂਦਰ ਸਰਕਾਰ ਨੇ ਭਾਰਤ ਪਹੁੰਚ ਰਹੇ ਕੌਮਾਂਤਰੀ ਯਾਤਰੀਆਂ ਲਈ 7 ਦਿਨ ਦਾ ਕੁਆਰੰਟੀਨ ਲਾਜ਼ਮੀ ਕਰ ਦਿੱਤਾ ਹੈ।
ਕੇਂਦਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ ਵਿੱਚ ਆਉਣ ਵਾਲੇ ਸਾਰੇ ਕੌਮਾਂਤਰੀ ਯਾਤਰੀਆਂ ਨੂੰ ਸੱਤ ਦਿਨਾਂ ਲਈ ਲਾਜ਼ਮੀ ਤੌਰ &lsquoਤੇ ਘਰ ਵਿੱਚ ਕੁਆਰੰਟੀਨ ਹੋਣਾ ਪਏਗਾ। ਭਾਰਤ ਵਿੱਚ ਅੰਤਰਰਾਸ਼ਟਰੀ ਆਮਦ ਲਈ ਸੋਧੇ ਹੋਏ ਦਿਸ਼ਾ-ਨਿਰਦੇਸ਼ 11 ਜਨਵਰੀ, 2022 ਤੋਂ ਲਾਗੂ ਹੋਣਗੇ।

ਦਿਸ਼ਾ-ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਸਾਰੇ ਯਾਤਰੀਆ ਨੂੰ ਸੱਤ ਦਿਨਾਂ ਲਈ ਹੋਮ ਕੁਆਰੰਟੀਨ ਤੋਂ ਲੰਘਣਾ ਪਏਗਾ ਜਿਨ੍ਹਾਂ ਜਿਨ੍ਹਾਂ ਵਿੱਚ ਰੈਂਡਮ ਟੈਸਟਿੰਗ ਲਈ ਚੁਣੇ ਗਏ 2% ਯਾਤਰੀ, ਜੋ ਨੈਗੇਟਿਵ ਪਾਏ ਗਏ ਹਨ, ਵੀ ਸ਼ਾਮਲ ਹਨ। ਅਤੇ ਭਾਰਤ ਪਹੁੰਚਣ ਦੇ 8ਵੇਂ ਦਿਨ RT-PCR ਟੈਸਟ ਕਰਵਾਉਣੇ ਹੋਣਗੇ।