image caption:

ਮਾਂ ਖੇਡ ਕਬੱਡੀ ਦਾ ਵੱਡੇ ਜਿਗਰੇ ਵਾਲਾ ਕਬੱਡੀ ਪਰਮੋਟਰ ਰਸ਼ਪਾਲ ਸਿੰਘ ਪਾਲਾ ਸਹੋਤਾ ਬੜਾ ਪਿੰਡ

 ਮਾਂ ਖੇਡ ਕਬੱਡੀ ਨੂੰ ਕੱਖਾਂ ਤੋ ਲੱਖਾਂ ਦੀ ਲੱਖਾਂ ਤੋਂ ਕਰੋੜਾਂ ਦੀ ਬਣਾਉਣ ਵਿੱਚ ਬਹੁਤ ਵੱਡਾ ਯੋਗਦਾਨ ਐਨ ਆਰ ਆਈ ਵੀਰਾਂ ਨੇ ਪਾਇਆ ਹੈ। ਐਨ ਆਰ ਆਈ ਵੀਰ ਸੱਤ ਸਮੁੰਦਰਾਂ ਤੋ ਪਾਰ ਜਾ ਕੇ ਵੀ ਪੰਜਾਬ ਦੀ ਮਾਂ ਮਿੱਟੀ ਨਾਲ ਜੁੜੇ ਹੋਏ ਹਨ। ਦਿਨ ਰਾਤ ਸਖ਼ਤ ਮਿਹਨਤ ਕਰਕੇ ਆਪਣੀ ਦਸਾਂ ਨੰਹੁਾਂ ਦੀ ਕਿਰਤ ਕਮਾਈ ਵਿੱਚੋਂ ਦਸਵੰਧ ਕੱਢਕੇ ਮਾਂ ਖੇਡ ਕਬੱਡੀ ਨੂੰ ਅੱਵਲ ਦਰਜੇ ਦੀ ਖੇਡ ਬਣਾਉਣ ਲਈ ਪਿੰਡ ਪਿੰਡ ਕਬੱਡੀ ਕੱਪ ਕਰਵਾਕੇ ਮਾਂ ਖੇਡ ਕਬੱਡੀ ਨੂੰ ਵੱਡੇ ਪੱਧਰ ਤੇ ਪਰਮੋਟ ਕਰ ਰਹੇ ਹਨ। ਖਿਡਾਰੀਆਂ ਨੂੰ ਸਖ਼ਤ ਮਿਹਨਤ ਕਰਵਾਕੇ ਸੱਤ ਸਮੁੰਦਰਾਂ ਤੋਂ ਪਾਰ ਵੀ ਖੇਡਣ ਲਈ ਸਪੋਂਸਰ ਕਰਦੇ ਹਨ। ਗੱਲ ਭਾਵੇਂ ਕਨੇਡਾ, ਅਮਰੀਕਾ, ਇੰਗਲੈਂਡ, ਆਸਟਰੇਲੀਆ, ਨਿਊਜ਼ੀਲੈਂਡ, ਯੂਰਪ, ਦੁਬਈ, ਮਲੇਸ਼ੀਆ ਆਦਿ ਮੁਲਕਾਂ ਦੀ ਗੱਲ ਕਰੀਏ।

ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਮਾਂ ਖੇਡ ਕਬੱਡੀ ਦੇ ਵੱਡੇ ਜਿਗਰੇ ਵਾਲੇ ਕਬੱਡੀ ਪਰਮੋਟਰ ਰਸ਼ਪਾਲ ਸਿੰਘ ਪਾਲਾ ਸਹੋਤਾ ਬੜਾ ਪਿੰਡ ਦੇ ਬਾਰੇ ਵਿੱਚ। ਪਾਲਾ ਸਹੋਤਾ ਬੜਾ ਪਿੰਡ ਜੀ ਦਾ ਜਨਮ 31 ਜਨਵਰੀ 1966 ਨੂੰ ਮਾਤਾ ਗੁਰਦਰਸ਼ਨ ਕੋਰ ਸਹੋਤਾ ਜੀ ਦੀ ਕੁੱਖੋਂ ਪਿਤਾ ਸਰਦਾਰ ਸੋਹਣ ਸਿੰਘ ਸਹੋਤਾ ਜੀ ਦੇ ਘਰ ਪਿੰਡ ਬੜਾ ਪਿੰਡ ਤਹਿਸੀਲ ਫਿਲੌਰ ਜ਼ਿਲ੍ਹਾ ਜਲੰਧਰ ਵਿਖੇ ਹੋਇਆ। ਪਾਲਾ ਸਹੋਤਾ ਜੀ ਨੇ ਸਿੱਖਿਆ ਪਹਿਲੀ ਕਲਾਸ ਤੋਂ ਲੈਕੇ ਦਸਵੀ ਤੱਕ ਦੀ ਪੜ੍ਹਾਈ ਸਰਕਾਰੀ ਹਾਈ ਸਕੂਲ ਬੜਾ ਪਿੰਡ ਤੋਂ ਪ੍ਰਾਪਤ ਕੀਤੀ। ਗਿਆਰਵੀਂ ਦੀ ਪੜ੍ਹਾਈ ਸਰਕਾਰੀ ਸੀਨੀਅਰ ਸੈਕੰਡਰੀ ਅੱਟਾ ਸਕੂਲ ਤੋਂ ਹਾਸਲ ਕੀਤੀ। ਫਿਰ ਬਾਰਵੀਂ ਤੇ ਗਰੈਜੂਏਸ਼ਨ
ਦੀ ਪੜ੍ਹਾਈ ਲਾਇਲਪੁਰ ਖਾਲਸਾ ਕਾਲਜ ਜਲੰਧਰ ਤੋ ਪ੍ਰਾਪਤ ਕੀਤੀ। ਪਾਲਾ ਸਹੋਤਾ ਜੀ ਨੂੰ ਬਚਪਨ ਤੋਂ ਹੀ ਖੇਡਾਂ ਖੇਡਣ ਦਾ ਬਹੁਤ ਸ਼ੌਕ ਸੀ। ਪਾਲਾ ਸਹੋਤਾ ਜੀ ਨੇ ਆਪਣੇ ਪਿੰਡ ਲਈ 70 ਕਿੱਲੋ ਭਾਰ ਵਰਗ ਵਿੱਚ ਤਕੜੀ ਕਬੱਡੀ ਖੇਡੀ। ਆਪ ਜੀ ਨੇ ਨੈਸ਼ਨਲ ਸਟਾਇਲ ਅਤੇ ਖੋ-ਖੋ ਸਕੂਲ ਟਾਈਮ ਬਹੁਤ ਵਧੀਆ ਖੇਡੀ। ਆਪ ਜੀ ਨੂੰ ਫੁੱਟਬਾਲ, ਵਾਲੀਬਾਲ, ਐਥਲੈਟਿਕਸ ਆਦਿ ਖੇਡਾਂ ਖੇਡਣ ਦਾ ਵੀ ਬਹੁਤ ਸ਼ੌਕ ਸੀ। ਫਿਰ ਸਾਲ 1986 ਵਿੱਚ ਆਪ ਜੀ ਦਾ ਵਿਆਹ ਬੀਬੀ ਨਰਿੰਦਰ ਕੋਰ ਜੀ ਦੇ ਨਾਲ ਹੋਇਆ। ਉਸ ਤੋਂ ਬਾਅਦ ਆਪ ਜੀ ਪੱਕੇ ਤੌਰ ਤੇ ਇੰਗਲੈਂਡ ਜਾ ਕੇ ਵੱਸ ਗਏ। ਆਪ ਜੀ ਦੇ ਘਰ ਬੇਟੇ ਸੰਦੀਪ ਸਿੰਘ ਸਹੋਤਾ ਬੇਟੀ ਨਵਜੋਤ ਕੋਰ ਸਹੋਤਾ ਤੇ
ਡੈਨੀਅਲਾ ਸਹੋਤਾ ਨੇ ਜਨਮ ਲਿਆ। ਇੰਗਲੈਂਡ ਜਾ ਕੇ ਵੀ ਆਪ ਜੀ ਨੇ 70 ਕਿੱਲੋ ਭਾਰ ਵਰਗ ਵਿੱਚ ਕਬੱਡੀ ਖੇਡਣੀ ਜਾਰੀ ਰੱਖੀ। ਆਪ ਜੀ ਇੰਗਲੈਂਡ ਵਿੱਚ ਗਰੇਵਜ਼ੈਡ ਕਲੱਬ ਲਈ ਕਬੱਡੀ ਟੀਮ ਵਿੱਚ ਮੋਹਣਾ ਸੰਧਵਾਂ, ਸਵਰਨਾ ਹਰਬੰਸਪੁਰਾ, ਪਾਲੀ ਅਤੇ ਭਿੰਦਾ ਮੁਠੱਡਾ ਆਦਿ ਕਬੱਡੀ ਦੇ ਸੁਪਰ ਸਟਾਰਾਂ ਨਾਲ ਰਹਿ ਕੇ ਬਹੁਤ ਕੁਝ ਸਿੱਖਿਆ ਅਤੇ ਮਾਂ ਖੇਡ ਕਬੱਡੀ ਅਤੇ ਗਰੇਵਜੈਟ ਕਲੱਬ ਨੂੰ ਪਰਫੁਲਤ ਕਰਨ ਵਾਰੇ ਬਹੁਤ ਵੱਡਾ ਜੋਗਦਾਨ ਪਾਇਆ । ਫਿਰ ਪਾਲਾ ਸਹੋਤਾ ਜੀ ਬੜਾ ਪਿੰਡ ਪੱਕੇ ਤੌਰ ਤੇ ਗਰੇਵਜ਼ੈਡ ਕਬੱਡੀ ਕਲੱਬ ਨਾਲ ਜੁੜ ਗਏ। ਗਰੇਵਜ਼ੈਡ ਕਬੱਡੀ ਕਲੱਬ ਸਾਲ 1970 ਤੋਂ ਪਹਿਲਾ ਹੋਂਦ ਵਿੱਚ ਆਈ ਸੀ। ਜਿਸ ਵਿੱਚ ਜਰਨੈਲ ਸਿੰਘ ਬਾਹੜਮਾਜਰਾ, ਦਵਿੰਦਰ ਸਿੰਘ ਪਤਾਰਾ, ਟਹਿਲ ਸਿੰਘ ਸੰਧਵਾਂ, ਮੀਤਾ ਢੇਸੀ, ਬਲਵੀਰ ਭਰਦਵਾਜ, ਨੰਜੂ ਭਰੋਲੀ ਜਾਤੀ ਖੈਰਾ ਆਦਿ ਇਸ ਕਲੱਬ ਨੂੰ ਸ਼ੁਰੂ ਤੋ ਹੀ ਚਲਾਉਂਦੇ ਰਹੇ। ਸਾਲ 1997 ਤੋਂ ਬਾਅਦ ਗਰੇਵਜ਼ੈਡ ਕਬੱਡੀ ਕਲੱਬ ਨੂੰ ਬਲਵੀਰ ਭਰਦਵਾਜ, ਸੱਤਾ ਮੁਠੱਡਾ, ਪਾਲਾ ਸਹੋਤਾ ਬੜਾ ਪਿੰਡ, ਕੁਲਵਿੰਦਰ ਸਹੋਤਾ, ਭਿੰਦਾ ਸਹੋਤਾ, ਸੁੱਖਾ ਢੱਕ, ਮੀਕਾ ਜਵੰਦਾ, ਕੰਤਾ ਸੰਧਵਾਂ ਬਿੰਟੂ ਭਰੋਲੀ ਆਦਿ ਕਲੱਬ ਮੈਂਬਰ ਇਸ ਕਲੱਬ ਨੂੰ ਬੜੇ ਸੁਚੱਜੇ ਢੰਗ ਨਾਲ ਚਲਾ ਰਹੇ ਹਨ। ਗਰੇਵਜ਼ੈਡ ਕਬੱਡੀ ਕਲੱਬ ਲਈ ਸਮੇਂ ਸਮੇਂ ਤੇ ਕਬੱਡੀ ਦੇ ਸੁਪਰ ਸਟਾਰ ਖਿਡਾਰੀ ਖੁਸ਼ੀ ਦੁੱਗਾਂ, ਸੰਦੀਪ ਲੁੱਧਰ, ਦੁੱਲਾ ਬੱਗਾ ਪਿੰਡ, ਸ਼ੀਲੂ ਹਰਿਆਣਾ ਆਦਿ ਖੇਡੇ। ਪਾਲਾ ਸਹੋਤਾ ਬੜਾ ਪਿੰਡ ਜੀ ਆਪਣੇ ਪਿੰਡ ਸੰਨ 1978 ਤੋਂ ਸ਼ੁਰੂ ਹੋਏ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੇ ਕਬੱਡੀ ਕੱਪ ਨੂੰ ਵੱਡੇ ਪੱਧਰ ਤੇ ਹਰ ਸਾਲ ਕਰਵਾਉਂਦੇ ਹਨ। ਜਿਹੜਾ ਕਬੱਡੀ ਕੱਪ ਪੰਜਾਬ ਦੇ ਕਬੱਡੀ ਕੱਪਾਂ ਵਿੱਚ ਪਹਿਲੇ ਨੰਬਰ ਤੇ ਆਉਂਦਾ ਹੈ। ਜਿੱਥੇ ਹਰ ਸਾਲ ਲੱਖਾਂ ਦੇ ਇਨਾਮ ਤੇ ਬੈਸਟ ਰੇਡਰ ਜਾਫੀ ਨੂੰ ਮੋਟਰਸਾਈਕਲ
ਪਾਲਾ ਸਹੋਤਾ ਜੀ ਹੁਰਾਂ ਵਲੋਂ ਦਿੱਤੇ ਜਾਂਦੇ ਹਨ। ਇਸ ਕੱਪ ਤੋ ਇਲਾਵਾ ਪਾਲਾ ਸਹੋਤਾ ਜੀ ਬੜਾ ਪਿੰਡ ਪੰਜਾਬ ਦੇ ਵੱਡੇ ਕਬੱਡੀ ਕੱਪਾਂ ਮੁਠੱਡਾ ਕਲਾਂ, ਜੰਡਿਆਲਾ ਮੰਜਕੀ, ਚੱਕ ਕਲਾਂ, ਸ਼੍ਰੀ ਚਮਕੋਰ ਸਾਹਿਬ, ਸ਼੍ਰੀ ਆਨੰਦਪੁਰ ਸਾਹਿਬ ਹੋਲਾ ਮਹੱਲਾ ਕਬੱਡੀ ਚੈਪੀਅਨਸ਼ਿਪ ਵਿੱਚ ਵੱਡੇ ਪੱਧਰ ਤੇ ਇਨਾਮਾਂ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ। ਪਾਲਾ ਸਹੋਤਾ ਜੀ ਬੜਾ ਪਿੰਡ ਆਪਣੇ ਪਿੰਡ ਦੇ ਸਮਾਜ ਸੇਵਾ ਦੇ ਕੰਮਾਂ ਵਿੱਚ ਵੀ ਵੱਡਾ ਯੋਗਦਾਨ ਪਾਉਂਦੇ ਹਨ। ਜਿਵੇਂ ਕਿ ਗੁਰਦੁਆਰਾ ਸਾਹਿਬ ਦੀ ਸੇਵਾ, ਗਰੀਬ ਲੜਕੀਆਂ ਦੀਆਂ ਵਿਆਹ ਦੇ ਸ਼ਗਨ ਆਦਿ ਗਰੀਬ ਬੱਚਿਆਂ ਨੂੰ ਮੁਫਤ ਕਿਤਾਬਾਂ ਸਕੂਲ ਵਰਦੀਆਂ ਬੂਟ ਜੁਰਾਬਾਂ ਤੇ ਗਰੀਬ ਵਿਦਿਆਰਥੀਆ ਦੀਆਂ ਫੀਸਾਂ ਆਪਣੀ ਜੇਬ ਵਿੱਚੋ ਭਰਨੀਆਂ ਆਦਿ। ਆਪਣੇ ਪਿੰਡ ਦੇ ਖੇਡਾਂ ਵਿੱਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਦਾ ਵੀ ਵਿਸ਼ੇਸ਼ ਸਨਮਾਨ ਕਰਦੇ ਹਨ। ਇੰਟਰਨੈਸ਼ਨਲ ਕਬੱਡੀ ਕੋਚ ਦਵਿੰਦਰ ਸਿੰਘ ਜੀ ਸਾਹਿਬਜਾਦਾ ਬਾਬਾ ਅਜੀਤ ਸਿੰਘ ਜੀ ਸਾਹਿਬਜਾਦਾ ਬਾਬਾ ਜੁਝਾਰ ਸਿੰਘ ਜੀ ਅਕੈਡਮੀ ਚਮਕੌਰ ਸਾਹਿਬ ਨਾਲ ਭਰਾਵਾਂ ਤੋ ਵੀ ਵੱਧਕੇ ਪਿਆਰ ਹੈ। ਚਮਕੌਰ ਸਾਹਿਬ ਅਕੈਡਮੀ ਦੇ ਖਿਡਾਰੀ ਸੰਦੀਪ ਬਦੇਸ਼ਾ, ਹੈਪੀ ਕਟਾਲਾ ਬੇਟ, ਭਿੰਦਾ ਢੱਡਰੀਆਂ ਵਾਲਾ, ਬਿੱਲਾ ਖੁੱਡਾ ਅਲੀਸ਼ੇਰ, ਕਰਮਾ ਧਨਾਸ ਨੂੰ ਆਪਣੀ ਖੇਡ ਕਲੱਬ ਗਰੇਵਜ਼ੈਡ ਲਈ ਇੰਗਲੈਂਡ ਵਿੱਚ ਵੀ ਖਿਡਾ ਚੁੱਕੇ ਹਨ। ਆਉਣ ਵਾਲੇ ਸਮੇ ਵਿੱਚ ਵੀ ਪਾਲਾ ਸਹੋਤਾ ਜੀ ਬੜਾ ਪਿੰਡ ਵਲੋਂ ਸ਼੍ਰੀ ਚਮਕੋਰ ਸਾਹਿਬ ਕਬੱਡੀ ਅਕੈਡਮੀ ਦੇ ਖਿਡਾਰੀਆਂ ਨੂੰ ਇੰਗਲੈਂਡ ਵਿਖੇ ਖੇਡਣ ਲਈ ਬੁਲਾਇਆ ਜਾਵੇਗਾ। ਪਾਲਾ ਸਹੋਤਾ ਜੀ ਬੜਾ ਪਿੰਡ ਸਾਹਿਬਜਾਦਾ ਬਾਬਾ ਅਜੀਤ ਸਿੰਘ ਜੀ ਸਾਹਿਬਜਾਦਾ ਬਾਬਾ ਜੁਝਾਰ ਸਿੰਘ ਜੀ ਅਕੈਡਮੀ ਚਮਕੌਰ ਸਾਹਿਬ ਦੇ ਮੇਨ ਸਪੋਂਸਰ ਹਨ। ਜੋ ਕਿ ਹਰ ਪਲ ਕਬੱਡੀ ਕੋਚ ਦਵਿੰਦਰ ਸਿੰਘ ਜੀ ਚਮਕੌਰ ਸਾਹਿਬ ਜੀ ਤੇ ਕਬੱਡੀ ਖਿਡਾਰੀਆਂ ਨਾਲ ਖੜਦੇ ਹਨ। ਪਾਲਾ ਸਹੋਤਾ ਜੀ ਬੜਾ ਪਿੰਡ ਇੰਗਲੈਂਡ ਕਬੱਡੀ ਫੈਂਡਰੇਸ਼ਨ ਵਿੱਚ ਜਰਨਲ ਸੈਕਟਰੀ ਦੇ ਅਹੁਦੇ ਤੇ ਬਿਰਾਜਮਾਨ ਹਨ। ਜੋ ਕਿ ਇੰਗਲੈਂਡ ਫੈਂਡਰੇਸ਼ਨ ਨਾਲ ਮਿਲਕੇ ਹਰ ਸਾਲ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਪੰਜਾਬ ਦੇ ਜ਼ਿਲ੍ਹਿਆਂ ਦੀ ਹੋਲਾ ਮਹੱਲਾ ਕਬੱਡੀ ਚੈਪੀਅਨਸ਼ਿਪ ਕਰਵਾਉਂਦੇ ਹਨ। ਉਸ ਚੈਪੀਅਨਸ਼ਿਪ ਵਿੱਚ ਪਾਲਾ ਸਹੋਤਾ ਜੀ ਬੜਾ ਪਿੰਡ ਤੇ ਸੱਤਾ ਮੁਠੱਡਾ ਜੀ ਹਰ ਸਾਲ ਕਬੱਡੀ ਚੈਪੀਅਨਸ਼ਿਪ ਦਾ ਪਹਿਲਾ ਇਨਾਮ 7 ਲੱਖ ਰੁਪਏ ਦਾ ਦਿੰਦੇ ਹਨ। ਪਾਲਾ ਸਹੋਤਾ ਜੀ ਬੜਾ ਪਿੰਡ ਇੰਗਲੈਂਡ ਵਿਖੇ ਇੱਕ ਉੱਘੇ ਬਿਜਨੈੱਸਮੈਨ ਹਨ। ਜੋ ਕਿ ਇੰਗਲੈਂਡ ਵਿਖੇ ਗੁਰੂ ਘਰਾਂ ਦੀ ਸੇਵਾ ਕਰਨੀ, ਲੰਗਰ ਲਾਉਣੇ, ਖੂਨਦਾਨ ਕੈਪ ਲਾਉਣੇ, ਖੇਡ ਮੇਲੇ ਕਰਵਾਉਣੇ ਤੇ ਨੌਜਵਾਨ ਪੀੜੀ ਨੂੰ ਪੰਜਾਬੀ ਸਭਿਆਚਾਰ ਨਾਲ ਜੋੜਨਾ ਬਹੁਤ ਵੱਡੇ ਸਮਾਜ ਸੇਵਾ ਦੇ ਕੰਮਾਂ ਵਿੱਚ ਹਿੱਸਾ ਪਾਉਂਦੇ ਹਨ। ਪਾਲਾ ਸਹੋਤਾ ਜੀ ਬੜਾ ਪਿੰਡ ਹਮੇਸ਼ਾ ਖੁਸ਼ ਰਹਿਣ ਵਾਲਾ ਇਨਸਾਨ ਹੈ। ਜੋ ਕਿ ਹਰ ਪਲ ਹਰ ਕਿਸੇ ਦੀ ਮਦਦ ਕਰਨ ਲਈ ਤਿਆਰ ਬਰ ਰਹਿੰਦਾ ਹੈ। ਮੇਰੀ ਪਾਲਾ ਸਹੋਤਾ ਜੀ ਦੇ ਮੁਲਾਕਾਤ ਕਬੱਡੀ ਕੋਚ ਦਵਿੰਦਰ ਸਿੰਘ ਜੀ ਚਮਕੌਰ ਸਾਹਿਬ ਜੀ ਦੀ ਬਦੌਲਤ ਹੋਈ। ਪਰ ਉਹਨਾਂ ਨੂੰ ਮਿਲਕੇ ਇਸ ਤਰ੍ਹਾਂ ਲੱਗਿਆ ਜਿਵੇਂ ਕਿ ਮੈਂ ਪਾਲਾ ਸਹੋਤਾ ਜੀ ਬੜਾ ਪਿੰਡ ਨੂੰ ਕਾਫ਼ੀ ਸਮੇਂ ਤੋਂ ਜਾਣਦਾ ਹੋਵਾਂ। ਪਾਲਾ ਸਹੋਤਾ ਜੀ ਬੜਾ ਪਿੰਡ ਜੀ ਨੇ ਮਾਂ ਖੇਡ ਕਬੱਡੀ ਲਈ ਬਹੁਤ ਕੁਝ ਕੀਤਾ ਹੈਂ। ਮਾਂ ਖੇਡ ਕਬੱਡੀ ਲਈ ਬਹੁਤ ਕੁਝ ਕਰਨਾ ਹੈ। ਸਾਡੀ ਵਾਹਿਗੁਰੂ ਜੀ ਅੱਗੇ ਇਹ ਹੀ ਅਰਦਾਸ ਹੈ ਵਾਹਿਗੁਰੂ ਪਾਲਾ ਸਹੋਤਾ ਜੀ ਤੇ ਉਹਨਾਂ ਦੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ। ਪਾਲਾ ਸਹੋਤਾ ਜੀ ਬੜਾ ਪਿੰਡ ਮਾਂ ਖੇਡ ਕਬੱਡੀ ਤੇ ਸਮਾਜ ਸੇਵਾ ਦੇ ਕੰਮਾਂ ਵਿੱਚ ਇਸ ਤਰ੍ਹਾਂ ਵੱਧ ਤੋਂ ਵੱਧ ਸਹਿਯੋਗ ਕਰਦੇ ਰਹਿਣ।

ਹਰਜਿੰਦਰ ਪਾਲ ਛਾਬੜਾ ਪੱਤਰਕਾਰ ਨਕੋਦਰ ਮਹਿਤਪੁਰ 9592282333