image caption:

ਭਾਜਪਾ ਅਤੇ ਕਾਂਗਰਸ ਨੇ ਗੁਪਤ ਗਠਬੰਧਨ ਕਰਕੇ ਚੁਣਿਆ ਚੰਡੀਗੜ੍ਹ ਦਾ ਮੇਅਰ : ਰਾਘਵ ਚੱਢਾ

 ਚੰਡੀਗੜ੍ਹ ਨਗਰ ਨਿਗਮ ਚੋਣਾਂ ਜਿੱਤ ਕੇ ਭਾਜਪਾ ਨੇ ਇੱਕ ਵਾਰ ਫਿਰ ਮੇਅਰ ਦੇ ਅਹੁਦੇ &lsquoਤੇ ਕਬਜ਼ਾ ਕਰ ਲਿਆ ਹੈ। ਇਸ ਦੇ ਨਾਲ ਹੀ ਇਸ &lsquoਤੇ ਆਮ ਆਦਮੀ ਪਾਰਟੀ ਦੇ ਸਹਿ-ਇੰਚਾਰਜ ਰਾਘਵ ਚੱਢਾ ਦਾ ਬਿਆਨ ਸਾਹਮਣੇ ਆਇਆ ਹੈ।

ਮੇਅਰ ਦੀ ਚੋਣ ਤੋਂ ਬਾਅਦ ਰਾਘਵ ਚੱਢਾ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਅੱਜ ਮੇਅਰ ਦੀ ਚੋਣ ਤੋਂ ਇੱਕ ਗੱਲ ਸਪੱਸ਼ਟ ਹੋ ਗਈ ਹੈ ਕਿ ਭਾਜਪਾ ਅਤੇ ਕਾਂਗਰਸ ਨੇ ਗੁਪਤ ਗਠਜੋੜ ਬਣਾ ਕੇ ਇਸ ਮੇਅਰ ਦੀ ਚੋਣ ਲੜੀ ਹੈ। ਦੋਵਾਂ ਪਾਰਟੀਆਂ ਨੇ ਲੁਕਵਾਂ ਗਠਜੋੜ ਬਣਾ ਕੇ ਚੰਡੀਗੜ੍ਹ ਵਿੱਚ ਆਪਣੇ ਗਠਜੋੜ ਦਾ ਮੇਅਰ ਬਣਾ ਲਿਆ ਹੈ।