image caption:

12 ਤੋਂ 15 ਸਾਲ ਦੇ ਬੱਚਿਆ ਨੂੰ ਮਿਲੇਗੀ ਬੂਸਟਰ ਡੋਜ਼ : ਬਾਈਡਨ

 ਵਾਸ਼ਿੰਗਟਨ- ਅਮਰੀਕਾ ਵਿਚ ਹੁਣ 12 ਤੋਂ 15 ਸਾਲ ਦੇ ਉਮਰ ਦੇ ਬੱਚਿਆਂ ਨੂੰ ਕੋਰੋਨਾ ਵੈਕਸੀਨ ਦੀ ਬੂਸਟਰ ਡੋਜ਼ ਦਿੱਤੀ ਜਾਵੇਗੀ। ਇਸ ਗੱਲ ਦੀ ਜਾਣਕਾਰੀ ਰਾਸ਼ਟਰਪਤੀ ਜੋਅ ਬਾਈਡਨ ਨੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਐਫਡੀਏ ਨੇ ਹੁਣ 12 ਸਾਲ ਤੋਂ 15 ਸਾਲ ਦੀ ਉਮਰ ਵਾਲੇ ਬੱਚਿਆਂ ਲਈ ਬੂਸਟਰ ਡੋਜ਼ ਦੀ ਆਗਿਆ ਦਿੱਤੀ ਹੈ। ਓਮੀਕਰੌਨ ਵੈਰੀਅੰਟ ਤੋਂ ਬਚਣ ਦਾ ਸੁਰੱਖਿਅਤ ਤਰੀਕਾ ਸਾਡੇ ਬੱਚਿਆਂ ਦਾ ਵੈਕਸੀਨੇਸ਼ਨ ਹੀ ਹੈ।
ਰਾਸ਼ਟਰਪਤੀ ਜੋਅ ਬਾਈਡਨ ਇੱਕ ਮਾਰਚ ਨੂੰ ਪਹਿਲੀ ਵਾਰ ਸਟੇਟ ਆਫ ਯੂਨੀਅਨ ਨੂੰ ਸੰਬੋਧਨ ਕਰਨਗੇ। ਸਦਨ ਦੀ ਸਪੀਕਾਰ ਨੈਂਸੀ ਪੇਲੋਸੀ ਵਲੋਂ ਰਸਮੀ ਸੱਦਾ ਭੇਜੇ ਜਾਣ ਤੋਂ ਬਾਅਦ ਵਾਈਟ ਹਾਊਸ ਨੇ ਇਸ ਦੀ ਪੁਸ਼ਟੀ ਕੀਤੀ। ਸਟੇਟ ਆਫ ਯੂਨੀਅਨ ਸੰਬੋਧਨ ਆਮ ਤੌਰ &rsquoਤੇ ਜਨਵਰੀ ਵਿਚ ਹੁੰਦਾ ਹੈ ਲੇਕਿਨ ਕੋਰੋਨਾ ਦੇ ਵਧਦੇ ਵਾਇਰਸ ਕਾਰਨ ਇਸ ਵਿਚ ਦੇਰੀ ਹੋਈ ਹੈ।