image caption:

ਭਾਰਤੀ ਮੂਲ ਦੀ ਪ੍ਰੋਫੈਸਰ ਅਰਪਿਤਾ ਸਾਹਾ ਦਾ ' ਹਾਲ ਆਫ ਫੇਮ' ਐਵਾਰਡ ਨਾਲ ਸਨਮਾਨ

 ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਦੱਖਣੀ ਜਾਰਜੀਆ ਯੁਨੀਵਰਸਿਟੀ ਦੀ ਭਾਰਤੀ ਮੂਲ ਦੀ ਪ੍ਰੋਫੈਸਰ ਡਾਕਟਰ ਅਰਪਿਤਾ ਸਾਹਾ ਦਾ ' ਹਾਲ ਆਫ ਫੇਮ' ਐਵਾਰਡ ਨਾਲ ਸਨਮਾਨ ਕੀਤਾ ਗਿਆ ਹੈ।  ਜਾਰਜੀਆ ਵਿਚ ' ਫੈਲਟਿਨ ਜੇਨਕਿਨਜ ਜੁਨੀਅਰ ਹਾਲ ਆਫ ਫੇਮ ਐਵਾਰਡ' ਸਭ ਤੋਂ ਵੱਡਾ ਅਕੈਡਮਿਕ ਪੁਰਸਕਾਰ ਹੈ ਜੋ ਕਿ 'ਯੁਨੀਵਰਸਿਟੀ ਸਿਸਟਮ ਆਫ ਜਾਰਜੀਆ ਬੋਰਡ ਆਫ ਰੀਜੈਂਟਸ' ਵੱਲੋਂ ਦਿੱਤਾ ਜਾਂਦਾ ਹੈ। ਐਟਲਾਂਟਾ ਵਿਚ ਹੋਏ ਸਮਾਗਮ ਵਿਚ ਗਵਰਨਰ ਬਰੀਅਨ ਕੇਂਪ , ਪ੍ਰਥਮ ਮਹਿਲਾ ਮਾਰਟੀ ਕੇਂਪ ਤੇ ਸਾਹਾ ਦੇ ਸਮਰਥਕ, ਦੋਸਤ-ਮਿੱਤਰ, ਦਾਨੀ ਸੱਜਣ, ਪੁਰਾਣੇ ਵਿਦਿਆਰਥੀ, ਵਿਧਾਇਕ ਤੇ ਬੋਰਡ ਆਫ ਰੀਜੈਂਟਸ ਦੇ ਮੈਂਬਰਾਂ ਤੋਂ ਇਲਾਵਾ ਯੂ ਐਸ ਜੀ ਦੇ 26 ਜਨਤਿਕ ਕਾਲਜਾਂ ਤੇ ਯੁਨੀਵਰਸਿਟੀਆਂ ਦੇ ਪ੍ਰਧਾਨ ਵੀ ਸ਼ਾਮਿਲ ਹੋਏ।